ਖਰੜ/ਐਸ.ਏ.ਐਸ ਨਗਰ, 9 ਸਤੰਬਰ, 2023: ਖੇਡਾਂ ਵਤਨ ਪੰਜਾਬ ਦੀਆਂ 2023 ਦੇ ਆਗਾਜ਼ ਉਪਰੰਤ ਬਲਾਕ ਖਰੜ੍ਹ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਮਿਤੀ 7 ਸਤੰਬਰ ਤੋਂ 9 ਸਤੰਬਰ 2023 ਤੱਕ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਵੱਧ ਚੜ ਕੇ ਭਾਗ ਲਿਆ। ਜ਼ਿਲ੍ਹਾ ਖੇਡ ਅਫਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ। ਖੇਡਾਂ ਦੇ ਅਖੀਰਲੇ ਦਿਨ ਫਾਈਨਲ ਮੁਕਾਬਲਿਆਂ ਵਿੱਚ ਖਿਡਾਰੀਆਂ ਵਿੱਚ ਫਸਵੇਂ ਮੁਕਾਬਲੇ ਹੋਏ |
ਜਿਸਦੇ ਨਤੀਜੇ ਇਸ ਪ੍ਰਕਾਰ ਹਨ
ਫੁੱਟਬਾਲ ਅੰਡਰ 17 ਲੜਕੇ ਵਰਗ ਵਿੱਚ ਪਹਿਲਾ ਸਥਾਨ – ਕੋਚਿੰਗ ਸੈਂਟਰ ਚੰਦੋ, ਦੂਜਾ ਸਥਾਨ – ਆਦਰਸ਼ ਸਕੂਲ ਕਾਲੇਵਾਲ ਅਤੇ ਤੀਜਾ ਸਥਾਨ – ਵਿਦਿਆ ਵੈਲੀ ਖਰੜ ਨੇ ਪ੍ਰਾਪਤ ਕੀਤਾ ਅਤੇ ਅੰਡਰ 14 ਲੜਕੇ ਵਰਗ ਵਿੱਚ ਪਹਿਲਾ ਸਥਾਨ – ਓਕ੍ਰੇਜ ਸਕੂਲ ਸਵਾੜਾ, ਦੂਜਾ ਸਥਾਨ – ਆਦਰਸ਼ ਸਕੂਲ ਕਾਲੇਵਾਲ ਅਤੇ ਤੀਜਾ ਸਥਾਨ – ਵਿਦਿਆ ਵੈਲੀ ਖਰੜ ਨੇ ਪ੍ਰਾਪਤ ਕੀਤਾ ਅਤੇ ਅੰਡਰ 21 – ਲੜਕੇ – ਫਾਈਨਲ ਵਰਗ ਵਿੱਚ ਪਹਿਲਾ ਸਥਾਨ – ਐਨੀਜ਼ ਸਕੂਲ ਖਰੜ, ਦੂਜਾ ਸਥਾਨ – ਸ਼ਹੀਦ ਕਾਂਸ਼ੀ ਰਾਮ ਖੇਡ ਕਾਲਜ ਭਾਗੂ ਮਾਜਰਾ ਅਤੇ ਤੀਜਾ ਸਥਾਨ – ਪਿੰਡ ਬਰੋਲੀ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅਥਲੈਕਟਿਕਸ 10000 ਮੀਟਰ ਅੰਡਰ 21-30 ਲੜਕੇ ਵਰਗ ਵਿੱਚ ਪਹਿਲਾ ਸਥਾਨ ਗੁਰਵਿੰਦਰ ਸਿੰਘ ਅਤੇ ਦੂਜਾ ਸਥਾਨ ਅਮਨਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ ਅਤੇ 400 ਮੀਟਰ ਅੰਡਰ 41-55 ਔਰਤਾਂ ਵਰਗ ਵਿੱਚ ਪਹਿਲਾ ਸਥਾਨ ਕੁਲਜੀਤ ਕੌਰ ਨੇ ਪ੍ਰਾਪਤ ਕੀਤਾ ਅਤੇ 200 ਮੀਟਰ ਅੰਡਰ 21-30 ਲੜਕੇ ਵਰਗ ਵਿੱਚ ਪਹਿਲਾ ਸਥਾਨ ਅਮਨਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ ਅਤੇ 3000 ਮੀਟਰ ਰੇਸ ਵਾਕ ਅੰਡਰ 65 ਸਾਲ ਤੋਂ ਵਧੇਰੇ ਔਰਤਾਂ ਦੇ ਵਰਗ ਵਿੱਚ ਪਹਿਲਾ ਸਥਾਨ ਸੰਤੋਸ਼ ਕੌਰ ਨੇ ਪ੍ਰਾਪਤ ਕੀਤਾ ਅਤੇ ਸ਼ਾਟ ਪੁੱਟ ਅੰਡਰ 65 ਸਾਲ ਤੋਂ ਵਧੇਰੇ ਮਰਦ ਵਰਗ ਵਿੱਚ ਪਹਿਲਾ ਸਥਾਨ ਨਿਰਮਲ ਸਿੰਘ ਅਤੇ ਦੁਜਾ ਸਥਾਨ ਅਸ਼ੋਕ ਕੁਮਾਰ ਅਤੇ ਤੀਜਾ ਸਥਾਨ ਅਮਰਜੀਤ ਸਿੰਘ ਨੇ ਪ੍ਰਾਪਤ ਕੀਤਾ ਅਤੇ 800 ਮੀਟਰ ਅੰਡਰ 21- 30 ਮਰਦ ਵਰਗ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲਾਂਗ ਜੰਪ ਅੰਡਰ 41-55 ਔਰਤ ਵਰਗ ਵਿੱਚ ਪਹਿਲਾ ਸਥਾਨ ਵੀਨਾ ਕੁਮਾਰੀ, ਦੂਜਾ ਸਥਾਨ ਸਤਨਾਮ ਕੌਰ ਅਤੇ ਤੀਜਾ ਸਥਾਨ ਕੁਲਜੀਤ ਕੌਰ ਨੇ ਪ੍ਰਾਪਤ ਕੀਤਾ ਅਤੇ ਸ਼ਾਟ ਪੁੱਟ ਅੰਡਰ 21-30 ਮਰਦ ਵਰਗ ਵਿੱਚ ਪਹਿਲਾ ਸਥਾਨ ਵਿਸ਼ਾਲ ਕੁਮਾਰ, ਦੂਜਾ ਸਥਾਨ ਤੁਸ਼ਾਰ ਰਾਣਾ ਅਤੇ ਤੀਜਾ ਸਥਾਨ ਦਵਿੰਦਰ ਸਿੰਘ ਨੇ ਪ੍ਰਾਪਤ ਕੀਤਾ ਅਤੇ ਸ਼ਾਟ ਪੁੱਟ ਅੰਡਰ 21-30 ਔਰਤ ਵਰਗ ਵਿੱਚ ਦਲਜੀਤ ਕੌਰ ਨੇ ਪਹਿਲਾ, ਸਲੋਨੀ ਸ਼ਰਮਾ ਨੇ ਦੂਜਾ ਅਤੇ ਸਵਾਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 100 ਮੀਟਰ 65+ ਮਰਦ ਵਰਗ ਵਿੱਚ ਨਿਰਮਲ ਸਿੰਘ ਪਹਿਲਾ, ਅਸ਼ੋਕ ਕੁਮਾਰ ਨੇ ਦੂਜਾ ਅਤੇ ਅਮਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 200 ਮੀਟਰ ਅੰਡਰ 21-30 ਮਰਦ ਵਿਗ ਵਿੱਚ ਵਿਵੇਕ ਨੇ ਪਹਿਲਾ, ਅਨਮੋਲ ਸਿੰਘ ਨੇ ਦੂਜਾ ਅਤੇ ਗੁਰਪ੍ਰੀਤ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 200 ਮੀਟਰ ਅੰਡਰ 41-55 ਮਰਦ ਵਰਗ ਵਿੱਚ ਰਾਜਵਿੰਦਰ ਸਿੰਘ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 800 ਮੀਟਰ ਅੰਡਰ 41-55 ਮਰਦ ਵਰਗ ਵਿੱਚ ਨੀਰਜ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।