ਕੇਂਦਰ ਤੇ ਸੂਬਾ ਸਰਕਾਰ ਦੀ ਸਾਰੀ ਯੋਜਨਾਵਾਂ ਹਰ ਵਿਅਕਤੀ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ: CM ਮਨੋਹਰ ਲਾਲ

Manohar Lal

ਚੰਡੀਗੜ੍ਹ, 17 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਅਤੇ ਯੋਜਨਾਵਾਂ ਦਾ ਮੌਕੇ ‘ਤੇ ਹੀ ਲਾਭ ਦੇਣ ਲਈ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਨਾਲ ਰੋਜਾਨਾ ਲੱਖਾਂ ਲੋਕ ਜੁੜ ਰਹੇ ਹਨ। ਮੋਦੀ ਦੀ ਗਾਰੰਟੀ ਦੀ ਗੱਡੀ ਆਮ ਜਨਤਾ ਤਕ ਯੋਜਨਾਵਾਂ (Schemes) ਦਾ ਲਾਭ ਪਹੁੰਚਾਉਣ ਦਾ ਮਜਬੂਤ ਸਰੋਤ ਬਣ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰ ਦੀ ਸਾਰੀ ਯੋਜਨਾਵਾਂ ਸਮਾਜ ਦੇ ਆਖੀਰੀ ਵਿਅਕਤੀ ਤਕ ਪਹੁੰਚੇ ਇਹ ਯਕੀਨੀ ਕਰਨਾ ਅਧਿਕਾਰੀਆਂ ਦੀ ਜਿਮੇਵਾਰੀ ਹੈ।

ਮੁੱਖ ਮੰਤਰੀ ਸ਼ਨੀਵਾਰ ਨੂੰ ਦੇਰ ਸ਼ਾਮ ਵੀਡੀਓ ਕਾਨਫ੍ਰੈਸਿੰਗ ਰਾਹੀਂ ਸੀਨੀਅਰ ਅਧਿਕਾਰੀਆਂ ਜਿਲ੍ਹਾ ਡਿਫਪਟੀ ਕਮਿਸ਼ਨਰਾਂ , ਪੁਲਿਸ ਸੁਪਰਡੈਂਟਾਂ ਅਤੇ ਜਿਲ੍ਹਾ ਨਗਰ ਕਮਿਸ਼ਨਰਾਂ ਦੇ ਨਾਲ ਹਰਿਆਣਾ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਸਬੰਧ ਵਿਚ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿਚ ਸਾਂਸਦ ਅਤੇ ਭਾਜਪਾ ਸੂਬਾ ਪ੍ਰਧਾਨ ਨਾਇਬ ਸਿੰਘ ਸੈਨੀ ਵੀ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਨਾਲ ਜੁੜੇ।

ਮਨੋਹਰ ਲਾਲ ਨੇ ਕਿਹਾ ਕਿ ਨਾਗਰਿਕਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਤਹਿਤ ਸਰਕਾਰ ਆਪਕੇ ਦਵਾਰ ਦੀ ਅਵਧਾਰਣਾ ‘ਤੇ ਚਲਦੇ ਹੋਏ ਜਨਸੰਵਾਦ ਪ੍ਰੋਗ੍ਰਾਮ ਚਲਾਈੇ ਜਾ ਰਹੇ ਹਨ। ਹੁਣ ਅਸੀਂ ਵਿਕਸਿਤ ਭਾਂਰਤ ਸੰਕਲਪ ਯਾਤਰਾ ਨੁੰ ਜਨਸੰਵਾਦ ਦੇ ਨਾਲ ਜੋੜਿਆ ਹੈ, ਤਾਂ ਜੋ ਲੋਕਾਂ ਨੂੰ ਕੇਂਦਰ ਤੇ ਸੂਬੇ ਦੀ ਭਲਾਈਕਾਰੀ ਯੋਜਨਾਵਾਂ ਦਾ ਲਾਭ ਮਿਲਣ ਦੇ ਨਾਲ-ਨਾਲ ਉਨ੍ਹਾਂ ਦੀ ਸਮਸਿਆਵਾਂ ਤੇ ਸ਼ਿਕਾਇਤਾਂ ਦਾ ਹੱਲ ਵੀ ਮੌਕੇ ‘ਤੇ ਹੀ ਯਕੀਨੀ ਕੀਤਾ ਜਾ ਸਕੇ।

ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਯਾਤਰਾ ਦੌਰਾਨ ਜਿੱਥੇ-ਜਿੱਥੇ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾ ਰਹੇ ਹਨ, ਉਨ੍ਹਾਂ ਵਿਚ ਹਰ ਵਿਭਾਗ ਦੇ ਅਧਿਕਾਰੀ ਦੀ ਮੌਜੂਦਗੀ ਜਰੂਰ ਯਕੀਨੀ ਕੀਤੀ ਜਾਵੇ, ਤਾਂ ਜੋ ਕਿਸੇ ਵੀ ਨਾਗਰਿਕ ਨੁੰ ਖਾਲੀ ਹੱਥ ਨਾ ਮੁੜਨਾ ਪਵੇ। ਉਨ੍ਹਾਂ ਦੀਆਂ ਕੰਪਲੈਟਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ। ਨਾਲ ਹੀ, ਬਿਜਲੀ ਵਿਭਾਗ ਦੇ ਏਸਡੀਓ ਪੱਧਰ ਤਕ ਅਧਿਕਾਰੀ ਪ੍ਰੋਗ੍ਰਾਮਾਂ ਵਿਚ ਮੌਜੂਦ ਰਹਿਣ, ਤਾਂ ਜੋ ਬਿਜਲੀ ਨਾਲ ਸਬੰਧਿਤ ਕਿਸੇ ਵੀ ਤਰ੍ਹਾ ਦੀ ਕੋਈ ਮੁਸ਼ਕਲ ਨਾ ਆਵੇ।

ਸ਼ਹਿਰਾਂ ਵਿਚ ਕੂੜੇ ਦੇ ਢੇਰ ਨਾ ਦਿਖਣ, ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਕਰਨ ਯਕੀਨੀ

ਮਨੋਹਰ ਲਾਲ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਸਵੱਛਤਾ ਮੁਹਿੰਮ ‘ਤੇ ਪੂਰਾ ਫੋਕਸ ਕੀਤਾ ਜਾ ਰਿਹਾ ਹੈ ਇਸ ਲਈ ਸ਼ਹਿਰਾਂ ਵਿਚ ਕਿਤੇ ਵੀ ਕੂੜੇ ਦੇ ਢੇਰ ਦਿਖਾਈ ਨਹੀਂ ਦੇਣ ੇਚਾਹੀਦੇ ਹਨ, ਇਹ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਯਕੀਨੀ ਕਰਨ। ਅਗਲੇ ਹਫਤੇ ਤੋਂ ਸੀਏਮ ਟੀਮ ਜਾਂ ਅਧਿਕਾਰੀ ਸ਼ਹਿਰਾਂ ਵਿਚ ਅਚਾਨਕ ਦੌਰਾ ਕਰੇਗੀ ਅਤੇ ਇਸ ਤਰ੍ਹਾ ਦੇ ਕੂੜੇ ਦੇ ਦੇਢੇਰ ਦਿਖਾਈ ਦਿੱਤੇ ਤਾਂ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਹਰਿਆਣਾ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਨਾਲ ਜੁੜੇ 11 ਲੱਖ 19 ਹਜਾਰ ਤੋਂ ਵੱਧ ਲੋਕ

ਮੀਟਿੰਗ ਵਿਚ ਦਸਿਆ ਗਿਆ ਕਿ ਹਰਿਆਣਾ ਵਿਕਸਿਤ ਭਾਰਤ ਸੰਕਲਪ ਯਾਤਰਾ ਜਨਸੰਵਾਦ ਤੋਂ ਹੁਣ ਤਕ 11 ਲੱਖ 19 ਹਜਾਰ ਤੋਂ ਵੱਧ ਲੋਕ ਜੁੜ ਚੁੱਕੇ ਹਨ ਅਤੇ ਰੋਜਾਨਾ ਇਹ ਗਿਣਤੀ ਵੱਧ ਰਹੀ ਹੈ। ਯਾਤਰਾ ਦੌਰਾਨ 1871 ਪਿੰਡ ਪੰਚਾਇਤਾਂ ਅਤੇ 51 ਸ਼ਹਿਰੀ ਖੇਤਰਾਂ ਵਿਚ ਵੱਖ-ਵੱਖ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇੰਨ੍ਹਾਂ ਪ੍ਰੋਗ੍ਰਾਮਾਂ ਵਿਚ ਲੋਕਾਂ ਨੁੰ ਮੌਕੇ ‘ਤੇ ਹੀ ਯੋਜਨਾਵਾਂ (Schemes) ਦੀ ਜਾਣਕਾਰੀ ਦੇ ਕੇ ਉਨ੍ਹਾਂ ਤੋਂ ਬਿਨੈ ਲਏ ਜਾ ਰਹੇ ਹਨ। ਨਾਲ ਹੀ, ਹੈਲਥ ਚੈਕਅੱਪ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਅੰਤੋਦੇਯ ਦਰਸ਼ਨ ‘ਤੇ ਚੱਲਦੇ ਹੋਏ ਸਾਮਜ ਦੇ ਆਖੀਰੀ ਪਾਇਦਾਨ ‘ਤੇ ਖੜੇ ਆਖੀਰੀ ਵਿਅਕਤੀ ਦੇ ਉਥਾਨ ਲਈ ਕਾਰਜ ਕਰ ਰਹੀ ਹੈ। ਸਰਕਾਰ ਜਨਤਾ ਤਕ ਇਹੀ ਇਸ ਯਾਤਰਾ ਦਾ ਟੀਚਾ ਹੈ, ਇਸ ਲਈ ਸਾਰੇ ਅਧਿਕਾਰੀ ਪੂਰੀ ਜਿਮੇਵਾਰੀ ਨਾਲ ਆਪਣੇ ਜਿਮੇਵਾਰੀਆਂ ਨੂੰ ਨਿਭਾਉਣ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।