July 4, 2024 9:20 pm
Eid-ul-Fitr

ਈਦ-ਉਲ-ਫ਼ਿਤਰ ਮੌਕੇ ਅੰਮ੍ਰਿਤਸਰ ਦੀ ਜਾਮਾ ਮਸਜਿਦ ‘ਚ ਇਕ-ਦੂਜੇ ਨਾਲ ਗਲੇ ਮਿਲ ਕੇ ਦਿੱਤੀ ਵਧਾਈ

ਅੰਮ੍ਰਿਤਸਰ, 22 ਅਪ੍ਰੈਲ 2023: ਅੱਜ ਪੂਰੇ ਦੇਸ਼ ਅਤੇ ਵਿਦੇਸ਼ ਵਿੱਚ ਈਦ-ਉਲ-ਫ਼ਿਤਰ (Eid-ul-Fitr) ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਇਸ ਦੇ ਮੱਦੇਨਜ਼ਰ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ ਵਿਖੇ ਵੀ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਮਨਾਇਆ ਗਿਆ ਅਤੇ ਇਕ ਦੂਜੇ ਨੂੰ ਗਲ ਲੱਗ ਕੇ ਵਧਾਈ ਦਿੱਤੀ |

ਇਸ ਮੌਕੇ ਸਾਬਕਾ ਡਿਪਟੀ ਸੀ.ਐਮ. ਓਮ ਪ੍ਰਕਾਸ਼ ਸੋਨੀ ਵੀ ਜਾਮਾ ਮਸਜਿਦ ਪਹੁੰਚੇ, ਜਿੱਥੇ ਉਨ੍ਹਾਂ ਨੇ ਮੁਸਲਮਾਨ ਭਾਈਚਾਰੇ ਨੂੰ ਮਿਲ ਕੇ ਈਦ (Eid-ul-Fitr)  ਦਿਹਾੜੇ ਦੀ ਮੁਬਾਰਕਵਾਦ ਦਿੱਤੀ | ਇਸ ਮੌਕੇ ਪ੍ਰਬੰਧਕ ਮੁਹੰਮਦ ਦਾਨਿਸ ਕਿਹਾ ਕਿ ਅੱਜ ਰਮਜ਼ਾਨ ਦਾ ਮਹੀਨਾ ਪੂਰਾ ਹੋਣ ਤੋਂ ਬਾਅਦ ਦਫਤਰ ਈਦ ਉਲ-ਫ਼ਿਤਰ ਦਾ ਤਿਉਹਾਰ ਬੜੀ ਖੁਸ਼ੀ ਅਤੇ ਚਾਅ ਨਾਲ ਮਨਾਇਆ ਜਾ ਰਿਹਾ ਹੈ |

ਉਨ੍ਹਾਂ ਕਿਹਾ ਕਿ ਅੱਜ ਪੂਰੇ ਭਾਰਤ ਵਿਚ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਦੁਆ ਕੀਤੀ ਗਈ ਹੈ | ਉਨ੍ਹਾਂ ਵੱਲੋਂ ਉਚੇਚੇ ਤੌਰ ‘ਤੇ ਪਹੁੰਚੇ ਸਾਬਕਾ ਡਿਪਟੀ ਸੀ.ਐਮ. ਓਮ ਪ੍ਰਕਾਸ਼ ਸੋਨੀ ਦਾ ਧੰਨਵਾਦ ਵੀ ਕੀਤਾ | ਪੰਜਾਬ ਹੱਜ ਕਮੇਟੀ ਦੇ ਮੁਹੰਮਦ ਯੂਸਫ਼ ਨੇ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਮਨਾਇਆ ਜਾਂ ਰਿਹਾ ਹੈਅਤੇ ਉਹ ਪੂਰੇ ਸੰਸਾਰ ਵਿੱਚ ਵੱਸ ਰਹੇ ਲੋਕਾਂ ਨੂੰ ਈਦ ਦੀ ਵਧਾਈ ਦਿੰਦੇ ਹਾਂ |