Nuh Violence

Nuh violence: ਹਿੰਸਾ ਵਾਲੇ ਦਿਨ ਛੁੱਟੀ ‘ਤੇ ਰਹੇ SP ਵਰੁਣ ਸਿੰਗਲਾ ਦਾ ਤਬਾਦਲਾ, 250 ਝੁੱਗੀਆਂ ‘ਤੇ ਚੱਲਿਆ ਬੁਲਡੋਜ਼ਰ

ਚੰਡੀਗੜ੍ਹ, 04 ਅਗਸਤ 2023: ਹਰਿਆਣਾ ਸਰਕਾਰ ਨੇ ਵੀਰਵਾਰ ਦੇਰ ਰਾਤ ਹਿੰਸਾ (Nuh Violence) ਪ੍ਰਭਾਵਿਤ ਨੂਹ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ (ਐਸਪੀ) ਵਰੁਣ ਸਿੰਗਲਾ ਦਾ ਤਬਾਦਲਾ ਕਰ ਦਿੱਤਾ। ਹਿੰਸਾ ਵਾਲੇ ਦਿਨ ਉਹ ਛੁੱਟੀ ‘ਤੇ ਸੀ। ਉਨ੍ਹਾਂ ਨੂੰ ਹੁਣ ਭਿਵਾਨੀ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ‘ਤੇ ਐੱਸਪੀ ਨਰਿੰਦਰ ਬਿਜਾਰਾਨੀਆ ਨੂੰ ਨੂਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਿਜਾਰਨੀਆ ਪਹਿਲਾਂ ਭਿਵਾਨੀ ਦੇ ਐਸਪੀ ਸਨ ਅਤੇ ਏਡੀਜੀ (ਕਾਨੂੰਨ ਵਿਵਸਥਾ) ਦੇ ਓਐਸਡੀ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਸਨ।

ਇਸ ਦੌਰਾਨ ਭਾਰੀ ਪੈਰਾ ਮਿਲਟਰੀ ਫੋਰਸ ਅਤੇ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਨਾਲ-ਨਾਲ ਕਈ ਵਿਭਾਗਾਂ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਰਹੇ | ਆਈਪੀਐਸ ਨਰਿੰਦਰ ਬਿਜਾਰਨੀਆ ਨੇ ਦੱਸਿਆ ਕਿ ਇਹ ਕਾਰਵਾਈ ਸਰਕਾਰ ਦੇ ਹੁਕਮਾਂ ‘ਤੇ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਨਾਜਾਇਜ਼ ਘੁਸਪੈਠ ਕਰਨ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਝੁੱਗੀਆਂ ਵਿੱਚ ਆਸਾਮ ਤੋਂ ਗੈਰ-ਕਾਨੂੰਨੀ ਘੁਸਪੈਠ ਕਰ ਰਹੇ ਸਨ, ਜੋ ਪਿਛਲੇ ਕਰੀਬ 4 ਸਾਲਾਂ ਤੋਂ ਸਰਕਾਰੀ ਜ਼ਮੀਨ ਵਿੱਚ ਰਹਿ ਰਹੇ ਸਨ। ਕਰੀਬ ਇੱਕ ਏਕੜ ਜ਼ਮੀਨ ਵਿੱਚ 250 ਤੋਂ ਵੱਧ ਝੁੱਗੀਆਂ ਬਣਾਈਆਂ ਗਈਆਂ ਸਨ। ਜਿਸ ਵਿੱਚ 250 ਦੇ ਕਰੀਬ ਪਰਿਵਾਰਕ ਮੈਂਬਰ ਰਹਿ ਰਹੇ ਸਨ। ਜਾਣਕਾਰੀ ਮੁਤਾਬਕ ਇਹ ਕਾਰਵਾਈ ਸੂਬੇ ਦੇ ਮੁੱਖ ਮੰਤਰੀ ਦੇ ਹੁਕਮਾਂ ‘ਤੇ ਕੀਤੀ ਗਈ ਹੈ।

ਨੂਹ ਜ਼ਿਲ੍ਹੇ ਦੇ ਤਾਵਡੂ ਕਸਬੇ ਦੇ ਮੁਹੰਮਦਪੁਰ ਰੋਡ ਨੇੜੇ ਵਾਰਡ ਨੰਬਰ ਇੱਕ ਵਿੱਚ ਹਰਿਆਣਾ ਅਰਬਨ ਅਥਾਰਟੀ ਦੀ ਜ਼ਮੀਨ ’ਤੇ ਬਣੀਆਂ ਝੁੱਗੀਆਂ ਝੌਂਪੜੀਆਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਆਸਾਮ ਦੇ ਗੈਰ-ਕਾਨੂੰਨੀ ਘੁਸਪੈਠੀਆਂ ਝੁੱਗੀਆਂ ਵਿੱਚ ਰਹਿ ਰਹੇ ਸਨ।

ਹਰਿਆਣਾ ਦੇ ਨੂਹ (Nuh Violence) , ਫਰੀਦਾਬਾਦ ਅਤੇ ਪਲਵਲ ਜ਼ਿਲ੍ਹਿਆਂ ਅਤੇ ਗੁਰੂਗ੍ਰਾਮ ਦੀਆਂ ਤਿੰਨ ਸਬ-ਡਿਵੀਜ਼ਨਾਂ ਵਿੱਚ ਸਥਿਤੀ ਗੰਭੀਰ ਅਤੇ ਤਣਾਅਪੂਰਨ ਬਣੀ ਹੋਈ ਹੈ, ਰਾਜ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ 5 ਅਗਸਤ ਤੱਕ ਮੁਅੱਤਲ ਰਹਿਣਗੀਆਂ। ਇਸ ਤੋਂ ਇਲਾਵਾ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨੂਹ ਅਤੇ ਗੁਰੂਗ੍ਰਾਮ ਜ਼ਿਲ੍ਹਿਆਂ ਵਿੱਚ ਭੜਕੀ ਹਿੰਸਾ ਤੋਂ ਬਾਅਦ ਪੁਲਿਸ ਨੇ 83 ਐਫਆਈਆਰ ਦਰਜ ਕੀਤੀਆਂ ਹਨ ਅਤੇ 159 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।

Scroll to Top