Omicron

Omicron: ਚੀਨ ‘ਚ ਓਮੀਕਰੋਨ ਦੇ ਦੋ ਨਵੇਂ ਰੂਪਾਂ ਦੀ ਪੁਸ਼ਟੀ ਹੋਣ ‘ਤੇ ਮਚਿਆ ਹੜਕੰਪ, WHO ਨੇ ਦਿੱਤੀ ਵੱਡੀ ਚਿਤਾਵਨੀ

ਚੰਡੀਗੜ੍ਹ 11 ਅਕਤੂਬਰ 2022: ਚੀਨ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਨਵਾਂ ਖ਼ਤਰਾ ਮੰਡਰਾਣਾ ਸ਼ੁਰੂ ਹੋ ਗਿਆ ਹੈ। ਇੱਥੇ ਓਮੀਕਰੋਨ (Omicron) ਦੇ BF.7 ਅਤੇ BA.5.1.7 ਨਾਂ ਦੋ ਨਵੇਂ ਉਪ ਰੂਪਾਂ ਦੀ ਪੁਸ਼ਟੀ ਕੀਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੋਵੇਂ ਸਬ-ਵੇਰੀਐਂਟ ਤੇਜ਼ੀ ਨਾਲ ਫੈਲਣ ਵਾਲਾ ਹੈ ਅਤੇ BF.7 ਸਬ-ਵੇਰੀਐਂਟ ਸੋਮਵਾਰ ਨੂੰ ਚੀਨ ਦੇ ਕਈ ਸੂਬਿਆਂ ਵਿੱਚ ਫੈਲ ਗਿਆ ਹੈ।

ਇਸਦੇ ਨਾਲ ਹੀ BF.7 ਸਬ-ਵੇਰੀਐਂਟ ਦੀ ਪਹਿਲੀ ਵਾਰ ਉੱਤਰ ਪੱਛਮੀ ਚੀਨ ਵਿੱਚ ਪੁਸ਼ਟੀ ਹੋਈ ਸੀ। ਜਦੋਂ ਕਿ ਬੀ.ਏ.5.1.7 ਚੀਨ ਵਿੱਚ ਵੀ ਪਾਇਆ ਗਿਆ ਹੈ। ਉੱਤਰੀ ਚੀਨੀ ਸੂਬੇ ਸ਼ੋਡੋਂਗ ਦੇ ਅਧਿਕਾਰੀਆਂ ਨੇ ਦੱਸਿਆ ਕਿ BF.7 ਦੀ ਪੁਸ਼ਟੀ 4 ਅਕਤੂਬਰ ਨੂੰ ਹੋਈ ਸੀ।

ਓਮੀਕਰੋਨ (Omicron) ਦੇ BF.7 ਵੇਰੀਐਂਟ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਵੱਲੋਂ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਸਾਰੇ ਵੇਰੀਐਂਟ ਦਾ ਜਲਦ ਹੀ ਨਵਾਂ ਵਰਜਨ ਬਣਾ ਸਕਦੇ ਹਨ| ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ BF.7 ਵੇਰੀਐਂਟ ਨੂੰ ਰੋਕਣ ਲਈ ਜਲਦੀ ਉਪਾਅ ਨਾ ਕੀਤੇ ਗਏ ਤਾਂ ਇਹ ਜਲਦੀ ਹੀ ਪੂਰੇ ਚੀਨ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ।

Scroll to Top