ਚੰਡੀਗੜ੍ਹ, 11 ਮਾਰਚ 2025: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਬੁੱਧਵਾਰ ਨੂੰ ਤਾਜ਼ਾ ਮਹਿਲਾ ਵਨਡੇ ਰੈਂਕਿੰਗ ਜਾਰੀ ਕੀਤੀ ਹੈ। ਇਸ ਵਨਡੇ ਰੈਂਕਿੰਗ ‘ਚ ਭਾਰਤ ਟੀਮ ਦੀ ਦਿੱਗਜ਼ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਵੱਡਾ ਫਾਇਦਾ ਮਿਲਿਆ ਹੈ। ਦੀਪਤੀ ਇੱਕ ਸਥਾਨ ਦੀ ਛਾਲ ਮਾਰ ਕੇ ਚੋਟੀ ਦੇ ਪੰਜ ਖਿਡਾਰਨਾਂ ‘ਚ ਸ਼ਾਮਲ ਹੋ ਗਈ ਹੈ। ਦੀਪਤੀ ਸ਼ਰਮਾ ਨੇ ਨਿਊਜ਼ੀਲੈਂਡ ਦੀ ਅਮੇਲੀਆ ਕਾਰ ਨੂੰ ਪਛਾੜ ਦਿੱਤਾ ਹੈ।
27 ਸਾਲਾ ਭਾਰਤੀ ਆਲਰਾਊਂਡਰ 344 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ। ਆਸਟ੍ਰੇਲੀਆ ਦੀ ਐਸ਼ਲੇ ਗਾਰਡਨਰ ਆਲਰਾਊਂਡਰਾਂ ਦੀ ਸੂਚੀ ‘ਚ ਸਿਖਰ ‘ਤੇ ਹੈ। ਦੀਪਤੀ ਸ਼ਰਮਾ ਟੀ-20 ਆਲਰਾਊਂਡਰ ਦੀ ਰੈਂਕਿੰਗ ‘ਚ ਤੀਜੇ ਅਤੇ ਵਨਡੇ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਚੌਥੇ ਸਥਾਨ ‘ਤੇ ਹੈ।
Read More: ODI Rankings: ਪਾਕਿਸਤਾਨ ਖ਼ਿਲਾਫ ਸੈਂਕੜੇ ਬਦੌਲਤ ਵਿਰਾਟ ਕੋਹਲੀ ਨੂੰ ICC ਰੈਂਕਿੰਗ ‘ਚ ਮਿਲਿਆ ਫ਼ਾਇਦਾ