ਚੰਡੀਗੜ੍ਹ, 6 ਅਗਸਤ 2021 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਟੋਕੀਓ ਉਲੰਪਿਕ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਪੁਰਸ਼ਾਂ ਦੀ ਟੀਮ ਦੇ ਸਾਰੇ ਮੈਂਬਰਾਂ ਨੁੰ 3-3 ਕਰੋੜ ਰੁਪਏ ਅਤੇ ਡੀ ਐਸ ਪੀ ਦੀ ਨੌਕਰੀ ਦਿੱਤੀ ਜਾਵੇ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਪੰਜਾਬ ਦੇ ਸਾਰੇ ਹਾਕੀ ਖਿਡਾਰੀ ਜਿਹਨਾਂ ਨੇ ਟੋਕੀਓ ਉਲੰਪਿਕਸ ਵਿਚ ਦੇਸ਼ ਦੀ ਪ੍ਰਤੀਨਿਧਤਾ ਕੀਤੀ, ਨੂੰ ਪੰਜਾਬ ਪੁਲਿਸ ਵਿਚ ਡੀ .ਸੀ ਪੀ ਨਿਯੁਕਤ ਕਰਨ ਲਈ ਆਫਰ ਲੈਟਰ ਦੇਣ।
ਉਹਨਾਂ ਕਿਹਾ ਕਿ ਇਸਦੇ ਨਾਲ ਉਹਨਾਂ ਖਿਡਾਰੀਆਂ ਨੂੰਵੀ 1-1 ਕਰੋੜ ਰੁਪਏ ਦਿੱਤਾ ਜਾਵੇ ਜਿਹਨਾਂ ਨੇ ਭਾਰਤੀਟੁਕੜੀ ਦੇ ਹਿੱਸੇ ਵਜੋਂ ਉਲੰਪਿਕਸ ਵਿਚ ਸ਼ਮੂਲੀਅਤ ਕੀਤੀ।ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲਹੈ ਕਿ ਪੁਰਸ਼ਾਂ ਦੀ ਹਾਕੀ ਟੀਮ ਵਿਚ ਪੰਜਾਬ ਤੋਂ 10 ਖਿਡਾਰੀ ਸ਼ਾਮਲ ਹਨ। ਉਹਨਾਂ ਕਿਹਾ ਕਿ ਸਾਡੇ ਮੁੰਡਿਆਂ ਨੇ ਨਾ ਸਿਫਰ ਸੂਬੇ ਤੇ ਦੇਸ਼ ਦਾ ਨਾਂ ਚਮਕਾਇਆ ਹੈ ਬਲਕਿ ਇਹਨਾਂ ਦੀ ਜਿੱਤ ਨਾਲ ਦੇਸ਼ ਵਿਚ ਇਹ ਖੇਡ ਸੁਰਜੀਤ ਕਰਨ ਵਿਚ ਮਦਦ ਮਿਲੇਗੀ। ਉਹਨਾਂ ਕਿਹਾ ਕਿ 41 ਸਾਲਾਂ ਬਾਅਦ ਮਿਲੀ ਇਤਿਹਾਸਕ ਜਿੱਤ ਦੀ ਬਦੌਲਤ ਨੌਜਵਾਨਾਂ ਵਿਚ ਹਾਕੀ ਪ੍ਰਤੀ ਦਿਲਚਸਪੀ ਵਧੇਗੀ।
ਬਾਦਲ ਨੇ ਕਿਹਾ ਕਿ ਅਕਾਲੀ ਦਲ ਹਾਕੀ ਨੁੰ ਤਰਜੀਹ ਦੇਣ ਲਈ ਦ੍ਰਿੜ੍ਹ ਸੰਕਲਪ ਹਾਂ ਤੇ 10 ਸਾਲਾਂ ਦੇ ਸਰਕਾਰੀ ਦੇ ਕਾਰਜਕਾਲ ਦੌਰਾਨ ਅਸੀਂ ਐਸਟਰੋਟਰਫ ਵਾਲੇ ਮੈਦਾਨ ਤਿਆਰ ਕੀਤੇ ਤੇ ਮੁਹਾਲੀ ਵਿਚ ਵਿਸ਼ਵ ਪੱਧਰ ਦਾ ਹਾਕੀ ਸਟੇਡੀਅਮ ਬਣਾਇਟਾ। ਉਹਨਾਂ ਕਿਹਾ ਕਿ 2022 ਵਿਚ ਇਕ ਮੁੜ ਤੋਂ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ ’ਤੇ ਅਸੀਂ ਫਿਰ ਤੋਂ ਹਾਕੀ ਨੁੰ ਅੱਗੇ ਲਿਜਾਣ ਵਾਸਤੇ ਯਤਨ ਤੇਜ਼ ਕਰ ਦਿਆਂਗੇ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਵਧੀ ਹੋਈ ਇਨਾਮੀ ਰਾਸ਼ੀ ਤੇ ਸਰਕਾਰੀ ਨੌਕਰੀ ਹਾਕੀ ਖਿਡਾਰੀਆਂ ਨੂੰ ਨਾ ਦਿੱਤੀ ਤਾਂ ਫਿਰ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ’ਤੇ ਅਸੀਂ ਲੋੜੀਂਦੇ ਕਦਮ ਚੁੱਕਾਂਗੇ।