Sanjeev Kaushal

ਅਧਿਕਾਰੀ ਭੂਮੀ ਜ਼ਰੂਰਤ ਵਾਲੀ ਪਰਿਯੋਜਨਾਵਾਂ ਨੂੰ ਜਲਦੀ ਅਮਲੀ ਜਾਮਾ ਪਹਿਨਾਉਣ: ਸੰਜੀਵ ਕੌਸ਼ਲ

ਚੰਡੀਗੜ੍ਹ, 1 ਦਸੰਬਰ 2023: ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ (Sanjeev Kaushal) ਨੇ ਕਿਹਾ ਕਿ ਮੁੱਖ ਮੰਤਰੀ ਐਲਾਨਾਂ ਵਿਚ ਜਿਨ੍ਹਾਂ ਵਿਕਾਸ ਕੰਮਾਂ ਦੇ ਲਈ ਭੂਮੀ ਦੀ ਜਰੂਰਤ ਹੈ ਉਨ੍ਹਾਂ ਕੰਮਾਂ ਦੇ ਲਈ ਭੂਮੀ ਸਬੰਧੀ ਰਸਮੀ ਕਾਰਵਾਈਆਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਤਾਂ ਜੋ ਵਿਕਾਸ ਕੰਮਾਂ ਨੂੰ ਤੁਰੰਤ ਅਮਲੀਜਾਮਾ ਪਹਿਨਾਇਆ ਜਾ ਸਕੇ।

ਮੁੱਖ ਸਕੱਤਰ ਅੱਜ ਇੱਥੇ ਲੰਬਿਤ ਮੁੱਖ ਮੰਤਰੀ ਐਲਾਨਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਵਿੱਤ ਅਤੇ ਯੋਜਨਾ ਅਨੁਰਾਗ ਰਸਤੋਗੀ, ਵਧੀਕ ਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਡਾ. ਜੀ ਅਨੁਪਮਾ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਮੀਟਿੰਗ ਨਾਲ ਆਨਲਾਇਨ ਜੁੜੇ।

ਮੀਟਿੰਗ ਵਿਚ ਮੁੱਖ ਸਕੱਤਰ ਨੇ ਲੋਕ ਨਿਰਮਾਣ ਵਿਭਾਗ ਦੀ 21, ਸਿਹਤ ਵਿਭਾਗ ਦੀ 41 ਅਤੇ ਸ਼ਹਿਰੀ ਸਥਾਨਕ ਵਿਭਾਗ ਦੀ 18 ਐਲਾਨਾਂ ਸਮੇਤ 80 ਤੋਂ ਵੱਧ ਲੰਬਿਤ ਮੁੱਖ ਮੰਤਰੀ ਐਲਾਨਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ।

ਮੁੱਖ ਸਕੱਤਰ (Sanjeev Kaushal) ਨੇ ਕਿਹਾ ਕਿ ਜਿਲ੍ਹਿਆਂ ਵਿਚ ਅਧਿਕਾਰੀ ਪਰਿਯੋਜਨਾਵਾਂ ਦੇ ਲਈ ਭੂਮੀ ਦੀ ਰਜਿਸਟਰੀ ਡੀਪੀਆਰ, ਪ੍ਰੋਜੈਕਟ ਦੀ ਰੂਪਰੇਖਾ ਸਬੰਧੀ ਸਾਰੇ ਕੰਮ ਇਕ ਮਹੀਨੇ ਵਿਚ ਪੂਰਾ ਕਰਨ ਅਤੇ ਸਾਰੇ ਲੰਬਿਤ ਯੋਜਨਾਵਾਂ ਨੂੰ ਤੇਜ ਗਤੀ ਨਾਲ ਪੂਰਾ ਕਰਨ ਦੇ ਲਈ ਸਕਾਰਾਤਮਕ ਸੋਚ ਦੇ ਨਾਲ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਮੇਂ ਸਮੇਂ ਜਨਤਾ ਦੇ ਲਈ ਹੀ ਐਲਾਨ ਕੀਤੇ ਗਏ ਹਨ। ਇੰਨ੍ਹਾਂ ਨੂੰ ਅਮਲੀਜਾਮਾ ਪਹਿਨਾਉਣਾ ਅਧਿਕਾਰੀਆਂ ਦੀ ਜਿਮੇਵਾਰੀ ਬਣਦੀ ਹੀੈ ਤਾਂ ਜੋ ਜਨਤਾ ਨੁੰ ਉਨ੍ਹਾਂ ਦਾ ਸਮੇਂ ‘ਤੇ ਲਾਭ ਮਿਲ ਸਕੇ।

ਮੁੱਖ ਸਕੱਤਰ ਨੇ ਕਿਹਾ ਕਿ ਇੰਨ੍ਹਾਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਸਬੰਧਿਤ ਜਿਲ੍ਹਾ ਦੇ ਜਨ ਪ੍ਰਤੀਨਿਧੀਆਂ ਤੋਂ ਵੀ ਸਹਾਇਤਾ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ, ਸਿਹਤ ਵਿਭਾਗ ਦੇ ਜਿਨ੍ਹਾਂ ਡੇਮੇਜ ਸਹਿਤ ਕੇਂਦਰਾਂ ਦੇ ਲਈ ਵੱਧ ਭੂਮੀ ਉਪਲਬਧ ਨਹੀਂ ਹੈ, ਉਨ੍ਹਾਂ ਦੇ ਸਥਾਨ ‘ਤੇ ਹੀ ਨਵੇਂ ਸਿਹਤ ਕੇਂਦਰ ਬਨਾਉਣ ਬਾਰੇ ਤੇਜੀ ਨਾਲ ਕਾਰਵਾਈ ਕੀਤੀ ਜਾਵੇ।

ਮੁੱਖ ਸਕੱਤਰ ਨੇ ਫਰੀਦਾਬਾਦ ਰੇਲਵੇ ਅੰਡਰ ਪਾਸ ਤੇ ਪਾਥਵੇ ਅੰਡਰਬ੍ਰਿਜ ਦਾ ਨਿ+ਮਾਣ ਕਰਨ, ਵਲੱਭਗੜ੍ਹ ਤੋਂ ਪਿੰਡ ਖੋਰੀ ਤਕ ਚਾਰਮਾਰਗ ਸੜਕ ਅਤੇ ਸੋਹਨਾ ਰੋਡ ‘ਤੇ ਵਲੱਭਗੜ੍ਹ ਵਿਚ ਡਬਲ ਫਲਾਈਓਵਰ ਦਾ ਨਿਰਮਾਣ, ਹਿਸਾਰ ਵਿਚ ਡਾਟਾ ਤੋਂ ਲੋਹਾਰੀ ਰਾਘੋ ਤਕ ਸੜਕ ਨੂੰ ਚੌੜਾ ਕਰਨ, ਬੇਰੀ ਤੋਂ ਬਾਈਪਾਸ ਦਾ ਨਿਰਮਾਣ, ਬਾਦਲੀ ਤੋਂ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ਤਕ ਚਾਰਮਾਰਗ ਸੜਕ ਦਾ ਨਿਰਮਾਣ, ਛੁਛਕਵਾਸ ਵਿਚ ਬਾਈਪਾਸ ਦਾ ਨਿਰਮਾਣ, ਉਚਾਨਾ ਵਿਚ ਬਾਈਪਾਸ ਦਾ ਨਿ+ਮਾਣ, ਪਿਨਗਵਾ ਤੇ ਪੁੰਨਹਾਨਾ ਬਾਈਪਾਸ ਜਾਮੂਵਾਸ ਤੋਂ ਕਲਾਰਪੁਰ ਸੜਕ ਮਾਰਗ, ਘਿੜਾ ਵਿਚ ਰੇਸਟ ਹਾਊਸ ਦਾ ਨਿਰਮਾਣ , ਪਲਵਲ ਦੇ ਹਸਨਪੁਰ ਵਿਚ ਯਮੁਨਾ ਨਦੀਂ ‘ਤੇ ਬਣ ਰਹੇ ਪੁੱਲ ਨੂੰ ਜੋੜਨ ਅਤੇ ਸੋਨੀਪਤ ਵਿਚ ਏਨਏਚ-44 ਤੋਂ ਏਨਏਚ-334ਬੀ ਨੂੰ ਜੋੜਨ ਵਾਲੀ ਪਰਿਯੋਜਨਾਵਾਂ ‘ਤੇ ਜਲਦੀ ਕਾਰਵਾਹੀ ਕਰਨ ਦੇ ਨਿਰਦੇਸ਼ ਦਿੱਤੇ।

ਇਸ ਤੋਂ ਇਲਾਵਾ ਡਾ. ਮੰਗਲਸੇਨ ਮੈਮੋਰਿਅਲ ਭਵਨ ਰੋਹਤਕ, ਨਗਰ ਪਰਿਸ਼ਦ ਸਿਰਸਾ ਤੇ ਰਿਵਾੜੀ ਦੇ ਨਵੇਂ ਭਵਨ ਸਮਾਲਖਾ ਵਿਚ ਸ਼ਹੀਦ ਅਜਮੇਰ ਸਿੰਘ ਲਾਇਬ੍ਰੇਰੀ ਦਾ ਨਿਰਮਾਣ , ਕੁਰੂਕਸ਼ੇਤਰ ਵਿਚ ਮਾਤਾ ਸਾਵਿੱਤਰੀ ਬਾਈ ਜੋਤੀਬਾ ਫੁਲੇ ਹੋਸਟਲ, ਲਾਇਬ੍ਰੇਰੀ ਮਿਊਜੀਅਮ, ਰਿਸਰਚ ਸੈਂਟਰ ਅਤੇ ਸਭਿਆਚਾਰਕ ਕੇਂਦਰ ਦਾ ਨਿਰਮਾਣ ਅਤੇ ਬੱਸ ਸਟੈਂਡ ਹੋਡਲ ਦੇ ਨਿਰਮਾਣ ਬਾਰੇ ਵੀ ਜਰੂਰੀ ਕਾਰਵਾਈ ਜਲਦੀ ਪੂਰੀ ਕਰਨ ਦੇ ਨਿਰਦੇਸ਼ ਦਿੱਤੇ।

 

Scroll to Top