ਸਮਰਾਲਾ, 02 ਨਵੰਬਰ 2024: ਦੀਵਾਲੀ ਦੀ ਰਾਤ ਪੂਰਾ ਦੇਸ਼ ਖੁਸ਼ੀਆਂ ਮਨਾ ਰਿਹਾ ਸੀ, ਉੱਥੇ ਹੀ ਪਟਾਕਿਆਂ ਦੇ ਕਾਰਨ ਕਿਸਾਨ ਅਤੇ ਇੱਕ ਵਿਅਕਤੀ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸਮਰਾਲਾ ਦੇ ਨਜ਼ਦੀਕੀ ਪਿੰਡ ਸੀਹਾਲਾ ਦੇ ਇੱਕ ਸ਼ੈੱਡ ਥੱਲ੍ਹੇ ਕਰੀਬ ਸਾਢੇ 15 ਲੱਖ ਰੁਪਏ ਦੀ ਖੜੀ ਝੋਨਾ ਬੀਜਣ ਵਾਲੀ ਮਸ਼ੀਨ ਅਤੇ ਫਿਲਮਾਂ ਦੇ ‘ਚ ਸ਼ੂਟਿੰਗ ਲਈ ਵਰਤੀਆਂ ਜਾਣ ਵਾਲੀਆਂ ਵਿੰਟੇਜ ਅਤੇ ਮਰਸਡੇਜ ਲਗਜ਼ਰੀ (luxury cars), ਪ੍ਰੀਮੀਅਮ NE 1180 ਗੱਡੀਆਂ ਨੂੰ ਅੱਗ ਲੱਗ ਗਈ |
ਇਸ ਹਾਦਸੇ ‘ਚ ਜਿਸ ਕਾਰਨ ਗੱਡੀਆਂ ਦੇ ਮਾਲਕ ਅਤੇ ਝੋਨਾ ਬਿਜਣ ਵਾਲੀ ਮਸ਼ੀਨ ਮਾਲਕ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸਦੇ ਨਾਲ ਹੀ ਉਸੇ ਜਗ੍ਹਾ ‘ਤੇ 3 ਤੋਂ 4 ਗੱਡੀਆਂ ਵੀ 50 ਫੀਸਦੀ ਤੱਕ ਸੜ ਗਈਆਂ ਹਨ। ਜਦੋਂ ਤੱਕ ਪੀੜਤਾਂ ਨੂੰ ਅੱਗ ਲੱਗਣ ਬਾਰੇ ਪਤਾ ਲੱਗਿਆ ਉਦੋਂ ਤੱਕ ਝੋਨੇ ਵਾਲੀ ਮਸ਼ੀਨ ਅਤੇ ਵਿੰਟੇਜ ਗੱਡੀ ਸੜ ਕੇ ਸੁਆਹ ਹੋ ਚੁੱਕੀ ਸੀ ਅਤੇ ਬਾਕੀ ਗੱਡੀਆਂ ਨੂੰ ਪਿੰਡ ਨਿਵਾਸੀਆਂ ਅਤੇ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾ ਕੇ ਬਚਾਇਆ । ਕਰੀਬ ਚਾਰ ਘੰਟਿਆਂ ‘ਚ ਅੱਗ ਨੂੰ ਕਾਬੂ ਪਾਇਆ ਗਿਆ |
ਇਸ ਘਟਨਾ ਬਾਰੇ ਝੋਨੇ ਦੀ ਮਸ਼ੀਨ ਦੇ ਮਾਲਕ ਜਸਵੀਰ ਸਿੰਘ ਭੱਟੀ ਨੇ ਕਿਹਾ ਕਿ ਉਹ ਝੋਨੇ ਬੀਜਣ ਵਾਲੀ ਮਸ਼ੀਨ ਕਰੀਬ ਸਾਢੇ 15 ਲੱਖ ਰੁਪਏ ਦੀ ਦੋ ਸਾਲ ਪਹਿਲਾ ਲੈ ਕੇ ਆਇਆ ਸੀ ਅਤੇ ਬੀਤੀ ਰਾਤ ਹਰ ਰੋਜ਼ ਦੀ ਤਰ੍ਹਾਂ ਆਪਣੀ ਮਸ਼ੀਨ ਖੜੀ ਕੀਤੀ, ਉੱਥੇ ਰਾਤ ਅੱਗ ਲੱਗ ਗਈ ਜਿਸ ਕਾਰਨ ਝੋਨੇ ਬੀਜਣ ਵਾਲੀ ਮਸ਼ੀਨ ਅਤੇ ਨਾਲ ਖੜੀਆਂ ਲਗਜ਼ਰੀ ਗੱਡੀਆਂ (luxury cars) ਨੂੰ ਵੀ ਅੱਗ ਲੱਗ ਗਈ |ਜਸਵੀਰ ਸਿੰਘ ਭੱਟੀ ਮੁਤਾਬਕ ਇਸ ਘਟਨਾ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ |
ਜਸਵੀਰ ਸਿੰਘ ਭੱਟੀ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਜਾਂ ਪਟਾਕਿਆਂ ਦੇ ਕਾਰਨ ਹੈ | ਜਗਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਸ਼ੈਡ ਥੱਲੇ ਖੜੀਆਂ ਮੇਰੀਆਂ ਗੱਡੀਆਂ ਨੂੰ ਅੱਗ ਲੱਗ ਗਈ ਅਤੇ ਮੇਰਾ ਲੱਖਾ ਰੁੱਪਏ ਦਾ ਨੁਕਸਾਨ ਹੋ ਗਿਆ ।ਪੀੜਤ ਨੇ ਦੱਸਿਆ ਕਿ ਜਿੰਨਾ ਗੱਡੀਆਂ ਨੂੰ ਅੱਗ ਲੱਗੀ ਹੈ, ਇਹ ਲਗਜ਼ਰੀ ਕਾਰਾਂ ਹਨ ਅਤੇ ਜੋ ਗੱਡੀਆਂ ਸੜ ਕੇ ਸੁਆਹ ਹੋ ਗਈਆਂ ਹਨ ਉਹਨਾਂ ਤੋਂ ਇਲਾਵਾ ਜਿੰਨਾ 3 ਗੱਡੀਆਂ ਤੇ ਅੱਗ ਦਾ ਸੇਕ ਲੱਗਾ ਹੈ ਉਹਨਾਂ ਗੱਡੀਆਂ ਦੇ ਸਪੇਅਰ ਪਾਰਟ ਛੇਤੀ ਨਹੀਂ ਮਿਲਦੇ। ਜਿਸ ਕਾਰਨ ਇਹ ਨੁਕਸਾਨ ਵੱਡਾ ਹੈ।