July 4, 2024 5:07 pm
Fazilka Police

ਅੰਤਰਰਾਸ਼ਟਰੀ ਮਾਂ ਦਿਹਾੜੇ ਮੌਕੇ ਫਾਜ਼ਿਲਕਾ ਪੁਲਿਸ ਨੇ ਬੀਬੀ ਪੁਲਿਸ ਮੁਲਾਜ਼ਮਾਂ ਲਈ ਕਰਵਾਈ ਡਰਿੱਲ

ਫਾਜ਼ਿਲਕਾ, 13 ਜਨਵਰੀ 2024: ਬੀਤੇ ਦਿਨ ਅੰਤਰਰਾਸ਼ਟਰੀ ਮਾਂ ਦਿਹਾੜੇ ਮੌਕੇ ਜ਼ਿਲ੍ਹਾ ਪੁਲਿਸ (Fazilka Police) ਵੱਲੋਂ ਬੀਬੀ ਪੁਲਿਸ ਮੁਲਾਜ਼ਮਾਂ ਨੂੰ ਸਤਿਕਾਰ ਦੇਣ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਵਿਚ ਹੋਰ ਲਿਖਾਰ ਲਿਆਉਣ ਲਈ ਪੁਲਿਸ ਲਾਇਨ ਵਿਖੇ ਇਕ ਵਿਸੇਸ਼ ਸਿਖਲਾਈ ਡਰਿੱਲ ਕਰਵਾਈ ਗਈ। ਇਸ ਵਿਚ ਆਪਣੀ ਅਦੁੱਤੀ ਇੱਛਾਸ਼ਕਤੀ ਅਤੇ ਆਪਣੇ ਹੁਨਰ ਦਾ ਬੀਬੀ ਮੁਲਾਜ਼ਮਾਂ ਨੇ ਸਫਲਤਾ ਨਾਲ ਪ੍ਰਦਰਸ਼ਨ ਕੀਤਾ।

ਜ਼ਿਲ੍ਹਾ ਪੁਲਿਸ ਮੁਖੀ ਡਾ: ਪ੍ਰਗਿਆ ਜੈਨ ਆਈਪੀਐਸ ਨੇ ਇਸ ਮੌਕੇ ਸਮੂਹ ਬੀਬੀ ਪੁਲਿਸ ਮੁਲਾਜ਼ਮਾਂ ਨੂੰ ਮਾਂ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਆਪਣੀ ਸਰਕਾਰੀ ਡਿਊਟੀ ਦੌਰਾਨ ਜਿੱਥੇ ਉਹ ਆਪਣੀ ਯੋਗਤਾ ਨਾਲ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਿਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਊਂਦੀਆਂ ਹਨ ਉਥੇ ਹੀ ਉਹ ਪਰਿਵਾਰਕ ਰੂਪ ਵਿਚ ਵੀ ਆਪਣੀ ਭੁਮਿਕਾ ਬਾਖੂਬੀ ਨਿਭਾਉਂਦੀਆਂ ਹਨ।

ਐਸਐਸਪੀ ਨੇ ਕਿਹਾ ਕਿ ਇਸ ਡਰਿੱਲ ਦਾ ਉਦੇਸ਼ ਕਰਮੀਆਂ ਦੇ ਹੁਨਰ ਤੇ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਲਿਆਉਣਾ ਸੀ। ਇਸ ਵਿਚ ਉਨ੍ਹਾਂ ਨੂੰ ਸਪੈਸ਼ਲ ਟੇ੍ਰਨਿੰਗ ਦਿੱਤੀ ਗਈ ਅਤੇ ਮੌਕ ਡਰਿੱਲ ਕੋਰਸ ਕਰਵਾਇਆ ਕਿ ਤਾਂ ਕਿ ਧਰਨਿਆਂ, ਪ੍ਰਦਰਸ਼ਨਾਂ ਦੌਰਾਨ ਕਿਵੇਂ ਭੀੜ ਨੂੰ ਨਿਯੰਤਰਣ ਕਰਨਾ ਹੈ ਇਸ ਬਾਰੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਬੀਬੀ ਮੁਲਾਜ਼ਮਾਂ ਦੀ ਪੁਲਿਸ (Fazilka Police) ‘ਚ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਹ ਸਮਾਜ ਤੇ ਫੋਰਸ ਦੋਹਾਂ ਲਈ ਸੁਭ ਸੰਕੇਤ ਹੈ। ਉਨ੍ਹਾਂ ਨੇ ਕਿਹਾ ਕਿ ਬੀਬੀਆਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਵਧੇਰੀ ਤਨਦੇਹੀ, ਸੰਵੇਦਨਸ਼ੀਲਤਾ ਨਾਲ, ਕਾਨੂੰਨ ਅਨੁਸਾਰ ਅਤੇ ਜਿੰਮੇਵਾਰੀ ਨਾਲ ਕਰਦੀਆਂ ਹਨ ਅਤੇ ਬੀਬੀਆਂ ਦੀ ਗਿਣਤੀ ਫੋਰਸ ਵਿਚ ਵੱਧਣ ਨਾਲ ਪੁਲਿਸ ਦੀ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਹੁੰਦਾ ਹੈ। ਇਸ ਮੌਕੇ ਡੀਐਸਪੀ ਹੈਡਕੁਆਰਟਰ ਰਵੀ ਖੇੜਾ ਅਤੇ ਡੀਐਸਪੀ ਡੀ ਰਛਪਾਲ ਸਿੰਘ ਵੀ ਹਾਜਰ ਸਨ।