9 ਜੂਨ 2025: ਓਡੀਸ਼ਾ ਵਿਜੀਲੈਂਸ ਵਿਭਾਗ (Odisha Vigilance Department) ਨੇ ਕਾਲਾਹਾਂਡੀ ਜ਼ਿਲ੍ਹੇ ਦੇ ਧਰਮਗੜ੍ਹ ਦੇ ਸਬ-ਕਲੈਕਟਰ ਧੀਮਾਨ ਚਕਮਾ (IAS, 2021 ਬੈਚ) ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਦੱਸ ਦੇਈਏ ਕਿ ਉਹ ਇੱਕ ਵਪਾਰੀ ਤੋਂ 20 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ ਅਤੇ ਇਹ ਪਹਿਲੀ ਕਿਸ਼ਤ ਸੀ। ਦੋਸ਼ੀ ਅਧਿਕਾਰੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਪੈਸੇ ਨਹੀਂ ਦਿੱਤੇ ਗਏ ਤਾਂ ਕਾਰੋਬਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਧੀਮਾਨ (dhiman) ਦੇ ਸਰਕਾਰੀ ਨਿਵਾਸ ਸਥਾਨ ਦੀ ਤਲਾਸ਼ੀ ਦੌਰਾਨ 47 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ। ਇਹ ਮਾਮਲਾ ਵਿਜੀਲੈਂਸ ਸੈੱਲ ਪੀਐਸ ਕੇਸ ਨੰਬਰ 6/2025 ਅਧੀਨ ਪੀਸੀ ਐਕਟ 1988 ਅਤੇ ਇਸ ਦੇ 2018 ਸੋਧ ਅਧੀਨ ਦਰਜ ਕੀਤਾ ਗਿਆ ਹੈ। ਜਾਂਚ ਜਾਰੀ ਹੈ।
Read More: ਮੋਹਨ ਚਰਨ ਮਾਝੀ ਨੇ ਉੜੀਸਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਦੋ ਉੱਪ ਮੁੱਖ ਮੰਤਰੀ ਵੀ ਸ਼ਾਮਲ