ਸਪੋਰਟਸ, 29 ਅਕਤੂਬਰ 2025: Junior Hockey World Cup 2025: ਓਮਾਨ ਜੂਨੀਅਰ ਹਾਕੀ ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਜਗ੍ਹਾ ਲਵੇਗਾ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ। ਓਮਾਨ ਨੂੰ ਇਹ ਮੌਕਾ ਇਸ ਲਈ ਮਿਲਿਆ ਕਿਉਂਕਿ ਇਹ ਜੂਨੀਅਰ ਏਸ਼ੀਆ ਕੱਪ 2024 ‘ਚ ਪਾਕਿਸਤਾਨ ਤੋਂ ਬਾਅਦ ਸਭ ਤੋਂ ਉੱਚ ਦਰਜਾ ਪ੍ਰਾਪਤ ਟੀਮ ਸੀ।
ਇਹ ਟੂਰਨਾਮੈਂਟ ਚੇਨਈ ਅਤੇ ਮਦੁਰਾਈ, ਤਾਮਿਲਨਾਡੂ ‘ਚ ਖੇਡਿਆ ਜਾਵੇਗਾ। ਮੈਚ 28 ਨਵੰਬਰ ਤੋਂ 10 ਦਸੰਬਰ ਤੱਕ ਚੱਲਣਗੇ। ਪਹਿਲੀ ਵਾਰ ਜੂਨੀਅਰ ਹਾਕੀ ਵਿਸ਼ਵ ਕੱਪ (ਪੁਰਸ਼ ਅਤੇ ਮਹਿਲਾ) ‘ਚ 24-24 ਟੀਮਾਂ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਦਾ ਆਖਰੀ ਐਡੀਸ਼ਨ 2023 ‘ਚ ਮਲੇਸ਼ੀਆ ਦੇ ਕੁਆਲਾਲੰਪੁਰ ‘ਚ ਹੋਇਆ ਸੀ ਅਤੇ ਜਰਮਨੀ ਨੇ ਇਸਨੂੰ ਜਿੱਤਿਆ ਸੀ।
24 ਅਕਤੂਬਰ ਨੂੰ ਪਾਕਿਸਤਾਨ ਦੀ ਟੀਮ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਹਟ ਗਈ ਸੀ। FIH ਨੇ ਉਸ ਸਮੇਂ ਕਿਹਾ ਸੀ, “ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਅਧਿਕਾਰਤ ਤੌਰ ‘ਤੇ ਸੂਚਿਤ ਕੀਤਾ ਹੈ ਕਿ ਉਸਦੀ ਟੀਮ ਇਸ ਟੂਰਨਾਮੈਂਟ ‘ਚ ਹਿੱਸਾ ਨਹੀਂ ਲਵੇਗੀ।”
ਪਾਕਿਸਤਾਨ ਨੂੰ ਭਾਰਤ, ਚਿਲੀ ਅਤੇ ਸਵਿਟਜ਼ਰਲੈਂਡ ਦੇ ਨਾਲ ਪੂਲ ਬੀ ‘ਚ ਰੱਖਿਆ ਗਿਆ ਸੀ। 22 ਅਪ੍ਰੈਲ ਨੂੰ ਪਹਿਲਗਾਮ ਅੱ.ਤ.ਵਾ.ਦੀ ਹਮਲੇ ਅਤੇ ਭਾਰਤ ਦੇ ਬਾਅਦ ਦੇ ਆਪ੍ਰੇਸ਼ਨ ਸੰਧੂਰ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਹੈ।
Read More: ਭਾਰਤ ‘ਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਪਾਕਿਸਤਾਨ ਟੀਮ ਹਟੀ




