ਚੰਡੀਗੜ੍ਹ, 10 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੁਗ੍ਰਾਮ (Gurugram) ਵਿਚ ਢਾਂਚਾਗਤ ਸਿਸਟਮ ਨੁੰ ਵਿਸਤਾਰ ਦਿੰਦੇ ਹੋਏ ਅੱਜ ਵਾਟਿਕਾ ਚੌਕ ‘ਤੇ ਨਵੇਂ ਨਿਰਮਾਣਤ ਅੰਡਰਪਾਸ ਦਾ ਉਦਘਾਟਨ ਕੀਤਾ। ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀਏਮਡੀਏ) ਵੱਲੋਂ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਰਾਹੀਂ 109.14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 0.822 ਕਿਲੋਮੀਟਰ ਲੰਬੇ ਇਸ ਅੰਡਰਪਾਸ ਦੇ ਸ਼ੁਰੂ ਹੋਣ ਨਾਲ ਸਦਰਨ ਪੇਰੀਫੇਰਲ ਰੋਡ ਤੋਂ ਗੋਲਫ ਕੋਰਸ ਏਕਸਟੇਂਸ਼ਨ ਰੋਡ ਦੇ ਵਿਚ ਆਵਾਜਾਈ ਸੁਗਮ ਹੋਵੇਗੀ ਅਤੇ ਗੁਰੂਗ੍ਰਾਮ ਬਾਦਸ਼ਾਹਪੁਰ ਮਾਰਗ ‘ਤੇ ਵਾਟਿਕਾ ਚੌਕ ਰੇਡ ਲਾਇਟ ‘ਤੇ ਵੀ ਵਾਹਨਾਂ ਦਾ ਦਬਾਅ ਘੱਟ ਹੋਵੇਗਾ। ਮੁੱਖ ਮੰਤਰੀ ਨੇ ਵਾਟਿਕਾ ਚੌਕ ਅੰਡਰਪਾਸ ਦਾ ਮੰਚ ਤੋਂ ਰਿਮੋਟ ਦਬਾ ਕੇ ਉਦਘਾਟਨ ਕੀਤਾ ਅਤੇ ਰਿਬਨ ਕੱਟ ਕੇ ਆਵਾਜਾਈ ਦੇ ਲਈ ਇਸ ਪਰਿਯੋਜਨਾ ਨੁੰ ਜਨਤਾ ਨੂੰ ਸਮਰਪਿਤ ਕੀਤਾ।
ਮਨੋਹਰ ਲਾਲ ਨੇ ਉਦਘਾਟਨ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਸੂਬਾਵਾਸੀਆਂ ਨੂੰ ਧਨਤੇਰਸ ਦੇ ਸ਼ੁਭ ਮੌਕੇ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗੁਰੁਗ੍ਰਾਮ (Gurugram) ਇਕ ਆਈਕੋਨਿਕ ਸਿਟੀ ਹੈ, ਜਿਸ ਦੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਦਿਸ਼ਾ-ਨਿਰਦੇਸ਼ਨ ਵਿਚ ਏਨਏਚਏਆਈ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ, ਨਗਰ ਨਿਗਮ ਤੇ ਲੋਕ ਨਿਰਮਾਣ ਵਿਭਾਗ ਆਪਸੀ ਤਾਲਮੇਲ ਸਥਾਪਿਤ ਕਰ ਵਿਕਾਸ ਕੰਮਾਂ ਨੂੰ ਪੂਰੀ ਤਰ੍ਹਾ ਧਰਾਤਲ ‘ਤੇ ਸਾਕਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਦੇ ਵਿਕਾਸ ਦੇ ਸਫਰ ਵਿਚ ਗੁਰੂਗ੍ਰਾਮ ਵਾਸੀਆਂ ਦਾ ਵੀ ਲਗਾਤਾਰ ਸਹਿਯੋਗ ਮਿਲ ਰਿਹਾ ਹੈ।
ਗੁਰੂਗ੍ਰਾਮ ਵਿਚ ਪਿਛਲੇ 9 ਸਾਲਾਂ ਵਿਚ ਬਣੇ 16 ਅੰਡਰਪਾਸ ਤੇ 15 ਫਲਾਈਓਵਰ
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਕਰਵਾਏ ਗਏ ਗੁਰੂਗ੍ਰਾਮ (Gurugram) ਦੇ ਵਿਕਾਸ ਦਾ ਵਰਨਣ ਕਰਦੇ ਹੋਏ ਕਿਹਾ ਕਿ ਨਿਰਧਾਰਿਤ ਸਮੇਂ ਸਮੇਂ ਤੋਂ ਪਹਿਲਾਂ ਤੇ ਤੈਅ ਬਜਟ ਵਿਚ ਨਿਰਮਾਣ ਇਹ ਵਾਟਿਕਾ ਚੌਕ ਦਾ ਅੰਡਰਪਾਸ ਗੁਰੂਗ੍ਰਾਮ ਦੇ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਪਿਛਲੇ ਸਰਕਾਰਾਂ ਅਤੇ ਮੌਜੂਦਾ ਸਰਕਾਰ ਦੀ ਕਾਰਜਸ਼ੈਲੀ ਵਿਚ ਅੰਤਰ ‘ਤੇ ਬੋਲਦੇ ਹੋਏ ਕਿਹਾ ਕਿ ਸਾਲ 2014 ਤੋਂ ਪਹਿਲਾਂ ਗੁਰੂਗ੍ਰਾਮ ਜਿਲ੍ਹਾ ਵਿਚ ਕੋਈ ਅੰਡਰਪਾਸ ਨਹੀਂ ਸੀ ਜਦੋਂ ਕਿ ਪਿਛਲੇ 9 ਸਾਲਾਂ ਵਿਚ ਗੁਰੂਗ੍ਰਾਮ ਵਿਚ ਕੁੱਲ 16 ਅੰਡਰਪਾਸ ਦਾ ਨਿਰਮਾਣ ਕੀਤਾ ਗਿਆ ਹੈ। ਇਸ ਨਾਲ ਲੋਕਾਂ ਦੇ ਸਮੇਂ ਤੇ ਫਿਯੂਲ ਦੋਵਾਂ ਦੀ ਬਚੱਤ ਹੋ ਰਹੀ ਹੈ। ਇਸੀ ਤਰ੍ਹਾ ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿਚ ਫਲਾਈਓਵਰ (ਰੇਲਵੇ ਓਵਰਬ੍ਰਿਜ ਸਮੇਤ) ਦੇ ਆਂਕੜੇ ਪੇਸ਼ ਕਰਦੇ ਹੋਏ ਕਿਹਾ ਕਿ ਸਾਲ 2014 ਤੋਂ ਪਹਿਲਾਂ ਗੁਰੂਗ੍ਰਾਮ ਵਿਚ ਕੁੱਲ 8 ਫਲਾਈਓਵਰ ਸਨ। ਉੱਥੇ ਹੁਣ ਇੰਨ੍ਹਾਂ ਦੀ ਗਿਣਤੀ 24 ਹੋ ਗਈ ਹੈ।
ਗੁਰੂਗ੍ਰਾਮ ਵਿਚ ਸੜਕਾਂ ਦੇ ਵਿਕਾਸ ਦੇ ਲਈ 1747 ਕਰੋੜ ਰੁਪਏ ਬਜਟ
ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਸੜਕਾਂ ‘ਤੇ ਲੋਕਾਂ ਦੀ ਆਵਾਜਾਈ ਸਰਲ ਹੋਵੇ ਤੇ ਟ੍ਰੈਫਿਕ ਬਿਨ੍ਹਾਂ ਰੁਕਾਵਟ ਅੱਗੇ ਵਧੇ, ਇਸ ਦੇ ਲਈ ਵੱਖ-ਵੱਖ ਪਰਿਯੋਜਨਾਵਾਂ ਦਾ ਧਰਾਤਲ ‘ਤੇ ਲਾਗੂ ਕਰਨਾ ਜਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਵਿਚ 245 ਕਿਲੋਮੀਟਰ ਲੰਬੀ ਕੁੱਲ 58 ਪਰਿਯੋਜਨਾਵਾਂ ਹਨ, ਜਿਨ੍ਹਾਂ ਦੇ ਲਈ 1747 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਉੱਥੇ ਇੰਨ੍ਹਾਂ ਵਿੱਚੋਂ ਕੋਈ ਅਜਿਹੇ ਪ੍ਰੋਜੈਕਟ ਹਨ, ਜਿਨ੍ਹਾਂ ‘ਤੇ ਜਾਂ ਤਾਂ ਕੰਮ ਪੂਰਾ ਹੋ ਚੁੱਕਾ ਹੈ ਜਾਂ ਕਾਰਜ ਹੁਣ ਪ੍ਰਗਤੀ ‘ਤੇ ਹੈ। ਉਨ੍ਹਾਂ ਨੇ ਦਸਿਆ ਕਿ ਗੁਰੂਗ੍ਰਾਮ ਵਿਚ ਵਿਕਾਸ ਕੰਮ ਲਗਾਤਾਰ ਪ੍ਰਗਤੀ ‘ਤੇ ਹਨ ਜਿਸ ਦੇ ਚਲਦੇ ਵੱਖ-ਵੱਖ ਸਥਾਨਾਂ ‘ਤੇ ਪਾਣੀ ਦਾ ਨੈਚੂਰਲ ਫਲੋ ਰੁਕ ਜਾਂਦਾ ਹੈ। ਅਜਿਹੇ ਵਿਚ ਗੁਰੂਗ੍ਰਾਮ ਵਿਚ ਸੀਵਰੇਜ ਤੇ ਡ੍ਰੇਨੇਜ ਵਰਗੇ ਮਹਤੱਵਪੂਰਨ ਕੰਮਾਂ ਦੇ ਲਈ ਵੀ 10 ਵੱਡੀ ਪਰਿਯੋਜਨਾਵਾਂ ‘ਤੇ ਕਰੀਬ 1027 ਕਰੋੜ ਦੀ ਰਕਮ ਖਰਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਏਮਪੀ ਦੇ ਨੇੜੇ ਨਵੇਂ ਨਗਰਾਂ ਦੀ ਜੋ ਯੋਜਨਾ ਹਰਿਆਣਾ ਸਰਕਾਰ ਨੇ ਬਣਾਈ ਹੈ ਊਸ ‘ਤੇ ਵੀ ਕੰਮ ਅੱਗੇ ਵੱਧ ਰਿਹਾ ਹੈ। ਆਉਣ ਵਾਲੇ ਪੰਜ ਸਾਲਾਂ ਵਿਚ ਦੁਨੀਆ ਦਾ ਇਕ ਬਹੁਤ ਵੱਡਾ ਸ਼ਹਿਰ ਗਲੋਬਲ ਸਿਟੀ ਵਜੋ ਵਿਕਸਿਤ ਕੀਤਾ ਜਾਵੇਗਾ। ਜਿਸ ‘ਤੇ ਜਲਦੀ ਹੀ ਆਕਸ਼ਨ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ।
ਉਦਘਾਟਨ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੇ ਗੁਰੂਗ੍ਰਾਮ ਵਿਚ ਜੋ ਇੰਫ੍ਰਾ ਤਿਆਰ ਕੀਤਾ ਹੈ, ਊਸ ਨਾਲ ਆਮਜਨਤਾ ਦੇ ਜੀਵਨ ਰੋਜਾਨਾ ਬਿਹਤਰ ਹੋ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੇ ਕੁਸ਼ਲ ਅਗਵਾਈ ਹੇਠ ਦਾ ਹੀ ਨਤੀਜਾ ਹੈ ਕਿ ਅੱਜ ਗੁਰੂਗ੍ਰਾਮ (Gurugram) ਵਿਚ ਵੱਖ-ਵੱਖ ਕੰਮਾਂ ਰਾਹੀਂ ਵਿਕਾਸ ਨੂੰ ਇਕ ਨਵੀਂ ਗਤੀ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿਚ ਗੁਰੂਗ੍ਰਾਮ ਦੇ ਵਿਕਾਸ ਲਈ ਸੜਕਾਂ ਫਲਾਈਓਵਰ ਤੇ ਅੰਡਰਪਾਸ ਦਾ ਅਜਿਹਾ ਜਾਲ ਵਿਛਾਇਆ ਗਿਆ ਹੈ ਕਿ ਅੱਜ ਗੁਰੂਗ੍ਰਾਮ ਵਿਚ ਜਾਮ ਵਰਗੀ ਕੋਈ ਸਥਿਤੀ ਨਹੀਂ ਹੈ।