ਹੈਂਡ ਟੂਲਜ਼

ਓਕੇ ਮੈਟਕੋਰਪ ਕੰਪਨੀ ਪੰਜਾਬ ‘ਚ ਹੈਂਡ ਟੂਲਜ਼ ਬਣਾਉਣ ਲਈ 309 ਕਰੋੜ ਰੁਪਏ ਦਾ ਕਰੇਗੀ ਨਿਵੇਸ਼

ਚੰਡੀਗੜ੍ਹ, 09 ਅਕਤੂਬਰ 2025: ਹਾਲ ਹੀ ‘ਚ ਪੰਜਾਬ ਦੇ ਜਲੰਧਰ ਦੀ ਮਸ਼ਹੂਰ ਕੰਪਨੀ ਓਕੇ ਮੈਟਕੋਰਪ (Oaykay Metcorp) ਨੇ ਪੰਜਾਬ ‘ਚ ਇੱਕ ਅਹਿਮ ਐਲਾਨ ਕੀਤਾ ਹੈ। ਪੰਜਾਬ ਸਰਕਾਰ ਮੁਤਾਬਕ ਕੰਪਨੀ ਇੱਥੇ ਹੈਂਡ ਟੂਲਜ਼ (ਹੱਥ ਦੇ ਔਜ਼ਾਰ) ਬਣਾਉਣ ਦੀ ਇੱਕ ਨਵੀਂ ਫੈਕਟਰੀ ‘ਤੇ ₹309 ਕਰੋੜ ਦਾ ਨਿਵੇਸ਼ ਕਰ ਰਹੀ ਹੈ।

ਓਕੇ ਮੈਟਕੋਰਪ ਰੈਂਚ, ਪਲਾਸ, ਹਥੌੜੇ ਅਸਮਤ ਕਈਂ ਔਜ਼ਾਰ ਬਣਾਉਂਦੀ ਹੈ, ਪੰਜਾਬ ਸਰਕਾਰ ਮੁਤਾਬਕ ਇਸ ਫੈਕਟਰੀ ਨਾਲ ਪੰਜਾਬ ਦੇ ਕਾਰੀਗਰਾਂ ਅਤੇ ਇੰਜੀਨੀਅਰਾਂ ਦੇ ਹੁਨਰ ਨੂੰ ਇੱਕ ਅੰਤਰਰਾਸ਼ਟਰੀ ਮੰਚ ਮਿਲੇਗਾ। ਪੰਜਾਬ ਸਰਕਾਰ ‘ਇਨਵੈਸਟ ਪੰਜਾਬ’ ਤੰਤਰ ਅਤੇ ਤੇਜ਼ ਕਰ ਰਹੀ ਹੈ |

ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਓਕੇ ਮੈਟਕੋਰਪ ਵਰਗੀ ਆਪਣੀ ਕੰਪਨੀ ਦਾ ਇਹ ਵੱਡਾ ਨਿਵੇਸ਼ ਹੈ। ਇਹ ₹309 ਕਰੋੜ ਦੀ ਫੈਕਟਰੀ ਇੱਕ ਮਜ਼ਬੂਤ ​​ਨੀਂਹ ਬਣੇਗੀ | ਇਸਦੇ ਨਾਲ ਹੀ ਸੂਬਾ ਸਰਕਾਰ ਨੇ ‘ਫਾਸਟਟ੍ਰੈਕ ਪੋਰਟਲ’ ਵਰਗੇ ਸਿਸਟਮ ਬਣਾਏ ਹਨ, ਜਿਸ ਨਾਲ ਫੈਕਟਰੀ ਲਗਾਉਣ ਦੀ ਮਨਜ਼ੂਰੀ ਆਸਾਨੀ ਨਾਲ ਮਿਲ ਜਾਂਦੀ ਹੈ।

ਓਕੇ ਮੈਟਕੋਰਪ ਦੇ ਬਣੇ ਔਜ਼ਾਰ ਪੂਰੀ ਦੁਨੀਆ ‘ਚ ਮਸ਼ਹੂਰ ਹਨ। ਜਦੋਂ ਇਹ ਨਵੀਂ ਅਤੇ ਵੱਡੀ ਫੈਕਟਰੀ ਸ਼ੁਰੂ ਹੋਵੇਗੀ, ਤਾਂ ਇੱਥੇ ਬਣੇ “ਮੇਡ ਇਨ ਪੰਜਾਬ” ਔਜ਼ਾਰ ਅਮਰੀਕਾ ਤੋਂ ਲੈ ਕੇ ਯੂਰਪ ਤੱਕ ਜਾਣਗੇ। ਪੰਜਾਬ ਸਿਰਫ਼ ਖੇਤੀ ਲਈ ਨਹੀਂ, ਹੁਣ ‘ਵਧੀਆ ਔਜ਼ਾਰ’ ਬਣਾਉਣ ਲਈ ਵੀ ਜਾਣਿਆ ਜਾਵੇਗਾ। ਇਹ ₹309 ਕਰੋੜ ਦਾ ਨਿਵੇਸ਼ ਸਿਰਫ਼ ਸ਼ੁਰੂਆਤ ਹੈ। ਪੰਜਾਬ ਸਰਕਾਰ ਮੁਤਾਬਕ “ਇਨਵੈਸਟ ਇਨ ਬੈਸਟ” ਤਹਿਤ ਪੰਜਾਬ ਅਸਲ ‘ਚ ਨਿਵੇਸ਼ ਲਈ ਸਭ ਤੋਂ ਬਿਹਤਰੀਨ ਥਾਂ ਬਣ ਗਿਆ ਹੈ।

Read More: ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਆਊਟਸੋਰਸਡ ਯੂਨੀਅਨ ਦੇ ਮੁੱਦਿਆਂ ਦੇ ਹੱਲ ਲਈ ਉੱਚ-ਪੱਧਰੀ ਕਮੇਟੀ ਗਠਨ ਦੇ ਹੁਕਮ

Scroll to Top