July 7, 2024 1:40 pm
ਵਿਧਾਇਕ ਦਿਨੇਸ਼ ਚੱਢਾ

ਵਿਧਾਇਕ ਦਿਨੇਸ਼ ਚੱਢਾ ਦੀ ਹਦਾਇਤ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਿਯਮਾਂ ਦੀ ਉਲਘੰਣਾ ਕਰਨ ਸੰਬੰਧੀ ਕੰਪਨੀਆਂ ਨੂੰ ਨੋਟਿਸ ਜਾਰੀ

ਰੂਪਨਗਰ 06 ਜਨਵਰੀ 2023: ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਹਦਾਇਤ ਉਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਬ੍ਰਾਂਡਿਡ ਪਲਾਸਟਿਕ ਦੇ ਲਿਫਾਫੇ (ਐਨਵੈਲਪ) ਰੀਸਾਇਕਲ ਨਾ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਨੋਟਿਸ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਬੜਾ ਮੰਦਭਾਗਾ ਹੈ ਕਿ ਨਾਮੀ ਕੰਪਨੀਆਂ ਜਿਵੇਂ ਕੂਰਕਰੇ, ਲੇਜ਼, ਸਰਫ-ਐਕਸਲ, ਰਿੰਨ ਤੇ ਘੜੀ ਡੀਟਰਜੈਂਟ ਆਦਿ ਵਰਗੀਆਂ ਕੰਪਨੀਆਂ ਸਰਕਾਰ ਦੇ ਨਿਯਮਾਂ ਦੀਆਂ ਉਲਘੰਣਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਲ 2022-23 ਲਈ ਜਾਰੀ ਹੋਈਆਂ ਹਦਾਇਤਾਂ ਤਹਿਤ ਕੰਪਨੀਆਂ ਵਲੋਂ 70 ਫੀਸਦ ਪਲਾਸਟਿਕ ਦੇ ਲਿਫਾਫੇ (ਇਨਵੈਲਪ) ਨੂੰ ਰੀਸਾਇਕਲ ਕਰਨਾ ਲਾਜ਼ਮੀ ਹੈ, ਜਦਕਿ ਸਾਲ 2021-22 ਦੌਰਾਨ 25 ਫੀਸਦ ਪਲਾਸਟਿਕ ਨੂੰ ਰੀਸਾਇਕਲ ਕਰਨਾ ਸੀ।

ਇਸ ਮੌਕੇ ਵਿਧਾਇਕ ਚੱਢਾ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਲੋਂ ਜਾਰੀ ਗਾਇਡਲਾਈਨਜ਼ ਓਨ ਐਕਸਟੈਂਡਟ ਪ੍ਰਾਡਿਊਸ ਰਿਸਪੌਂਸੀਬਿਲਟੀ ਫਾਰ ਪਲਾਸਟਿਕ ਪੈਕਜ ਰੂਲਜ਼-2016 ਤਹਿਤ ਪਲਾਸਟਿਕ ਪੈਕੇਜਿੰਗ ‘ਤੇ ਵਿਸਤ੍ਰਿਤ ਉਤਪਾਦਕਾਂ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਗਈ ਹੈ। ਜਿਸ ਦਾ ਮੰਤਵ ਪਲਾਸਟਿਕ ਦੇ ਕੂੜੇ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣਾ ਹੈ ਅਤੇ ਇਸ ਦਾ ਸੁਚਾਰੂ ਪ੍ਰਬੰਧਨ ਕਰਨਾ ਹੈ।

ਸ਼ਹਿਰਾਂ ਦੇ ਸੀਵਰੇਜ ਅਤੇ ਸੜਕਾਂ ਉਤੇ ਪਏ ਖੁੱਲ੍ਹੇ ਕੂੜੇ ਵਿਚ ਇਨ੍ਹਾਂ ਨਾਮੀ ਕੰਪਨੀਆਂ ਦੇ ਪਲਾਸਟਿਕ ਦੇ ਲਿਫਾਫਿਆਂ ਵੱਲ ਧਿਆਨ ਦਿਵਾਉਂਦੇ ਹੋਏ, ਵਿਧਾਇਕ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਵਿਜੇ ਕਮਾਰ ਅਤੇ ਪੰਜਾਬ ਇਨਫਰਾਸਟਰਕਚ ਡਿਵੈੱਲਮੈਂਟ ਬੋਰਡ ਤੋਂ ਡਾ. ਨਰੇਸ਼ ਭਾਰਦਵਾਜ ਜੋ ਕਿ ਸਵੱਛ ਭਾਰਤ ਅਭਿਆਨ ਦੇ ਇੰਚਾਰਜ ਨੂੰ ਲੈ ਕੇ ਰੋਪੜ ਦੇ ਕੂੜੇ ਦੇ ਡੰਪ ਦਾ ਵੀ ਦੌਰਾ ਕੀਤਾ ਗਿਆ ਹੈ । ਜਿੱਥੇ ਵੱਡੀ ਮਾਤਰਾ ਵਿੱਚ ਇਨ੍ਹਾਂ ਕੰਪਨੀਆਂ ਦੇ ਕੂੜੇ ਦੇ ਢੇਰ ਲੱਗੇ ਹੋਏ ਸਨ | ਜਿਸ ਉਪਰੰਤ ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਇਨ੍ਹਾਂ ਕੰਪਨੀਆਂ ਵਲੋਂ ਨਿਯਮਾਂ ਦੀ ਉਲਘੰਣਾ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਵਰਨ ਨੂੰ ਸੁਰੱਖਿਅਤ ਅਤੇ ਬਚਾਉਣ ਲਈ ਇਨ੍ਹਾਂ ਕੰਪਨੀਆਂ ਨੂੰ ਨੱਥ ਪਾਉਣੀ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਨਾਮੀ ਕੰਪਨੀਆਂ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਂਦੀਆਂ ਹਨ ਤਾਂ ਪੰਜਾਬ ਵਿੱਚ ਕੂੜੇ ਦੀ ਸਮੱਸਿਆ ਦੇ ਵੱਡੇ ਹਿੱਸੇ ਦਾ ਹੱਲ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਇਸ ਟੀਚੇ ਨੂੰ ਹਾਸਿਲ ਕਰਨ ਲਈ ਉਹ ਹਰ ਪੱਧਰ ਉਤੇ ਦੋਸ਼ੀ ਕੰਪਨੀਆਂ ਖਿਲਾਫ ਕਾਰਵਾਈ ਕਰਨਗੇ।