14 ਸਤੰਬਰ 2024: ਓਲੰਪੀਅਨ ਮਨੂ ਭਾਕਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਰੀਟਰੀਟ ਸਮਾਰੋਹ ਨੂੰ ਦੇਖਣ ਲਈ ਅੱਜ ਵਾਹਗਾ ਬਾਰਡਰ ਪਹੁੰਚੇ।ਇਸ ਮੌਕੇ ਮਨੂ ਭਾਕਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਰੀਟਰੀਟ ਸਮਾਰੋਹ ਦਾ ਆਨੰਦ ਮਾਣਿਆ ਅਤੇ ਬੀ.ਐਸ.ਐਫ ਅਧਿਕਾਰੀਆਂ ਦਾ ਹੌਸਲਾ ਵਧਾਇਆ।
ਮਨੂ ਭਾਕਰ ਨੇ ਕਿਹਾ ਕਿ ਮੈਂ ਪਹਿਲੀ ਵਾਰ ਪੰਜਾਬ ਆਈ ਹਾਂ, ਪਹਿਲੀ ਵਾਰ ਵਾਹਗਾ ਬਾਰਡਰ ‘ਤੇ ਰੀਟਰੀਟ ਸਮਾਰੋਹ ਦੇਖਣ ਦਾ ਮੌਕਾ ਮਿਲਿਆ।
ਉੱਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗੀ ਕਿ ਉਹ ਇੱਕ ਵਾਰ ਵਾਹਗਾ ਬਾਰਡਰ ‘ਤੇ ਆ ਕੇ ਆਪਣੇ ਜਵਾਨਾਂ ਦੀ ਪਰੇਡ ਦੇਖਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ।
ਉਨ੍ਹਾਂ ਕਿਹਾ ਕਿ ਅਸੀਂ ਦੁੱਧ, ਦਹੀ, ਲੱਸੀ ਖਾਣ-ਪੀਣ ਵਾਲੇ ਲੋਕ ਹਾਂ ਅਤੇ ਨਸ਼ੇੜੀ ਨਹੀਂ ਹਾਂ। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਪੰਜਾਬ ਦਾ ਨਾਂ ਆਉਂਦੇ ਹੀ ਸਭ ਤੋਂ ਪਹਿਲਾਂ ਜੋ ਨਾਂ ਆਉਂਦਾ ਹੈ ਉਹ ਦੁੱਧ, ਦਹੀਂ, ਲੱਸੀ ਅਤੇ ਮੱਖਣ ਹਨ, ਜੋ ਸਿਹਤ ਨੂੰ ਵੀ ਠੀਕ ਰੱਖਦੇ ਹਨ।