ਚੰਡੀਗੜ੍ਹ, 05 ਨਵੰਬਰ 2024: NVS Admission 2025-26: ਹਰ ਸਾਲ ਨਵੋਦਿਆ ਵਿਦਿਆਲਿਆ ਸਮਿਤੀ (Navodaya Vidyalaya Samiti) 9ਵੀਂ ਅਤੇ 11ਵੀਂ ਜਮਾਤ ‘ਚ ਦਾਖਲੇ ਲਈ ਲੇਟੈਸਟ ਐਂਟਰੀ ਸਿਲੈਕਸ਼ਨ ਸੰਬੰਧੀ ਪ੍ਰੀਖਿਆ ਕਰਵਾਉਂਦੀ ਹੈ | ਮਾਪੇ ਆਪਣੇ ਬੱਚਿਆਂ ਨੂੰ ਨਵੋਦਿਆ ਵਿਦਿਆਲਿਆ ‘ਚ ਦਾਖਲਾ ਦਿਵਾਉਣ ਦੇ ਚਾਹਵਾਨ ਹਨ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਅਰਜ਼ੀ ਪ੍ਰਕਿਰਿਆ ਨੂੰ ਆਨਲਾਈਨ ਪੂਰਾ ਕਰਨਾ ਪਵੇਗਾ | ਇਸ ਸੰਬੰਧੀ ਐਪਲੀਕੇਸ਼ਨ ਵਿੰਡੋ 9 ਨਵੰਬਰ 2024 ਨੂੰ ਬੰਦ ਕਰ ਦਿੱਤੀ ਜਾਵੇਗੀ |
ਇਸ ਪ੍ਰੀਖਿਆ ਸੰਬੰਧੀ ਵਿਦਿਆਰਥੀ ਆਪਣੇ ਫਾਰਮ NVS ਦੀ ਅਧਿਕਾਰਤ ਵੈੱਬਸਾਈਟ navodaya.gov.in ‘ਤੇ ਜਾ ਕੇ ਭਰ ਸਕਦੇ ਹਨ। ਇਸ ਸੰਬੰਧੀ ਵਿਦਿਆਰਥੀ ਇਸ ਪੇਜ ‘ਤੇ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਅਰਜ਼ੀ ਦੀ ਪ੍ਰਕਿਰਿਆ ਮੁਕੰਮਲ ਕਰ ਸਕਦੇ ਹਨ |
ਕਲਾਸ 9ਵੀਂ ‘ਚ ਦਾਖ਼ਲੇ ਲਈ ਵਿਦਿਆਰਥੀ ਦੀ ਯੋਗਤਾ
ਨਵੋਦਿਆ ਵਿਦਿਆਲਿਆ ਦੇ ਕਲਾਸ 9ਵੀਂ ‘ਚ ਦਾਖ਼ਲੇ ਲੈਣ ਲਈ ਇਹ ਲਾਜ਼ਮੀ ਹੈ ਕਿ ਦਾਖਲਾ ਲੈਣ ਵਾਲਾ ਵਿਦਿਆਰਥੀ ਦਾ 8ਵੀਂ ਕਲਾਸ ‘ਚ ਪੜ੍ਹਦਾ ਹੋਵੇ | ਦਾਖਲਾ ਲੈਣ ਵਾਲੇ ਵਿਦਿਆਰਥੀ ਦੀ ਜਨਮ ਮਿਤੀ 01 ਮਈ 2010 ਤੋਂ 31 ਜੁਲਾਈ 2012 ਵਿਚਾਲੇ ਹੋਣੀ ਲਾਜ਼ਮੀ ਹੈ |
ਇਸਦੇ ਤਰ੍ਹਾਂ ਨਵੋਦਿਆ ਵਿਦਿਆਲਿਆ ਦੇ 11ਵੀਂ ਕਲਾਸ ‘ਚ ਦਾਖ਼ਲੇ ਵਾਲਾ ਵਿਦਿਆਰਥੀ ਦਾ 10 ਵੀਂ ‘ਚ ਪੜ੍ਹਦਾ ਹੋਵੇ | ਜੋ ਵਿਦਿਆਰਥੀ ਸ਼ੈਸ਼ਨ 2024-25 ਤੋਂ ਪਹਿਲਾਂ ਹਾਈ ਸਕੂਲ ਪੂਰਾ ਕਰ ਚੁੱਕੇ ਹਨ ਉਹ ਇਹ ਫਾਰਮ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ। 11ਵੀਂ ਕਲਾਸ ‘ਚ ਦਾਖ਼ਲੇ ਲਈ ਵਿਦਿਆਰਥੀ ਦਾ ਜਨਮ ਮਿਤੀ 1 ਜੂਨ 2008 ਤੋਂ 31 ਜੁਲਾਈ 2010 ਵਿਚਾਲੇ ਹੋਣੀ ਲਾਜ਼ਮੀ ਹੈ |
ਇਸ ਤਰ੍ਹਾਂ ਭਰੋ ਨਵੋਦਿਆ ਵਿਦਿਆਲਿਆ ਦਾ ਫਾਰਮ:-
ਤੁਸੀਂ ਨਵੋਦਿਆ ਵਿਦਿਆਲਿਆ ਦੇ ਦਾਖਲਾ ਫਾਰਮ ਤੁਸੀਂ ਖੁਦ ਭਰ ਸਕਦੇ ਹੋ, ਇਹ ਤੁਹਾਨੂੰ ਵਾਧੂ ਕੈਫੇ ਖਰਚਿਆਂ ਤੋਂ ਵੀ ਬਚਾਏਗਾ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਹ ਗੱਲ ਧਿਆਨ ‘ਚ ਰੱਖਣੀ ਚਾਹੀਦੀ ਹੈ ਕਿ ਉਹ ਇਸ ਪ੍ਰੀਖਿਆ ‘ਚ ਬੈਠਣ ਲਈ ਬਿਨੈ ਪੱਤਰ ਦੇ ਨਾਲ ਕਿਸੇ ਵੀ ਕਿਸਮ ਦੀ ਫੀਸ ਜਮ੍ਹਾ ਨਾ ਕਰਨ। ਇਸਦੇ ਨਾਲ ਹੀ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰ ਬਿਨਾਂ ਫੀਸ ਦੇ ਅਪਲਾਈ ਕਰ ਸਕਦੇ ਹਨ। 9ਵੀਂ ਅਤੇ 11ਵੀਂ ਜਮਾਤ ਦੀ ਪ੍ਰੀਖਿਆ 8 ਫਰਵਰੀ 2025 ਨੂੰ ਹੋਵੇਗੀ।
ਅਰਜ਼ੀ ਫਾਰਮ ਭਰਨ ਲਈ ਹੇਠਾਂ ਦਿੱਤੇ ਸਟੈਪ ਹਨ :
ਫਾਰਮ ਅਪਲੀਆ ਕਰਨ ਲਈ ਸਭ ਤੋਂ ਪਹਿਲਾਂ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ navodaya.gov.in ਨੂੰ ਖੋਲੋ ।
ਇਸਤੋਂ ਬਾਅਦ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ ਦੇ ਹੋਮ ਪੇਜ ‘ਤੇ ਕਲਾਸ 9ਵੀਂ ਜਾਂ 11ਵੀਂ ਦੇ ਲਿੰਕ ‘ਤੇ ਕਲਿੱਕ ਕਰੋ, ਜਿਸ ਕਲਾਸ ਲਈ ਵਿਦਿਆਰਥੀ ਅਪਲਾਈ ਕਰਨ ਦੇ ਚਾਹਵਾਨ ਹਨ ।
ਇਸ ਤੋਂ ਬਾਅਦ ਉਮੀਦਵਾਰ ਨਵੇਂ ਪੋਰਟਲ ‘ਤੇ ਪਹਿਲੇ ਰਜਿਸਟ੍ਰੇਸ਼ਨ ਲਿੰਕ ‘ਤੇ ਕਲਿੱਕ ਕਰੋ ।
ਹੁਣ ਲੋੜੀਂਦੇ ਵੇਰਵੇ ਭਰ ਕੇ ਰਜਿਸਟਰ ਕਰੋ।
ਇਸ ਤੋਂ ਬਾਅਦ ਆਪਣੇ ਦਸਤਖ਼ਤ, ਫੋਟੋ ਨੂੰ ਅਪਲੋਡ ਕਰੋ ।
ਹੁਣ ਪੂਰੀ ਤਰ੍ਹਾਂ ਭਰਿਆ ਹੋਇਆ ਫਾਰਮ ਸਬਮਿਟ ਕਰੋ।
ਅੰਤ ‘ਚ ਉਮੀਦਵਾਰ ਨੂੰ ਪੂਰੀ ਤਰ੍ਹਾਂ ਭਰੇ ਫਾਰਮ ਦਾ ਪ੍ਰਿੰਟਆਊਟ ਲੈ ਲੈਣ ।
Read More: Breaking: ਅੱਜ ਪਟਿਆਲਾ ਜੇਲ੍ਹ ਤੋਂ ਬਾਹਰ ਆਉਣਗੇ ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ