New Zealand vs Sri Lanka

NZ vs SL: ਨਿਊਜ਼ੀਲੈਂਡ ਖਿਲ਼ਾਫ ਦੂਜੇ ਵਨਡੇ ‘ਚ ਸ਼੍ਰੀਲੰਕਾ ‘ਤੇ ਹਾਰ ਮੰਡਰਾਇਆ ਹਾਰ ਦਾ ਖ਼ਤਰਾ

ਚੰਡੀਗੜ੍ਹ, 08 ਜਨਵਰੀ 2025: New Zealand vs Sri Lanka: ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਸੇਡਨ ਪਾਰਕ ‘ਚ ਖੇਡਿਆ ਜਾ ਰਿਹਾ ਹੈ । ਮੇਜ਼ਬਾਨ ਨਿਊਜ਼ੀਲੈਂਡ ਟੀਮ ਨੇ ਪਹਿਲਾ ਮੈਚ 9 ਵਿਕਟਾਂ ਨਾਲ ਜਿੱਤ ਕੇ ਸੀਰੀਜ਼ ‘ਚ 1-0 ਦੀ ਬੜ੍ਹਤ ਬਬਣਾਈ ਹੋਈ ਹੈ |

ਦੂਜਾ ਵਨਡੇ (New Zealand vs Sri Lanka) ਮੈਚ ‘ਚ ਮੀਂਹ ਦੇ ਕਾਰਨ ਟਾਸ ‘ਚ ਲਗਭਗ ਢਾਈ ਘੰਟੇ ਦੀ ਦੇਰੀ ਹੋਈ ਅਤੇ ਮੈਚ ਨੂੰ ਪ੍ਰਤੀ ਟੀਮ 37 ਓਵਰਾਂ ਤੱਕ ਘਟਾ ਦਿੱਤਾ ਗਿਆ। ਸ਼੍ਰੀਲੰਕਾ ਦੇ ਕਪਤਾਨ ਚਰਿਥ ਅਸਾਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ 9 ਵਿਕਟਾਂ ਗੁਆ ਕੇ 37 ਓਵਰਾਂ ‘ਚ 255 ਦੌੜਾਂ ਬਣਾਈਆਂ ਹਨ | ਦੂਜੇ ਪਾਸੇ ਸ਼੍ਰੀਲੰਕਾ ਨੇ 4 ਵਿਕਟ ਗੁਆ ਕੇ 43 ਦੌੜਾਂ ਬਣਾਈਆਂ ਹਨ ਅਤੇ ਟੀਮ ਮੁਸ਼ਕਿਲਾਂ ‘ਚ ਹੈ |

ਪਹਿਲੇ ਵਨਡੇ ‘ਚ ਸ਼੍ਰੀਲੰਕਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 43.4 ਓਵਰਾਂ ‘ਚ 178 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਇਸ ਮੈਚ ਮੈਟ ਹੈਨਰੀ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਨਿਊਜ਼ੀਲੈਂਡ ਨੇ ਸਿਰਫ਼ 26.2 ਓਵਰਾਂ ਵਿੱਚ ਟੀਚੇ ਦਾ ਪਿੱਛਾ ਕਰ ਲਿਆ। ਵਿਲ ਯੰਗ ਨੇ 86 ਗੇਂਦਾਂ ਵਿੱਚ 12 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 90 ਦੌੜਾਂ ਦੀ ਅਜੇਤੂ ਪਾਰੀ ਖੇਡੀ।

Read More: ICC Champions Trophy: 12 ਜਨਵਰੀ ਤੱਕ ਹੋਵੇਗਾ ਭਾਰਤੀ ਟੀਮ ਦਾ ਐਲਾਨ, ਕਿਸਨੂੰ ਮਿਲੇਗੀ ਕਪਤਾਨੀ ?

Scroll to Top