ਚੰਡੀਗੜ੍ਹ, 6 ਮਈ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ (Anurag Agarwal) ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ 25 ਮਈ ਨੁੰ ਚੋਣ ਦੇ ਦਿਨ ਚੋਣ ਕੇਂਦਰਾਂ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਹੀਟ ਵੇਵ ਤੋਂ ਬਚਾਅ ਤਹਿਤ ਅਤੇ ਛਾਂ ਦੇ ਲਈ ਟੈਂਟ, ਪੱਖੇ, ਪੀਣ ਦਾ ਪਾਣੀ ਸਮੇਤ ਮੁੱਢਲੀ ਸਹੂਲਤਾਂ ਯਕੀਨੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਵੋਟਰਾਂ ਨੁੰ ਕਿਯੂ ਮੈਨੇਜਮੈਂਟ ਐਪ ਤੋਂ ਵੀ ਬੀਐਲਓ ਜਾਣਕਾਰੀ ਦਵੇਗਾ ਕਿ ਚੋਣ ਲਈ ਕਿੰਨ੍ਹੇ ਲੋਕ ਲਾਇਨ ਵਿਚ ਹਨ, ਤਾਂ ਜੋ ਇਕ ਸਮੇਂ ਵਿਚ ਬਹੁਤ ਵੱਧ ਭੀੜ ਚੋਣ ਕੇਂਦਰ ‘ਤੇ ਨਾ ਹੋਵੇ ਅਤੇ ਵੋਟਰ ਨੂੰ ਆਪਣਾ ਵੋਟ ਪਾਉਣ ਦੇ ਲਈ ਲੰਬਾ ਇੰਤਜਾਰ ਨਾ ਕਰਨਾ ਪਵੇ।
ਅਗਰਵਾਲ ਅੱਜ ਅਧਿਕਾਰੀਆਂ ਦੇ ਨਾਲ ਚੋਣ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਬੈਠਕ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਸੂਬੇ ਦੇ 2 ਕਰੋੜ 76 ਹਜਾਰ 441 ਵੋਟਰਾਂ ਨੂੰ ਅਪੀਲ ਕੀਤੀ ਹੈ ਕਿ 25 ਮਈ ਨੂੰ ਲੋਕਤੰਤਰ ਦਾ ਤਿਊਹਾਰ ਮਨਾਉਣ ਅਤੇ ਵੋਟ ਜਰੂਰ ਕਰਨ।
ਉਨ੍ਹਾਂ ਨੇ ਕਿਹਾ ਕਿ ਚੋਣ ਕੇਂਦਰ ਦੇ ਅੰਦਰ ਵੋਟਰ ਮੋਬਾਇਲ, ਇਲੈਕਟ੍ਰੋਨਿਕ ਗੈਜੇਟ, ਇਲੈਕਟ੍ਰੋਨਿਕ ਵਾਚ, ਸਪਾਈ ਕੈਮਰਾ ਆਦਿ ਲੈ ਕੇ ਨਾ ਜਾਣ, ਇਸ ਤੋਂ ਚੋਣ ਦੀ ਗੁਪਤਤਾ ਭੰਗ ਹੋਣ ਦੀ ਸੰਭਵਾਨਾ ਰਹਿੰਦੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਿਰਫ ਪੀਠਾਸੀਨ ਅਧਿਕਾਰੀ ਨੂੰ ਹੀ ਮੋਬਾਇਲ ਰੱਖਣ ਦੀ ਮੰਜੂਰੀ ਹੋਵੇਗੀ। ਵੋਟਰ ਸਿਰਫ ਪਹਿਚਾਣ ਵਾਲੇ ਦਸਤਾਵੇਜ ਹੀ ਆਪਣੇ ਨਾਲ ਲੈ ਕੇ ਜਾਣ।
ਅਨੁਰਾਗ ਅਗਰਵਾਲ (Anurag Agarwal) ਨੇ ਕਿਹਾ ਕਿ ਚੋਣ ਲੜ੍ਹ ਰਹੇ ਉਮੀਦਵਾਰ ਨੁੰ ਆਪਣੇ ਅਪਰਾਧਿਕ ਰਿਕਾਰਡ ਹੈ ਤਾਂ, ਉਸ ਦੀ ਜਾਣਕਾਰੀ ਪਬਲਿਕ ਕਰਨੀ ਹੋਵੇਗੀ। ਇਸ ਦੇ ਲਈ ਉਮੀਦਵਾਰ ਨੁੰ ਫਾਰਮ-26 ਵਿਚ ਏਫੀਡੇਵਿਟ ਦੇ ਨਾਲ ਆਪਣੇ ਅਪਰਾਧਿਕ ਮਾਮਲੇ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ, ਸਬੰਧਿਤ ਰਾਜਨੀਤਿਕ ਪਾਰਟੀ ਨੂੰ ਵੀ ਉਮੀਦਵਾਰ ਦੇ ਅਪਰਾਧਿਕ ਮਾਮਲੇ ਦੀ ਜਾਣਕਾਰੀ ਆਪਣੀ ਪਾਰਟੀ ਦੀ ਅਥਾਰਿਟੀ ਵੈਬਸਾਇਟ ‘ਤੇ ਪਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ 6 ਮਈ ਨੂੰ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕ੍ਰਿਆ ਪੂਰੀ ਹੋ ਚੁੱਕੀ ਹੈ ਅਤੇ ਨਾਮਜ਼ਦਗੀ ਭਰਨ ਦੇ ਬਾਅਦ ਉਮੀਦਵਾਰ ਤੇ ਰਾਜਨੀਤਿਕ ਪਾਰਟੀਆਂ ਨੂੰ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਵਿਚ ਵੀ ਘੱਟ ਤੋਂ ਘੱਟ 3 ਵਾਰ ਅਪਰਾਧਿਕ ਮਾਮਲੇ ਦੀ ਜਾਣਕਾਰੀ ਪਬਲਿਕ ਕਰਨੀ ਜਰੂਰੀ ਹੈ।