NEET UG 2024

NTA: ਨੈਸ਼ਨਲ ਟੈਸਟਿੰਗ ਏਜੰਸੀ ਨੇ NEET UG ਪ੍ਰਵੇਸ਼ ਪ੍ਰੀਖਿਆ ਦਾ ਨਤੀਜਾ ਐਲਾਨਿਆ

ਚੰਡੀਗੜ੍ਹ, 01 ਜੁਲਾਈ 2024: ਸੰਸਦ ‘ਚ ਨੀਟ ਮਾਮਲੇ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ ਹੈ | ਵਿਰੋਧੀ ਧਿਰ ਨੇ ਸਸੰਦ ‘ਚ ਨੀਟ ਪ੍ਰੀਖਿਆ ਅਤੇ ਅਗਨੀਪਥ ਸਕੀਮ ਆਦਿ ਮੁੱਦਿਆਂ ‘ਤੇ ਚਰਚਾ ਦੀ ਮੰਗ ਕੀਤੀ | ਦੂਜੇ ਪਾਸੇ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੱਜ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (NEET UG 2024) ਦਾ ਨਤੀਜਾ ਐਲਾਨ ਦਿੱਤਾ ਹੈ |

ਜਿਨ੍ਹਾਂ ਵਿਦਿਆਰਥੀਆਂ ਨੇ ਇਸ ਪ੍ਰੀਖਿਆ ‘ਚ ਭਾਗ ਲਿਆ ਸੀ, ਉਹ ਹੁਣ ਅਧਿਕਾਰਤ ਵੈੱਬਸਾਈਟ– questions.nta.ac.in/NEET ਰਾਹੀਂ ਆਪਣਾ ਨਤੀਜਾ ਦੇਖ ਸਕਦੇ ਹਨ | ਜਿਕਰਯੋਗ ਹੈ ਕਿ ਪ੍ਰੀਖਿਆ ਇਸ ਸਾਲ ਦੇ ਸ਼ੁਰੂ ‘ਚ ‘ਗ੍ਰੇਸ ਅੰਕ’ ਅਤੇ ‘ਪੇਪਰ ਲੀਕ’ ਮੁੱਦਿਆਂ ਤੋਂ ਪ੍ਰਭਾਵਿਤ 1,563 ਵਿਦਿਆਰਥੀਆਂ ਲਈ ਕਰਵਾਈ ਗਈ ਸੀ | ਇਹ ਪ੍ਰੀਖਿਆ 23 ਜੂਨ, 2024 ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 5:20 ਵਜੇ ਤੱਕ ਲਈ ਗਈ ਸੀ, ਜਿਸ ‘ਚ 813 ਵਿਦਿਆਰਥੀਆਂ ਨੇ ਭਾਗ ਲਿਆ |

Scroll to Top