ਬਰਸਾਤ ‘ਚ ਇਨ੍ਹਾਂ ਡ੍ਰਿੰਕਸ ਦਾ ਕਰੋ ਇਸਤੇਮਾਲ, ਚਮੜੀ ਤੇ ਵਾਲ ਰੱਖੋ ਸਿਹਤਮੰਦ

ਬਰਸਾਤ ਦੇ ਮੌਸਮ ‘ਚ ਸਿਹਤ ਤੋਂ ਇਲਾਵਾ ਸਕਿਨ ‘ਤੇ ਵਾਲ ਵੀ ਪ੍ਰਭਾਵਿਤ ਹੁੰਦੇ ਹਨ। ਇਸ ਮੌਸਮ ‘ਚ ਵਾਲ ਝੜਨ ਦੀ ਸਮੱਸਿਆ ਵਧ ਜਾਂਦੀ ਹੈ। ਇਸ ਤੋਂ ਇਲਾਵਾ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵੀ ਸ਼ੁਰੂ ਹੋਣ ਲੱਗਦੀਆਂ ਹਨ। ਸਮੱਸਿਆਵਾਂ ਦੀ ਰੋਕਥਾਮ ਲਈ ਲੋਕ ਲਈ ਤਰੀਕੇ ਵਰਤਦੇ ਹਨ। ਪਰ ਡੀਟੌਕਸ ਡ੍ਰਿੰਕਸ ਦੀ ਮਦਦ ਨਾਲ ਮੌਨਸੂਨ ‘ਚ ਤੁਸੀਂ ਸਕਿਨ ਤੇ ਵਾਲਾਂ ਨੂੰ ਸਿਹਤਮੰਦ ਰੱਖ ਸਕਦੇ ਹੋ। ਇਹ ਦੇਸੀ ਡੀਟੌਕਸ ਡ੍ਰਿੰਕਸ ਸਰੀਰ ਦੇ ਮੈਟਾਬੌਲਿਜ਼ਮ ਨੂੰ ਵਧਾਉਣ ‘ਚ ਮਦਦ ਕਰਦੇ ਹਨ।

ਇਸ ਤੋਂ ਇਲਾਵਾ ਇਹ ਘਰੇਲੂ ਡ੍ਰਿੰਕਸ ਸਰੀਰ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਮੁਕਤ ਕਰਦੇ ਹਨ। ਜੋ ਪੀਕੇ ਤੁਸੀਂ ਦਿਨਭਰ ਐਕਟਿਵ ਤੇ ਤਾਜ਼ਾ ਮਹਿਸੂਸ ਕਰ ਸਕਦੇ ਹੋ। ਡੀਟੌਕਸ ਪਾਣੀ ਫਲਾਂ ਤੇ ਸਬਜ਼ੀਆਂ ਨੂੰ ਮਿਲਾਕੇ ਬਣਾਇਆ ਜਾਂਦਾ ਹੈ। ਇਹ ਸਰੀਰ ਨੂੰ ਹਾਈਡ੍ਰੇਟੇਡ ਰੱਖਣ ‘ਚ ਮਦਦ ਕਰਦੇ ਹਨ। ਉਨ੍ਹਾਂ ਦੇ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਅੰਸ਼ ਸਾਫ਼ ਹੁੰਦੇ ਹਨ। ਆਓ ਜਾਣਦੇ ਹਾਂ ਕੀ ਹਨ ਸਿਹਤਮੰਦ ਡ੍ਰਿੰਕਸ ਤੇ ਇਨ੍ਹਾਂ ਨੂੰ ਘਰ ਕਿਵੇਂ ਬਣਾਇਆ ਜਾ ਸਕਦਾ ਹੈ।

ਸੇਬ ਤੇ ਦਾਲਚੀਨੀ ਦਾ ਡ੍ਰਿੰਕ- ਇਸ ਡੀਟੌਕਸ ਡ੍ਰਿੰਕ ਨੂੰ ਬਣਾਉਣ ਲਈ 2-3 ਇੰਚ ਦਾਲਚੀਨੀ ਤੇ ਥੋੜੀ ਅਜਵਾਇਨ ਲਓ। ਪਾਣੀ ਦੀ ਬੋਤਲ ‘ਚ ਦੋਵਾਂ ਨੂੰ ਮਿਲਾ ਲਵੋ। ਸੇਬ ਨੂੰ ਗੋਲ ਪਤਲੇ ਟੁਕੜਿਆਂ ‘ਚ ਕੱਟੋ ਤੇ ਪਾਣੀ ਦੀ ਬੋਤਲ ‘ਚ ਰੱਖੋ ਤੇ ਇਕ ਘੰਟੇ ਲਈ ਜਾਂ ਰਾਤ ਭਰ ਫਰਿੱਜ ‘ਚ ਛੱਡ ਦਿਉ। ਹਰ ਸਵੇਰ ਇਸ ਡ੍ਰਿੰਕ ਨੂੰ ਪੀਣ ਨਾਲ ਸਕਿਨ ਸਾਫ ਰਹਿੰਦੀ ਹੈ।

ਪੁਦੀਨਾ ਤੇ ਹਰੇ ਸੇਬ ਦਾ ਡ੍ਰਿੰਕ- ਹਰੇ ਸੇਬ ਦੇ ਟੁਕੜਿਆਂ ਨੂੰ ਪਾਣੀ ਨਾਲ ਭਰੇ ਜਾਰ ‘ਚ ਪਾਓ। ਇਸ ਤੋਂ ਇਲਾਵਾ ਜਾਰ ‘ਚ ਪੁਦੀਨੇ ਦੀਆਂ ਕੁਝ ਪੱਤੀਆਂ ਰੱਖੋ। ਜੋ ਪਾਣੀ ਦੇ ਸੁਆਦ ਨੂੰ ਵਧਾਉਣ ਦਾ ਕੰਮ ਕਰਨਗੀਆਂ। ਇਸ ਘੋਲ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਇਕ ਘੰਟਾ ਛੱਡ ਦਿਉ। ਇਸ ਡ੍ਰਿੰਕ ਦਾ ਇਸਤੇਮਾਲ ਦਿਨ ‘ਚ ਦੋ ਵਾਰ ਕੀਤਾ ਜਾ ਸਕਦਾ ਹੈ। ਇਹ ਤੁਹਾਡੀ ਸਕਿੱਨ ਤੇ ਵਾਲ ਦੋਵਾਂ ਨੂੰ ਸਿਹਤਮੰਦ ਰੱਖੇਗਾ।

ਕਾਲਾ ਅੰਗੂਰ ਤੇ ਨਿੰਬੂ ਦਾ ਡ੍ਰਿੰਕ- ਤੁਸੀਂ ਨਿੰਬੂ ਦੇ ਫਾਇਦਿਆਂ ਨੂੰ ਜ਼ਰੂਰ ਜਾਣਦੇ ਹੋਵੇਗੇ। ਇਸ ‘ਚ ਕਾਲੇ ਅੰਗੂਰ ਸ਼ਾਮਲ ਕਰਨ ਨਾਲ ਫਾਇਦਾ ਹੋਰ ਵਧ ਜਾਦਾ ਹੈ। ਨਿੰਬੂ ਵਿਟਾਮਿਨ ਸੀ ਦਾ ਵੱਡਾ ਸ੍ਰੋਤ ਹੈ। ਇਹ ਡੀਟੌਕਸ ਡ੍ਰਿੰਕ ਵਾਲ ਡਿੱਗਣ ਤੋਂ ਰੋਕਦਾ ਹੈ ਤੇ ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ। ਉਸ ਨੂੰ ਬਣਾਉਣ ਲਈ ਇਕ ਲੀਟਰ ਪਾਣੀ ‘ਚ 10-15 ਅੰਗੂਰ ਤੇ ਇਕ ਨਿੰਬੂ ਦੇ ਜੂਸ ਨੂੰ ਮਿਲਾਓ ਤੇ 20 ਮਿੰਟ ਲਈ ਉਸ ਨੂੰ ਛੱਡ ਦਿਉ। ਫਿਰ ਇਸ ਤੋਂ ਬਾਅਦ ਤੁਸੀਂ ਇਸ ਡ੍ਰਿੰਕ ਦਾ ਇਸਤੇਮਾਲ ਕਰ ਸਕਦੇ ਹੋ।

Scroll to Top