July 7, 2024 6:29 pm
Pension

ਸੋਨੀਪਤ ਜ਼ਿਲ੍ਹੇ ਦੇ 3 ਹਜ਼ਾਰ ਨਵੇਂ ਲਾਭਕਾਰਾਂ ਦੀ ਬੁਢਾਪਾ ਪੈਨਸ਼ਨ ਨੂੰ ਕੀਤਾ ਮਨਜ਼ੂਰ

ਚੰਡੀਗੜ੍ਹ, 4 ਦਸੰਬਰ 2023: ਪ੍ਰਧਾਨ ਮੰਤਰਰੀ ਨਰੇਂਦਰ ਮੋਦੀ ਵੱਲੋਂ 2047 ਤਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਲਈ ਹਰ ਭਾਰਤੀ ਨੂੰ ਦੇਸ਼ਸੇਵਾ ਨਾਲ ਜੋੜਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਨਸੰਵਾਦ ਪ੍ਰੋਗ੍ਰਾਮ ਨਾਲ ਜੋੜਿਆ ਹੈ। ਇਸੀ ਲੜੀ ਵਿਚ ਅੱਜ ਜਿਲ੍ਹਾ ਸੋਨੀਪਤ ਵਿਚ ਬੁਢਾਪਾ ਸਨਮਾਨ ਭੱਤਾ (Pension) ਦੇ ਲਾਭਕਾਰਾਂ ਲਈ ਵਿਸ਼ੇਸ਼ ਕੈਂਪ ਪ੍ਰਬੰਧਿਤ ਕੀਤਾ ਅਿਗਾ, ਜਿੱਥੇ ਮੁੱਖ ਮੰਤਰੀ ਨੇ ਸੇਵਾ ਭਾਵ ਦਾ ਪਰਿਚੈ ਦਿੰਦੇ ਹੋਏ ਜਿਲ੍ਹੇ ਦੇ 3000 ਨਵੇਂ ਲਾਭਕਾਰਾਂ ਦੀ ਇਕੱਠੇ ਪੈਂਸ਼ਨ ਮੰਜੂਰ ਕੀਤੀ।

ਮਨੋਹਰ ਲਾਲ ਨੇ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਸ਼ਟਰ ਸੇਵਾ-ਸਮਾਜ ਸੇਵਾ ਤੇ ਮਨੂੱਖ ਸੇਵਾ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਸੰਕਲਪ ਲਿਆ ਹੈ ਅਤੇ ਉਸੀ ਭਾਵਨਾ ‘ਤੇ ਚਲਦੇ ਹੋਏ ਪਿਛਲੇ 9 ਸਾਲਾਂ ਤੋਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਊਹ ਹਰਿਆਣਾ ਦੀ 2.80 ਕਰੋੜ ਆਬਾਦੀ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਪਰਿਵਾਰ ਦੇ ਮੁਖੀਆ ਦੇ ਨਾਤੇ ਉਨ੍ਹਾਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬੁਢਾਪਾ ਪੈਨਸ਼ਨ (Pension) ਦਾ ਲਾਭ ਲੈਣ ਲਈ ਲੋਕਾਂ ਨੁੰ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ, ਫਿਰ ਵੀ ਉਨ੍ਹਾਂ ਦੀ ਪੈਂਸ਼ਨ ਨਹੀਂ ਬਣਦੀ ਸੀ। ਇੱਥੇ ਤਕ ਕੀ 52-55 ਸਾਲ ਉਮਰ ਦੇ ਅਯੋਗ ਲੋਕ ਮਿਲੀ ਭਗਤ ਕਰ ਇਸ ਦਾ ਲਾਭ ਲੈ ਜਾਂਦੇ ਸਨ। ਪਰ ਸਾਡੀ ਸਰਕਾਰ ਨੇ ਇਸ ਪ੍ਰਥਾ ‘ਤੇ ਰੋਕ ਲਗਾਉਣ ਦਾ ਕੰਮ ਕੀਤਾ ਹੈ ਅਤੇ ਹੁਣ ਪਰਿਵਾਰ ਪਹਿਚਾਣ ਪੱਤਰ ਰਾਹੀਂ ਜਿਸ ਦਿਨ ਵਿਅਕਤੀ 60 ਸਾਲ ਦਾ ਹੁੰਦਾ ਹੈ, ਉਸੀ ਦਿਨ ਜਿਲ੍ਹਾ ਸਮਾਜ ਭਲਾਈ ਅਧਿਕਾਰੀ ਦਫਤਰ ਤੋਂ ਕਰਮਚਾਰੀ ਪੈਂਸ਼ਨ ਲਈ ਉਸ ਦੀ ਮੰਜੂਰੀ ਲੈਣ ਜਾਂਦਾ ਹੈ ਅਤੇ ਆਟੋਮੈਟਿਕ ਉਨ੍ਹਾਂ ਦੀ ਪੈਂਸ਼ਨ ਬਣ ਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਮਈ 2022 ਤੋਂ ਬੁਢਾਪਾ ਸਨਮਾਨ ਭੱਤਾ ਨੂੰ ਪੀਪੀਪੀ ਨਾਲ ਜੋੜਿਆ ਗਿਆ ਅਤੇ ਉਦੋਂ ਤੋਂ ਹੁਣ ਤਕ 1 ਲੱਖ 82 ਹਜਾਰ ਲੋਕਾਂ ਦੀ ਪੈਂਸ਼ਨ ਆਟੋ ਮੋਡ ਵਿਚ ਬਣੀ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੈਂਸ਼ਨ ਦੀ ਰਕਮ 1000 ਰੁਪਏ ਤੋਂ ਵਧਾ ਕੇ 2750 ਰੁਪਏ ਮਹੀਨਾ ਤਕ ਵਧਾਇਆ ਅਤੇ ਹੁਣ ਜਨਵਰੀ, 2024 ਤੋਂ 3 ਹਜਾਰ ਰੁਪਏ ਮਹੀਨਾ ਪੈਂਸ਼ਨ ਮਿਲੇਗੀ। ਹਰਿਆਣਾ ਸਰਕਾਰ ਨੇ ਪੈਂਸ਼ਨ ਦੀ ਯੋਗਤਾ ਵਿਚ ਬਦਲਾਅ ਕਰ 2 ਲੱਖ ਰੁਪਏ ਦੀ ਆਮਦਨ ਸੀਮਾ ਨੂੰ ਵਧਾ ਕੇ 3 ਲੱਖ ਰੁਪਏ ਕੀਤਾ ਹੈ।

ਮਨੋਹਰ ਲਾਲ ਨੇ ਕਿਹਾ ਕਿ 60 ਸਾਲ ਤੋਂ ਪਹਿਲਾਂ ਜੋ ਗਲਤ ਢੰਗ ਨਾਲ ਪੈਨਸ਼ਨ (Pension) ਦਾ ਲਾਭ ਲੈ ਗਏ ਸਨ ਅਜਿਹੇ ਵਿਅਕਤੀਆਂ ਤੋਂ ਜਾਂ ਉਨ੍ਹਾਂ ਦੇ ਪਰਿਵਾਰਾਂ ਤੋਂ ਰਿਕਵਰੀ ਕਰਨ ਦਾ ਆਦੇਸ਼ ਵਿਭਾਗ ਵੱਲੋਂ ਜਾਰੀ ਕੀਤਾ ਗਿਆ। ਪਰ ਉਨ੍ਹਾਂ ਨੇ ਖੁਦ ਇਸ ਦੀ ਜਾਣਕਾਰੀ ਲਈ ਅਤੇ ਇਹ ਆਦੇਸ਼ ਦਿੱਤੇ ਕਿ ਪੈਂਸ਼ਨ ਦੀ ਅੱਧੀ ਰਕਮ ਵਜੋ ਹਰ ਮਹੀਨੇ ਰਿਕਵਰੀ ਕੀਤੀ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਪਰਿਵਾਰ ਤੋਂ ਰਿਕਵਰੀ ਨਾ ਕੀਤੀ ਜਾਵੇ।

ਆਯੂਸ਼ਮਾਨ ਭਾਰਤ ਯੋਜਨਾ ਦਾ ਗਰੀਬਾਂ ਨੁੰ ਮਿਲ ਰਿਹਾ ਲਾਭ

ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਰੀਬਾਂ ਦੇ ਲਈ ਆਯੂਸ਼ਮਾਨ ਭਾਰਤ ਯੋਜਨਾ ਚਲਾ ਕੇ ਇਕ ਵੱਡਾ ਲਾਭ ਪਹੁੰਚਾਇਆ ਹੈ, ਜਿਸ ਤਹਿਤ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਦੀ ਸਹੂਲਤ ਮਿਲ ਰਹੀ ਹੈ। ਇਸ ਯੋਜਨਾ ਵਿਚ ਹਰਿਆਣਾ ਦੇ ਲਗਭਗ ਸਾਢੇ 15 ਲੱਖ ਪਰਿਵਾਰ ਲਾਭ ਲੈ ਰਹੇ ਹਨ। ਪਰ ਅਸੀਂ ਬੀਪੀਏਲ ਦੀ ਆਮਦਨ ਸੀਮਾ ਨੂੰ 1.20 ਲੱਖ ਰੁਪਏ ਤੋਂ ਵਧਾ ਕੇ 1.80 ਲੱਖ ਰੁਪਏ ਸਾਲਾਨਾ ਕੀਤਾ ਅਤੇ ਚਿਰਾਯੂ ਹਰਿਆਣਾ ਯੋਜਨਾ ਰਾਹੀਂ 14 ਲੱਖ ਨਵੇਂ ਪਰਿਵਾਰ ਇਸ ਯੋਜਨਾ ਦੇ ਘੇਰੇ ਵਿਚ ਆ ਗਏ। ਇਸ ਦੇ ਬਾਅਦ ਵੀ ਲੋਕਾਂ ਦੀ ਮੰਗ ਆਈ ਕਿ 1.80 ਲੱਖ ਰੁਪਏ ਤੋਂ ਵੱਧ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਇਸ ਯੋਜਨਾ ਦਾ ਲਾਭ ਦਿੱਤਾ ਜਾਵੇ, ਇਸ ‘ਤੇ ਹਰਿਆਣਾ ਸਰਕਾਰ ਨੇ 1.80 ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਇਸ ਯੋਜਨਾ ਦਾ ਲਾਭ ਦਿੱਤਾ ਹੈ।

80 ਸਾਲ ਤੋਂ ਵੱਧ ਦੇ ਇਕੱਲੇ ਰਹਿ ਰਹੇ ਬਜੁਰਗਾਂ ਦੀ ਦੇਖਭਾਲ ਦੇ ਲਈ ਹਰ ਜਿਲ੍ਹੇ ਵਿਚ ਬਣੇਗਾ ਸੀਨੀਅਰ ਨਾਗਰਿਕ ਸੇਵਾ ਆਮਰਮ

ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਦੇ ਡੇਟਾ ਅਨੁਸਾਰ ਸੂਬੇ ਵਿਚ 80 ਸਾਲ ਤੋਂ ਵੱਧ ਆਮਦਨ ਦੇ ਕਈ ਬਜੁਰਗ ਅਜਿਹੇ ਹਨ, ਜੋ ਇਕੱਲੇ ਰਹਿ ਰਹੇ ਹਨ। ਇੰਨ੍ਹਾਂ ਬਜੁਰਗਾਂ ਦੀ ਦੇਖਭਾਲ ਤਹਿਤ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਬਣਾਈ ਹੈ। ਇਸ ਦੇ ਤਹਿਤ ਸਰਕਾਰ ਵੱਲੋਂ ਇਕੱਲੇ ਰਹਿ ਰਹੇ ਬਜੁਰਗਾਂ ਦੀ ਦੇਖਭਾਲ ਇੰਨ੍ਹਾਂ ਸੇਵਾ ਆਸ਼ਰਮਾਂ ਵਿਚ ਕੀਤੀ ਜਾਵੇਗੀ। ਸਰਕਾਰ ਨੇ ਜਿਲ੍ਹਾ ਕੇਂਦਰ ‘ਤੇ ਸੇਵਾ ਆਸ਼ਰਮ ਬਨਾਉਣ ਦਾ ਟੀਚਾ ਰੱਖਿਆ ਹੈ। 14 ਜ਼ਿਲ੍ਹਿਆਂ ਵਿਚ ਸੇਵਾ ਆਸ਼ਰਮ ਦੇ ਭਵਨ ਨਿਰਮਾਣ ਾਿ ਕੰਮ ਸ਼ੁਰੂ ਹੋ ਚੁੱਕਾ ਹੈ।