India

ODI WC 2023: ਅੰਕ ਸੂਚੀ ‘ਚ ਭਾਰਤ ਨੇ ਪਾਕਿਸਤਾਨ ਨੂੰ ਪਛਾੜਿਆ, ਨਿਊਜ਼ੀਲੈਂਡ ਚੋਟੀ ‘ਤੇ ਬਰਕਰਾਰ

ਚੰਡੀਗੜ੍ਹ, 12 ਅਕਤੂਬਰ 2023: ਵਨਡੇ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਨੌਂ ਮੈਚ ਹੋਏ ਹਨ। ਸਾਰੀਆਂ ਟੀਮਾਂ ਨੇ ਘੱਟੋ-ਘੱਟ ਇੱਕ ਮੈਚ ਖੇਡਿਆ ਹੈ। ਮੇਜ਼ਬਾਨ ਭਾਰਤ (India) ਸਮੇਤ ਅੱਠ ਟੀਮਾਂ ਨੇ ਦੋ ਮੈਚ ਖੇਡੇ ਹਨ। ਫਿਲਹਾਲ ਨਿਊਜ਼ੀਲੈਂਡ ਦੀ ਟੀਮ ਅੰਕ ਸੂਚੀ ‘ਚ ਸਿਖਰ ‘ਤੇ ਬਰਕਰਾਰ ਹੈ। ਨਿਊਜ਼ੀਲੈਂਡ ਟੀਮ ਆਪਣੇ ਨਿਯਮਤ ਕਪਤਾਨ ਕੇਨ ਵਿਲੀਅਮਸਨ ਅਤੇ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ ਤੋਂ ਬਿਨਾਂ ਖੇਡ ਰਹੀ ਹੈ ਪਰ ਸ਼ੁਰੂਆਤੀ ਦੋਵੇਂ ਮੈਚਾਂ ਵਿੱਚ ਉਸ ਨੇ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ।

ਇਸਦੇ ਨਾਲ ਮੇਜ਼ਬਾਨ ਭਾਰਤ (India) ਨੇ ਆਪਣੇ ਦੋਵੇਂ ਮੈਚ ਜਿੱਤੇ ਹਨ ਅਤੇ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਹੈ। ਪਾਕਿਸਤਾਨ ਤੀਜੇ ਸਥਾਨ ‘ਤੇ ਅਤੇ ਦੱਖਣੀ ਅਫਰੀਕਾ ਚੌਥੇ ਸਥਾਨ ‘ਤੇ ਹੈ। ਇਹ ਚਾਰੇ ਟੀਮਾਂ ਹੁਣ ਤੱਕ ਕੋਈ ਮੈਚ ਨਹੀਂ ਹਾਰੀਆਂ ਹਨ। ਨਿਊਜ਼ੀਲੈਂਡ ਦਾ ਚਾਰ ਅੰਕਾਂ ਨਾਲ ਨੈੱਟ ਰਨ ਰੇਟ +1.958, ਭਾਰਤ ਦਾ ਚਾਰ ਅੰਕਾਂ ਨਾਲ ਨੈੱਟ ਰਨ ਰੇਟ +1.500 ਅਤੇ ਪਾਕਿਸਤਾਨ ਦਾ ਚਾਰ ਅੰਕਾਂ ਨਾਲ ਨੈੱਟ ਰਨ ਰੇਟ +0.927 ਹੈ |

ਨਿਊਜ਼ੀਲੈਂਡ, ਭਾਰਤ ਅਤੇ ਪਾਕਿਸਤਾਨ ਦੇ ਚਾਰ-ਚਾਰ ਅੰਕ ਹਨ। ਤਿੰਨੋਂ ਟੀਮਾਂ ਨੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਹਨ। ਨਿਊਜ਼ੀਲੈਂਡ ਨੇ ਇੰਗਲੈਂਡ ਅਤੇ ਨੀਦਰਲੈਂਡ ਨੂੰ ਹਰਾਇਆ। ਇਸ ਦੇ ਨਾਲ ਹੀ ਭਾਰਤ ਨੇ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਨੂੰ ਹਰਾਇਆ। ਨੀਦਰਲੈਂਡ ਤੋਂ ਬਾਅਦ ਪਾਕਿਸਤਾਨ ਦੀ ਟੀਮ ਵੀ ਸ਼੍ਰੀਲੰਕਾ ਨੂੰ ਹਰਾਉਣ ‘ਚ ਸਫਲ ਰਹੀ ਹੈ।

India

Scroll to Top