lions

ਗੁਜਰਾਤ ‘ਚ ਏਸ਼ੀਆਈ ਸ਼ੇਰਾਂ ਦੀ ਗਿਣਤੀ ਵਧੀ, ਸ਼ੇਰਾਂ ਦੀ ਗਿਣਤੀ 891 ਪੁੱਜੀ

ਗੁਜਰਾਤ, 21 ਮਈ 2025: ਪਿਛਲੇ ਪੰਜ ਸਾਲਾਂ ‘ਚ ਗੁਜਰਾਤ ‘ਚ ਏਸ਼ੀਆਈ ਸ਼ੇਰਾਂ (lions) ਦੀ ਗਿਣਤੀ ‘ਚ ਭਾਰੀ ਵਾਧਾ ਹੋਇਆ ਹੈ। ਮਈ 2024 ‘ਚ ਕੀਤੀ ਗਈ ਤਾਜ਼ਾ ਸ਼ੇਰ ਗਣਨਾ ਦੇ ਮੁਤਾਬਕ ਗੁਜਰਾਤ ‘ਚ ਸ਼ੇਰਾਂ ਦੀ ਗਿਣਤੀ ਹੁਣ 891 ਹੋ ਗਈ ਹੈ, ਜੋ ਕਿ 2020 ‘ਚ 674 ਸਨ। ਇਸਦਾ ਮਤਲਬ ਹੈ ਕਿ ਸ਼ੇਰਾਂ ਦੀ ਗਿਣਤੀ ‘ਚ 217 ਦਾ ਵਾਧਾ ਹੋਇਆ ਹੈ।

ਇਸ ਸੰਬੰਧੀ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਸ਼ੇਰ ਸਿਰਫ਼ ਗਿਰ ਦੇ ਜੰਗਲਾਂ ਤੱਕ ਸੀਮਤ ਨਹੀਂ ਹਨ ਸਗੋਂ ਪੂਰੇ ਸੌਰਾਸ਼ਟਰ ਖੇਤਰ ਦੇ 11 ਜ਼ਿਲ੍ਹਿਆਂ ‘ਚ ਫੈਲੇ ਹੋਏ ਹਨ, ਜਿਸ ‘ਚ ਜੰਗਲਾਂ ਦੇ ਨਾਲ-ਨਾਲ ਤੱਟਵਰਤੀ ਅਤੇ ਗੈਰ-ਜੰਗਲਾਤ ਖੇਤਰ ਵੀ ਸ਼ਾਮਲ ਹਨ।

ਜਨਗਣਨਾ ਦੇ ਅੰਕੜੇ:-

ਕੁੱਲ ਸ਼ੇਰ: 891
2020 ‘ਚ ਸ਼ੇਰਾਂ ਦੀ ਗਿਣਤੀ: 674
ਵਾਧਾ: 217
ਨਰ ਸ਼ੇਰ: 196
ਮਾਦਾ ਸ਼ੇਰਨੀਆਂ: 330
ਨੌਜਵਾਨ ਸ਼ੇਰ: 140
ਬੱਚੇ: 225

ਗੁਜਰਾਤ ਜੰਗਲਾਤ ਵਿਭਾਗ ਦੇ ਮੁਖੀ, ਮੁੱਖ ਸੰਰੱਖਿਅਕ ਜੈਪਾਲ ਸਿੰਘ ਨੇ ਕਿਹਾ ਕਿ ਗਿਰ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸੈੰਕਚੂਰੀ ‘ਚ 384 ਸ਼ੇਰ ਪਾਏ ਗਏ, ਜਦੋਂ ਕਿ ਪਾਰਕ ਦੇ ਬਾਹਰਲੇ ਖੇਤਰਾਂ ‘ਚ 507 ਸ਼ੇਰਾਂ ਦੀ ਗਿਣਤੀ ਕੀਤੀ ਗਈ। ਇਸਦਾ ਮਤਲਬ ਹੈ ਕਿ ਹੁਣ ਗਿਰ ਦੇ ਬਾਹਰ ਸ਼ੇਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।

ਇਹ ਜਨਗਣਨਾ ਕਿਵੇਂ ਕੀਤੀ ?

ਇਹ 16ਵੀਂ ਏਸ਼ੀਆਈ ਸ਼ੇਰ (lions) ਗਣਨਾ ਸੀ। ਇਹ 10 ਤੋਂ 13 ਮਈ ਦੇ ਵਿਚਕਾਰ ਕੀਤਾ ਗਿਆ ਸੀ। ਇਸਦਾ ਖੇਤਰਫਲ 35,000 ਵਰਗ ਕਿਲੋਮੀਟਰ ਸੀ, ਜਿਸ ‘ਚ 11 ਜ਼ਿਲ੍ਹਿਆਂ ਦੇ 58 ਤਾਲੁਕਾ ਸ਼ਾਮਲ ਸਨ। ਲਗਭਗ 3,000 ਵਲੰਟੀਅਰਾਂ ਨੇ ਹਿੱਸਾ ਲਿਆ – ਜਿਸ ‘ਚ ਜੰਗਲਾਤ ਵਿਭਾਗ ਦੇ ਅਧਿਕਾਰੀ, ਜ਼ੋਨਲ ਇੰਚਾਰਜ, ਗਿਣਤੀਕਾਰ ਅਤੇ ਇੰਸਪੈਕਟਰ ਸ਼ਾਮਲ ਸਨ।

Read More:  PM Modi Gir Lion Safari Visit: PM ਮੋਦੀ ਨੇ ਗਿਰ ਜੰਗਲੀ ਜੀਵ ਸੈੰਕਚੂਰੀ ‘ਚ ਜੰਗਲ ਸਫਾਰੀ ਦਾ ਮਾਣਿਆ ਆਨੰਦ

Scroll to Top