Los Angeles 2028 Olympics

Olympics 2028: ਲਾਸ ਏਂਜਲਸ 2028 ਓਲੰਪਿਕ ਦਾ ਪੂਰਾ ਸ਼ਡਿਊਲ ਜਾਰੀ, ਕ੍ਰਿਕਟ ਦੀ ਵਾਪਸੀ

ਸਪੋਰਟਸ, 13 ਨਵੰਬਰ 2025: Los Angeles Olympics 2028: ਲਾਸ ਏਂਜਲਸ 2028 ਓਲੰਪਿਕ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ ਓਲੰਪਿਕ ਟੂਰਨਾਮੈਂਟ 14 ਜੁਲਾਈ ਨੂੰ ਸ਼ੁਰੂ ਹੋਵੇਗਾ। ਕ੍ਰਿਕਟ 100 ਸਾਲਾਂ ਬਾਅਦ ਓਲੰਪਿਕ ‘ਚ ਵਾਪਸੀ ਕਰ ਰਿਹਾ ਹੈ। ਇਸ ਖੇਡ ਲਈ ਸਾਰੇ ਈਵੈਂਟ 12 ਜੁਲਾਈ ਨੂੰ ਸ਼ੁਰੂ ਹੋਣਗੇ। ਫਾਈਨਲ 29 ਜੁਲਾਈ ਨੂੰ ਖੇਡਿਆ ਜਾਵੇਗਾ।

LA28 ਦੇ ਸੀਈਓ ਰੇਨੋਲਡ ਹੂਵਰ ਨੇ ਕਿਹਾ, “ਟਿਕਟ ਰਜਿਸਟ੍ਰੇਸ਼ਨ ਜਨਵਰੀ 2026 ‘ਚ ਖੁੱਲ੍ਹੇਗੀ। ਇਹ ਇਹ ਫੈਸਲਾ ਕਰਨ ਦਾ ਸਹੀ ਸਮਾਂ ਹੈ ਕਿ ਤੁਸੀਂ ਕਿਹੜੇ ਮੈਚ ਦੇਖਣਾ ਚਾਹੁੰਦੇ ਹੋ, ਕਿਹੜੇ ਗੇਮ ਤੁਹਾਡੇ ਸ਼ਹਿਰ ‘ਚ ਹੋਣਗੇ |

36 ਵੱਖ-ਵੱਖ ਖੇਡਾਂ

ਲਾਸ ਏਂਜਲਸ 2028 ਹੁਣ ਤੱਕ ਦਾ ਸਭ ਤੋਂ ਵੱਡਾ ਓਲੰਪਿਕ ਹੋਵੇਗਾ। 36 ਵੱਖ-ਵੱਖ ਖੇਡਾਂ ਖੇਡੀਆਂ ਜਾਣਗੀਆਂ। ਟੂਰਨਾਮੈਂਟ ਲਈ 49 ਸਥਾਨ ਅਤੇ 18 ਜ਼ੋਨ (ਲਾਸ ਏਂਜਲਸ ਅਤੇ ਓਕਲਾਹੋਮਾ ਸਿਟੀ ‘ਚ) ਨਿਰਧਾਰਤ ਕੀਤੇ ਗਏ ਹਨ। ਉਦਘਾਟਨ ਸਮਾਗਮ 14 ਜੁਲਾਈ ਨੂੰ ਅਤੇ ਸਮਾਪਤੀ ਸਮਾਗਮ 30 ਜੁਲਾਈ ਨੂੰ ਹੋਵੇਗਾ।

ਪਹਿਲਾ ਦਿਨ ਪੂਰੀ ਤਰ੍ਹਾਂ ਔਰਤਾਂ ਨੂੰ ਸਮਰਪਿਤ ਹੋਵੇਗਾ। ਓਲੰਪਿਕ ਦੇ ਪਹਿਲੇ ਦਿਨ ਔਰਤਾਂ ਦੇ ਟ੍ਰਾਈਥਲੋਨ, 100 ਮੀਟਰ ਅਤੇ ਸ਼ਾਟ ਪੁਟ (ਐਥਲੈਟਿਕਸ), ਜੂਡੋ (48 ਕਿਲੋਗ੍ਰਾਮ), ਤਲਵਾਰਬਾਜ਼ੀ, ਕਾਇਆਕ ਸਿੰਗਲਜ਼, ਰਗਬੀ ਸੈਵਨ ਅਤੇ 10 ਮੀਟਰ ਏਅਰ ਰਾਈਫਲ ਵਰਗੇ ਮੁਕਾਬਲਿਆਂ ‘ਚ ਸੋਨੇ ਦੇ ਤਗਮੇ ਤੈਅ ਕੀਤੇ ਜਾਣਗੇ।

15ਵੇਂ ਦਿਨ ਸਭ ਤੋਂ ਵੱਧ ਫਾਈਨਲ

15ਵੇਂ ਦਿਨ ਸਭ ਤੋਂ ਵੱਧ ਫਾਈਨਲ ਹੋਣਗੇ। 2028 ਓਲੰਪਿਕ ਦੇ 15ਵੇਂ ਦਿਨ ਸਭ ਤੋਂ ਵੱਧ ਫਾਈਨਲ ਹੋਣਗੇ। ਇਸ ਦਿਨ 23 ਖੇਡਾਂ ‘ਚ 26 ਫਾਈਨਲ ਹੋਣਗੇ। 15 ਟੀਮ ਖੇਡਾਂ ਅਤੇ 15 ਵਿਅਕਤੀਗਤ ਖੇਡਾਂ ‘ਚ ਮੈਡਲ ਮੈਚ ਖੇਡੇ ਜਾਣਗੇ।

ਨਵੀਆਂ ਖੇਡਾਂ ਦੀ ਸ਼ੁਰੂਆਤ

ਫਲੈਗ ਫੁੱਟਬਾਲ ਅਤੇ ਸਕੁਐਸ਼ ਨੂੰ ਪਹਿਲੀ ਵਾਰ ਓਲੰਪਿਕ ‘ਚ ਸ਼ਾਮਲ ਕੀਤਾ ਜਾਵੇਗਾ। ਫਲੈਗ ਫੁੱਟਬਾਲ ਫਾਈਨਲ ਦਿਨ 7 (ਪੁਰਸ਼) ਅਤੇ ਦਿਨ 8 (ਔਰਤਾਂ) ਨੂੰ ਖੇਡਿਆ ਜਾਵੇਗਾ। ਸਕੁਐਸ਼ ਫਾਈਨਲ ਦਿਨ 9 (ਔਰਤਾਂ) ਅਤੇ ਦਿਨ 10 (ਔਰਤਾਂ) ਨੂੰ ਖੇਡਿਆ ਜਾਵੇਗਾ।

Read More: ਹਰਿਆਣਾ ਓਲੰਪਿਕ ਐਸੋਸੀਏਸ਼ਨ ਵੱਲੋਂ 27ਵੀਆਂ ਸਟੇਟ ਖੇਡਾਂ ਲਈ ‘ਮਹਾਬਲੀ’ ਲੋਗੋ ਤੇ ਮਾਸਕਟ ਜਾਰੀ

Scroll to Top