July 7, 2024 3:16 pm
ਪੋਸ਼ਣ ਮਾਹ

ਪੋਸ਼ਣ ਮਾਹ 2023 ਅਧੀਨ ਐੱਸ.ਏ.ਐੱਸ. ਨਗਰ ਵਿਖੇ ਹੋਇਆ ਜ਼ਿਲ੍ਹਾ ਪੱਧਰੀ ਸਮਾਗਮ

ਐੱਸ.ਏ.ਐੱਸ ਨਗਰ, 28 ਸਤੰਬਰ, 2023: ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਪੰਜਾਬ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਮਾਧਵੀ ਕਟਾਰੀਆ ਦੀ ਅਗਵਾਈ ਹੇਠ ਅੱਜ ਛੇਵਾਂ ਰਾਸ਼ਟਰੀ “ਪੋਸ਼ਣ ਮਾਹ 2023” ਅਧੀਨ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਡਾ. ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਸੈਕਟਰ-56, ਐਸ.ਏ.ਐਸ. ਨਗਰ ਵਿਖੇ ਗਗਨਦੀਪ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਇਆ ਗਿਆ। ਇਸ ਸਮਾਗਮ ਵਿੱਚ ਚੰਦਰ ਜੋਤੀ ਸਿੰਘ,ਆਈ.ਏ.ਐਸ, ਐਸ.ਡੀ.ਐਮ. ਮੋਹਾਲੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਇਸ ਸਮਾਗਮ ਦੌਰਾਨ ਸ਼੍ਰੀਮਤੀ ਗੁਰਸਿਮਰਨ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਖਰੜ-2 ਵਲੋਂ ਸੁਆਗਤੀ ਭਾਸ਼ਣ ਦਿੱਤਾ ਗਿਆ ਅਤੇ ਪੋਸ਼ਣ ਮਾਹ, 2023 ਦੇ ਮੁੱਖ ਥੀਮ “ਸੁਪੋਸ਼ਿਤ ਭਾਰਤ, ਸਾਕਸ਼ਰ ਭਾਰਤ, ਸਸ਼ਕਤ ਭਾਰਤ” ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਸਾਲ ਦੇ ਵਿਸ਼ੇਸ਼ ਵਿਸ਼ਿਆਂ ‘ਤੇ ਕੇਂਦਰਿਤ ਗਤੀਵਿਧੀਆਂ ਜਿਵੇਂ ਕਿ ਵਿਸ਼ੇਸ਼ ਤੌਰ ਤੇ ਮਾਂ ਵੱਲੋਂ ਦੁੱਧ ਚੁੰਘਾਉਣਾ ਅਤੇ ਪੂਰਕ ਫੀਡਿੰਗ (Exclusive Breastfeeding & Complementary Feeding), ਸਵਾਸਥ ਬਾਲਕ ਸਪਰਧਾ (Swasth Balak Spardha-SBS), ਪੋਸ਼ਣ ਵੀ ਪੜ੍ਹਾਈ ਵੀ (Poshan Bhi Padhai Bhi -PBPB), ਮਿਸ਼ਨ ਲਾਇਫ਼ ਦੁਆਰਾ ਪੋਸ਼ਣ ਵਿੱਚ ਸੁਧਾਰ ਕਰਨਾ, ਮੇਰੀ ਮਾਟੀ ਮੇਰਾ ਦੇਸ਼ (Meri Mati Mera Desh-MMMD), ਕਬਾਇਲੀ ਫੋਕਸਡ ਪੋਸ਼ਣ ਸੰਵੇਦਨਸ਼ੀਲਤਾ (Tribal Focused Nutrition Sensitisation), ਜਾਂਚ, ਇਲਾਜ, ਅਨੀਮੀਆ ਬਾਰੇ ਗੱਲ-ਬਾਤ (Test, Treat, Talk Aneamia) ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਉਪਰੰਤ ਸ਼੍ਰੀਮਤੀ ਰਮਨਪ੍ਰੀਤ ਕੌਰ, ਸੁਪਰਵਾਈਜ਼ਰ ਵਲੋਂ ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਟਰੈਕਰ ਐਪਲੀਕੇਸ਼ਨ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਸਿਹਤ ਵਿਭਾਗ ਵਲੋਂ ਡਾ. ਮਨਜਿੰਦਰ ਕੌਰ ਵਲੋਂ ਬੱਚਿਆਂ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਚੰਗੀ ਸਿਹਤ ਅਤੇ ਅਨੀਮੀਆ ਪ੍ਰਤੀ ਜਾਣਕਾਰੀ ਸਾਝੀ ਕੀਤੀ ਗਈ। ਬਾਗਬਾਨੀ ਵਿਭਾਗ ਵਲੋਂ ਹਾਜਰ ਡਾ. ਕਮਲਪ੍ਰੀਤ ਸਿੰਘ, ਐਚ.ਡੀ.ਓ ਖਰੜ ਵਲੋਂ ਪੋਸ਼ਣ ਅਭਿਆਨ ਤਹਿਤ ਆਂਗਣਵਾੜੀ ਸੈਂਟਰਾਂ ਵਿਚ ਪੋਸ਼ਣ ਵਾਟਿਕਾ ਲਗਾਉਣ ਸਬੰਧੀ ਜਾਣਕਾਰੀ ਸਾਝੀਂ ਕੀਤੀ ਗਈ ਅਤੇ ਫਲਦਾਰ ਤੇ ਨਿਉਟਰੀਸ਼ਨਲ ਮਹੱਤਤਾ ਵਾਲੇ ਬੂਟੇ ਜਿਵੇਂ ਸੁਹਾਂਜਣਾ, ਸੁਖਚੈਨ ਆਦਿ ਵੰਡੇ ਗਏ ।
ਇਸ ਉਪਰੰਤ ਡਾ. ਬੀ.ਐਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਪ੍ਰਿੰਸੀਪਲ ਡਾ. ਭਵਨੀਤ ਵਲੋਂ ਵੀ ਇਸ ਸਮਾਗਮ ਦੌਰਾਨ ਬੱਚਿਆ ਦਾ ਸਹੀ ਪੋਸ਼ਣ ਵੱਲ ਧਿਆਨ ਦੇਣ ਲਈ ਮਾਵਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਆਂਗਣਵਾੜੀ ਸੈਂਟਰ ਦੇ ਬੱਚਿਆ ਤੇ ਆਧਾਰਿਤ ਸਵਸਥ ਬੱਚਾ ਅਤੇ ਮਾਂ, ਵਾਕ ਕੀਤੀ ਗਈ।
ਇਸ ਉਪਰੰਤ ਐਸ.ਡੀ.ਐਮ ਮੋਹਾਲੀ ਵਲੋਂ 11  ਗਰਭਵਤੀ ਔਰਤਾਂ ਦੀ ਸੁਪੋਸ਼ਣ ਗੋਦ ਭਰਾਈ ਕੀਤੀ ਗਈ। ਬੱਚੇ ਦੇ ਪਹਿਲੇ 1000 ਦਿਨ ਪੌਸ਼ਟਿਕ ਖੁਰਾਕ ਅਤੇ ਸਾਫ-ਸਫਾਈ ਬਾਰੇ ਮਾਤਾ-ਪਿਤਾ ਨੂੰ  ਜਾਗਰੂਕ ਕੀਤਾ ਗਿਆ। ਮਾਵਾਂ ਨੂੰ ਜਾਗਰੂਕ ਕਰਦਿਆਂ, ਤੰਦਰੁਸਤ ਬੱਚਾ ਤੰਦਰੁਸਤ ਸਮਾਜ ਦੀ ਨੀਂਹ ਹੁੰਦਾ ਹੈ, ਇਸ ਲਈ ਬੱਚੇ ਦਾ ਸਹੀ ਪਾਲਨ-ਪੋਸ਼ਣ ਜਿਵੇਂ ਗਰਭ ਦੌਰਾਨ ਮਾਂ ਦੀ ਦੇਖਭਾਲ ਅਤੇ ਖੁਰਾਕ, ਜਨਮ ਸਮੇਂ ਬੱਚੇ ਨੂੰ ਇੱਕ ਘੰਟੇ ਦੇ ਵਿੱਚ-ਵਿੱਚ ਮਾਂ ਦਾ ਦੁੱਧ ਛੇ ਮਹੀਨੇ ਤੱਕ ਸਿਰਫ ਅਤੇ ਸਿਰਫ ਮਾਂ ਦਾ ਦੁੱਧ ਅਤੇ ਛੇ ਮਹੀਨੇ ਤੋਂ ਬਾਅਦ ਬਾਹਰੀ ਖੁਰਾਕ ਸ਼ੁਰੂ ਕਰਨ ਸਬੰਧੀ, ਬੱਚੇ ਦਾ ਮੁਕੰਮਲ ਟੀਕਾਕਰਨ ਅਤੇ ਸਮੇਂ-ਸਮੇਂ ਤੇ ਸਿਹਤ ਨਿਰੀਖਣ ਕਰਵਾਉਣ ਬਾਰੇ ਵੀ ਮਾਂਵਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਸ਼੍ਰੀਮਤੀ ਹਰਦੀਪਮ, ਜ਼ਿਲ੍ਹਾ ਕੋਆਰਡੀਨੇਟਰ (ਪੋਸ਼ਣ ਅਭਿਆਨ) ਵੱਲੋਂ ਦੱਸਿਆ ਗਿਆ ਕਿ ਬੱਚਿਆਂ ਦਾ ਤੰਦਰੁਸਤ ਪਾਲਣ ਪੋਸ਼ਣ ਭਵਿੱਖ ਲਈ ਤੰਦਰੁਸਤ ਸਮਾਜ ਦੀ ਸਿਰਜਨਾ ਕਰਦਾ ਹੈ। ਇਸ ਲਈ ਮਾਂਵਾਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ।
ਇਸ ਮੌਕੇ ਚੰਦਰ ਜੋਤੀ ਸਿੰਘ,ਆਈ.ਏ.ਐਸ., ਐਸ.ਡੀ.ਐਮ. ਮੋਹਾਲੀ ਵੱਲੋਂ ਜਮੀਨੀ ਪੱਧਰ ‘ਤੇ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਵਿਭਾਗ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ, ਐਸ.ਏ.ਐਸ ਨਗਰ ਵੱਲੋਂ ਮੁੱਖ ਮਹਿਮਾਨ ਅਤੇ ਸਾਰੇ ਹਾਜ਼ਰੀਨ, ਜਿਸ ਵਿੱਚ ਜ਼ਿਲ੍ਹੇ ਦੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਅਤੇ ਆਮ ਔਰਤਾਂ ਸ਼ਾਮਿਲ ਸਨ, ਦਾ ਇਸ ਸਮਾਗਮ ਵਿਚ ਹਾਜ਼ਰ ਹੋਣ ‘ਤੇ ਧੰਨਵਾਦ ਕੀਤਾ ਗਿਆ।