ਸਪੋਰਟਸ, 19 ਜੁਲਾਈ 2025: zimbabwe vs new zealand: ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕੌਨਵੇ ਨੇ ਕਈ ਮੌਕਿਆਂ ਦਾ ਫਾਇਦਾ ਉਠਾਉਂਦੇ ਹੋਏ ਨਾਬਾਦ ਅਰਧ ਸੈਂਕੜਾ ਲਗਾਇਆ | ਇਸਦੇ ਨਾਲ ਹੀ ਨਿਊਜ਼ੀਲੈਂਡ ਨੇ ਐਤਵਾਰ ਨੂੰ ਤਿੰਨ ਦੇਸ਼ਾਂ ਦੀ ਟੀ-20 ਅੰਤਰਰਾਸ਼ਟਰੀ ਟ੍ਰਾਈ ਸੀਰੀਜ਼ ‘ਚ 37 ਗੇਂਦਾਂ ਬਾਕੀ ਰਹਿੰਦਿਆਂ ਜ਼ਿੰਬਾਬਵੇ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।
ਨਿਊਜ਼ੀਲੈਂਡ ਨੇ ਮੈਟ ਹੈਨਰੀ (26 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਅਗਵਾਈ ਵਾਲੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮੱਦਦ ਨਾਲ ਜ਼ਿੰਬਾਬਵੇ ਦੀ ਪਾਰੀ ਨੂੰ ਸੱਤ ਵਿਕਟਾਂ ‘ਤੇ 120 ਦੌੜਾਂ ਤੱਕ ਸੀਮਤ ਕਰਨ ਤੋਂ ਬਾਅਦ 13.5 ਓਵਰਾਂ ‘ਚ ਦੋ ਵਿਕਟਾਂ ‘ਤੇ 122 ਦੌੜਾਂ ਬਣਾਈਆਂ।
ਟਿਮ ਸੀਫਰਟ ਦੇ ਛੇਤੀ ਆਊਟ ਹੋਣ ਤੋਂ ਬਾਅਦ ਕੌਨਵੇ ਨੇ 40 ਗੇਂਦਾਂ ‘ਤੇ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ ਨਾਬਾਦ 59 ਦੌੜਾਂ ਬਣਾਈਆਂ। ਉਸ ਨੂੰ ਮੈਚ (NZ ਬਨਾਮ ZIM) ਦੌਰਾਨ ਘੱਟੋ-ਘੱਟ ਅੱਠ ਜੀਵਨ ਦਾਨ ਮਿਲੇ । ਉਸ ਦਾ ਕੈਚ ਇੱਕ ਦੌੜ ਦੇ ਸਕੋਰ ‘ਤੇ ਖੁੰਝ ਗਿਆ, ਫਿਰ ਜਦੋਂ ਉਹ 34 ਦੌੜਾਂ ‘ਤੇ ਸੀ ਤਾਂ ਉਹ ਰਨ ਆਊਟ ਤੋਂ ਬਚ ਗਿਆ ਅਤੇ LBW ਲਈ ਇੱਕ ਨਜ਼ਦੀਕੀ ਅਪੀਲ ਉਸ ਦੇ ਹੱਕ ‘ਚ ਸੀ।
ਟੀ-20 ਅੰਤਰਰਾਸ਼ਟਰੀ ‘ਚ 17 ਮਹੀਨਿਆਂ ‘ਚ ਆਪਣਾ ਪਹਿਲਾ ਅਰਧ ਸੈਂਕੜਾ ਲਗਾਉਣ ਤੋਂ ਇਲਾਵਾ, ਕੋਨਵੇ ਨੇ ਰਚਿਨ ਰਵਿੰਦਰ ਨੇ 19 ਗੇਂਦਾਂ ‘ਚ 30 ਦੌੜਾਂ ਬਣਾ ਕੇ ਦੂਜੀ ਵਿਕਟ ਲਈ 59 ਦੌੜਾਂ ਅਤੇ ਡੈਰਿਲ ਮਿਸ਼ੇਲ (19 ਗੇਂਦਾਂ ਵਿੱਚ 26 ਦੌੜਾਂ ਨਾਬਾਦ) ਨਾਲ 58 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰਕੇ ਟੀਮ ਨੂੰ ਆਸਾਨੀ ਨਾਲ ਟੀਚਾ ਪਾਰ ਕਰਵਾ ਦਿੱਤਾ।
Read More: BAN ਬਨਾਮ SL: ਬੰਗਲਾਦੇਸ਼ ਨੇ ਸ਼੍ਰੀਲੰਕਾ ਖ਼ਿਲਾਫ ਪਹਿਲੀ ਵਾਰ ਜਿੱਤੀ T20 ਸੀਰੀਜ਼