ਸਪੋਰਟਸ, 05 ਦਸੰਬਰ 2025: NZ ਬਨਾਮ WI: ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲੇ ਟੈਸਟ ਦੇ ਚੌਥੇ ਦਿਨ ਦਾ ਖੇਡ ਸਮਾਪਤ ਹੋ ਗਈ ਹੈ। 531 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵੈਸਟਇੰਡੀਜ਼ ਨੇ ਚੌਥੀ ਪਾਰੀ ‘ਚ 4 ਵਿਕਟਾਂ ‘ਤੇ 212 ਦੌੜਾਂ ਬਣਾ ਲਈਆਂ ਹਨ। ਸ਼ਾਈ ਹੋਪ 116 ਦੌੜਾਂ ‘ਤੇ ਨਾਬਾਦ ਹਨ, ਜਦੋਂ ਕਿ ਜਸਟਿਨ ਗ੍ਰੀਵਜ਼ 55 ਦੌੜਾਂ ‘ਤੇ ਹੈ। ਦੋਵਾਂ ਨੇ 140 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਵੈਸਟਇੰਡੀਜ਼ ਨੂੰ ਜਿੱਤਣ ਲਈ ਅਜੇ ਵੀ 319 ਹੋਰ ਦੌੜਾਂ ਦੀ ਲੋੜ ਹੈ, ਜਦੋਂ ਕਿ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਦੀ ਲੋੜ ਹੈ।
ਵੈਸਟਇੰਡੀਜ਼ ਦੇ ਸਟਾਰ ਵਿਕਟਕੀਪਰ-ਬੱਲੇਬਾਜ਼ ਸ਼ਾਈ ਹੋਪ ਨੇ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕੀਤਾ। 32 ਸਾਲਾ ਬੱਲੇਬਾਜ਼ ਨੇ ਨਿਊਜ਼ੀਲੈਂਡ ਵਿਰੁੱਧ ਚੱਲ ਰਹੇ ਪਹਿਲੇ ਟੈਸਟ ‘ਚ ਸ਼ਾਨਦਾਰ ਸੈਂਕੜਾ ਲਗਾਇਆ, ਜਿਸ ਨਾਲ ਟੀਮ ਦੀ ਜਿੱਤ ਦੀਆਂ ਉਮੀਦਾਂ ਜ਼ਿੰਦਾ ਰਹੀਆਂ।
ਵੈਸਟਇੰਡੀਜ਼ ਦੇ ਸ਼ਾਈ ਹੋਪ ਨੇ ਨਿਊਜ਼ੀਲੈਂਡ ਵਿਰੁੱਧ ਚੌਥੀ ਪਾਰੀ ‘ਚ ਸੈਂਕੜਾ ਲਗਾਇਆ ਹੈ। ਉਸਨੇ 139 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ। ਜਸਟਿਨ ਗ੍ਰੀਵਜ਼ ਨਾਲ ਮਿਲ ਕੇ, ਉਨ੍ਹਾਂ ਨੇ ਸੈਂਕੜਾ ਸਾਂਝੇਦਾਰੀ ਬਣਾਈ ਹੈ। ਵੈਸਟਇੰਡੀਜ਼ ਦਾ ਸਕੋਰ 200 ਦੌੜਾਂ ਤੋਂ ਵੱਧ ਹੋ ਗਿਆ ਹੈ। ਇਹ ਹੋਪ ਦਾ ਪੰਜਵਾਂ ਟੈਸਟ ਸੈਂਕੜਾ ਹੈ।
ਜਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 231 ਦੌੜਾਂ ਬਣਾਈਆਂ, ਜਿਸ ਦੇ ਜਵਾਬ ‘ਚ ਟੀਮ ਆਪਣੀ ਪਹਿਲੀ ਪਾਰੀ ‘ਚ ਸਿਰਫ਼ 167 ਦੌੜਾਂ ਹੀ ਬਣਾ ਸਕੀ ਅਤੇ ਨਿਊਜ਼ੀਲੈਂਡ ਨੂੰ 64 ਦੌੜਾਂ ਦੀ ਲੀਡ ਮਿਲੀ। ਦੂਜੀ ਪਾਰੀ ‘ਚ ਨਿਊਜ਼ੀਲੈਂਡ ਨੇ ਅੱਠ ਵਿਕਟਾਂ ਦੇ ਨੁਕਸਾਨ ‘ਤੇ 466 ਦੌੜਾਂ ਬਣਾਈਆਂ ਅਤੇ ਪਾਰੀ ਘੋਸ਼ਿਤ ਕਰ ਦਿੱਤੀ। ਇਸ ਤਰ੍ਹਾਂ ਵੈਸਟਇੰਡੀਜ਼ ਨੂੰ 530 ਦੌੜਾਂ ਦਾ ਟੀਚਾ ਮਿਲਿਆ। ਇਸ ਸਮੇਂ ਵੈਸਟਇੰਡੀਜ਼ ਦੀ ਦੂਜੀ ਪਾਰੀ ਚੱਲ ਰਹੀ ਹੈ |
Read More: AUS ਬਨਾਮ ENG: ਜੋ ਰੂਟ ਨੇ ਆਸਟ੍ਰੇਲੀਆ ਦੀ ਧਰਤੀ ‘ਤੇ ਪਹਿਲੀ ਵਾਰ ਜੜਿਆ ਟੈਸਟ ਸੈਂਕੜਾ




