ਚੰਡੀਗੜ੍ਹ, 30 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਜਨਸੰਵਾਦ ਪੋਰਟਲ ‘ਤੇ ਦਰਜ ਸ਼ਿਕਾਇਤਾਂ ਅਤੇ ਸੁਝਾਆਂ ਨੂੰ ਲੈ ਕੇ ਪੰਜ ਵਿਭਾਗਾਂ ਦੀ ਅੱਜ ਦੇਰ ਸ਼ਾਮ ਆਪਣੇ ਨਿਵਾਸ ਸੰਤ ਕਬੀਰ ਕੁਟੀਰ ‘ਚ ਸਮੀਖਿਆ ਬੈਠਕ ਕੀਤੀ। ਇਸ ਬੈਠਕ ਵਿਚ ਮੁੱਖ ਮੰਤਰੀ ਨੇ ਜਨਸੰਵਾਦ ਦੌਰਾਨ ਪੂਰੇ ਸੂਬੇ ਵਿਚ ਹੋਏ ਪ੍ਰੋਗ੍ਰਾਮਾਂ ਦੀ ਵੀ ਸਮੀਖਿਆ ਕੀਤੀ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਨ ਸੰਵਾਦ ਪੋਰਟਲ ‘ਤੇ ਆਈ ਸਾਰੀ ਸ਼ਿਕਾਇਤਾਂ ਅਤੇ ਸੁਝਾਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਦਾ ਜਲਦੀ ਹੱਲ ਕਰਨ। ਉਨ੍ਹਾਂ ਨੇ ਕਿਹਾ ਕਿ ਜਨਸੰਵਾਦ ਪ੍ਰੋਗ੍ਰਾਮ ਜ਼ਮੀਨੀਂ ਪੱਧਰ ‘ਤੇ ਜਾ ਕੇ ਲੋਕਾਂ ਤੋਂ ਸਰਕਾਰ ਦੀ ਯੋਜਨਾਵਾਂ ਦੀ ਸਮੀਖਿਆ ਅਤੇ ਫੀਡਬੈਕ ਲੈਣ ਦਾ ਇਕ ਮਹਤੱਵਪੂਰਨ ਪ੍ਰੋਗ੍ਰਾਮ ਹੈ। ਪ੍ਰੋਗ੍ਰਾਮ ਵਿਚ ਆਈ ਇਕ-ਇਕ ਸ਼ਿਕਾਇਤ ਦੀ ਉਹ ਖੁਦ ਸਮੀਖਿਆ ਕਰਦੇ ਹਨ।
ਬੈਠਕ ਵਿਚ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ, ਟ੍ਹਾਂਸਪੋਰਟ ਵਿਭਾਗ, ਕਲਾਈਮੇਟ , ਜੰਗਲ ਅਤੇ ਜੰਗਲੀ ਜੀਵ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਟਾਉਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਪ੍ਰਸਾਸ਼ਨਿਕ ਸਕੱਤਰਾਂ ਨੇ ਆਪਣੇ-ਆਪਣੇ ਵਿਭਾਗ ਨਾਲ ਸਬੰਧਿਤ ਪ੍ਰਗਤੀ ਰਿਪੋਰਟ ਪੇਸ਼ ਕੀਤੀ।
ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਜਨ ਸੰਵਾਦ ਪ੍ਰੋਗ੍ਰਾਮ ਦੌਰਾਨ ਆਈ ਰਾਸ਼ਨ ਡਿੱਪੂ ‘ਤੇ ਦੇਰੀ ਨਾਲ ਰਾਸ਼ਨ ਪਹੁੰਚਾਉਣ ਦੀ ਸ਼ਿਕਾਇਤ ਦੇ ਬਾਰੇ ਵਿਚ ਫੋਨ ਕਰ ਕੇ ਸ਼ਿਕਾਇਤਕਰਤਾ ਪਾਣੀਪਤ ਦੇ ਵਾਰਡ-ਪੰਜ ਦੇ ਨਿਵਾਸੀ ਤੋਂ ਸਥਿਤੀ ਜਾਣੀ ਅਤੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਡਿਪੋ ‘ਤੇ ਸਮੇਂ ‘ਤੇ ਰਾਸ਼ਨ ਭੇਜਿਆ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਸਰਕਾਰ ਦੀ ਯੋਜਨਾਵਾਂ ਦੀ ਨਾ ਸਿਰਫ ਲੋਕਾਂ ਨੂੰ ਜਾਣਕਾਰੀ ਮਿਲੇ, ਸਗੋ ਉਨ੍ਹਾਂ ਦਾ ਹਰ ਜਰੂਰਤਮੰਦ ਲੋਕਾਂ ਨੁੰ ਫਾਇਦਾ ਵੀ ਮਿਲੇ। ਇਸੀ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਕਾਰੀ ਅਤੇ ਵਧੀਆ ਢੰਗ ਨਾਲ ਕੰਮ ਕਰਨ। ਲੋਕਾਂ ਨੂੰ ਸਹੂਲਤਾਂ ਜਲਦੀ ਮਿਲਣ, ਇਸ ਦੇ ਲਈ ਵਿਭਾਗਾਂ ਵਿਚ ਆਪਸੀ ਤਾਲਮੇਲ ਨੂੰ ਮਜਬੂਤ ਬਣਾਇਆ ਜਾਵੇ।
ਵਰਨਣਯੋਗ ਹੈ ਕਿ ਮੁੱਖ ਮੰਤਰੀ ਜਨ ਸੰਵਾਦ ਪੋਰਟਲ ‘ਤੇ ਸਾਰੀ ਸ਼ਿਕਾਇਤਾਂ ਅਤੇ ਸੁਝਾਆਂ ਨੂੰ ਲੈ ਕੇ ਸਬੰਧਿਤ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਲਗਾਤਾਰ ਸਮੀਖਿਆ ਮੀਟਿੰਗ ਕਰਦੇ ਹਨ, ਤਾਂ ਜੋ ਪ੍ਰੋਗ੍ਰਾਮ ਦੇ ਉਦੇਸ਼ਾਂ ਨੂੰ ਸਹੀ ਢੰਗ ਨਾਲ ਅਮਲੀਜਾਮਾ ਪਹਿਨਾਉਂਦੇ ਹੋਏ ਨਾਗਰਿਕਾਂ ਨੁੰ ਧਰਾਤਲ ‘ਤੇ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਸਾਰੀ ਯੋਜਨਾਵਾਂ ਦੀ ਜਾਣਕਾਰੀ ਅਤੇ ਉਨ੍ਹਾਂ ਦਾ ਲਾਭ ਉਨ੍ਹਾਂ ਦੇ ਘਰਾਂ ‘ਤੇ ਦਿੱਤਾ ਜਾ ਸਕੇ।
ਬੈਠਕ ਵਿਚ ਮੁੱਢ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ, ਮਾਲ ਟੀਵੀਏਸਏਨ ਪ੍ਰਸਾਦ, ਹਰਿਆਣਾ ਸੇਵਾ ਦਾ ਅਧਿਕਾਰੀ ਆਯੋਗ ਦੇ ਮੁੱਖ ਕਮਿਸ਼ਨਰ ਟੀਸੀ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।