ਲੋਹੜੀ

ਵਿਜੀਲੈਸ ਦੀ ਕਾਰਵਾਈ ਖ਼ਿਲਾਫ਼ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀ ਵੀ ਅੱਜ ਸਮੂਹਿਕ ਛੁੱਟੀ ’ਤੇ

ਚੰਡੀਗ੍ਹੜ 10 ਜਨਵਰੀ 2023: ਪੰਜਾਬ ਵਿਜੀਲੈਸ ਬਿਊਰੋ ਦੀ ਕਾਰਵਾਈ ਖ਼ਿਲਾਫ਼ ਪੰਜਾਬ ਪੀ.ਸੀ.ਐੱਸ. ਅਫ਼ਸਰਜ਼ ਐਸੋਸੀਏਸ਼ਨ ਸਮੂਹਿਕ ਛੁੱਟੀ ‘ਤੇ ਹਨ | ਇਸਦੇ ਨਾਲ ਹੀ ਇਨ੍ਹਾਂ ਦੇ ਸਮਰਥਨ ਵਿਚ ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਦੀਆਂ ਐੈਸੋਸੀਏਸ਼ਨਾਂ ਵੀ ਉਤਰ ਆਈਆਂ ਹਨ, ਜਿਸ ਦੇ ਚੱਲਦਿਆਂ ਅੱਜ ਆਬਕਾਰੀ ਤੇ ਕਰ ਵਿਭਾਗ ਪੰਜਾਬ ਦੇ ਸਮੂਹ ਅਧਿਕਾਰੀ 10 ਜਨਵਰੀ ਯਾਨੀ ਇਕ ਦਿਨਾਂ ਛੁੱਟੀ ’ਤੇ ਚਲੇ ਗਏ ਹਨ।

ਇਸ ਸਮਰਥਨ ਦੀ ਪੁਸ਼ਟੀ ਕਰਦਿਆਂ ‘ਕੰਨਫ਼ੈਡਰੇਸ਼ਨ ਆਫ਼ ਦ ਐਸੋਸੀਏਸ਼ਨ ਐਕਸਾਇਜ਼ ਅਤੇ ਟੈਕਸੇਸ਼ਨ ਡਿਪਾਰਟਮੈਂਟ ਪੰਜਾਬ’ ਦੀ ਸੀਨੀਅਰ ਆਫ਼ਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਕਰਨ ਸਿੰਘ ਬਰਾੜ ਤੇ ਹੋਰਨਾਂ ਨੇ ਕਿਹਾ ਕਿ ਵਿਜੀਲੈਸ ਆਪਹੁਦਰੀਆਂ ’ਤੇ ਉਤਰੀ ਹੋਈ ਹੈ, ਜਿਸ ਵਲੋਂ ਪਹਿਲਾਂ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਬਿਨਾ ਕਿਸੇ ਕਾਰਨ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ। ਇਸੇ ਰੋਸ ਵਜੋਂ ਆਬਕਾਰੀ ਤੇ ਕਰ ਵਿਭਾਗ ਦੀਆਂ ਸਮੂਹ ਜਥੇਬੰਦੀਆਂ ਅੱਜ ਪੀ.ਸੀ.ਐਸ.ਐਸੋਸੀਏੇਸ਼ਨ ਦੇ ਵਿਜੀਲੈਸ ਖ਼ਿਲਾਫ਼ ਚੱਲ ਰਹੇ ਅੰਦੋਲਨ ਦਾ ਸਮਰਥਨ ਕਰਦੀਆਂ ਹਨ ਤੇ ਇਕ ਰੋਜ਼ਾ ਸਮੂਹਿਕ ਛੁੱਟੀ ਕੀਤੀ ਗਈ ਹੈ, ਜਿਸ ਨੂੰ ਅੱਗੇ ਵਧਾਉਣ ਦਾ ਕੋਈ ਫ਼ੈਸਲਾ ਬਾਅਦ ’ਚ ਸਹਿਮਤੀ ਨਾਲ ਲਿਆ ਜਾਵੇਗਾ।

Scroll to Top