July 7, 2024 6:11 am
bus accident

ਬੱਸ ਹਾਦਸੇ ਦੌਰਾਨ ਲਾਪਤਾ ਸਵਾਰੀਆਂ ਦੀ ਦੂਜੇ ਦਿਨ NRDF ਟੀਮਾਂ ਵੱਲੋਂ ਭਾਲ ਜਾਰੀ

ਚੰਡੀਗੜ੍ਹ, 20 ਸਤੰਬਰ 2023: ਪੰਜਾਬ ਦੇ ਮੁਕਤਸਰ ਜ਼ਿਲ੍ਹੇ ‘ਚ ਮੰਗਲਵਾਰ ਦੁਪਹਿਰ ਨੂੰ ਮੁਕਤਸਰ-ਕੋਟਕਪੂਰਾ ਰੋਡ ‘ਤੇ ਸਵਾਰੀਆਂ ਨਾਲ ਭਰੀ ਬੱਸ ਨਹਿਰ ‘ਚ ਡਿੱਗ ਗਈ। ਇਹ ਬੱਸ ਮੁਕਤਸਰ ਤੋਂ ਕੋਟਕਪੂਰਾ ਜਾ ਰਹੀ ਸੀ। ਇਹ ਹਾਦਸਾ (bus accident) ਬੱਸ ਦੇ ਨਹਿਰ ਦੇ ਪੁਲ ਦੇ ਲੋਹੇ ਦੇ ਐਂਗਲ ਨਾਲ ਟਕਰਾ ਜਾਣ ਕਾਰਨ ਵਾਪਰਿਆ।

ਜਿਸ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ ਵਿੱਚ ਲਟਕ ਗਿਆ ਜਦਕਿ ਬਾਕੀ ਅੱਧੀ ਹਵਾ ਵਿੱਚ ਲਟਕ ਗਈ। ਇਸ ਹਾਦਸੇ ‘ਚ ਹੁਣ ਤੱਕ 8 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਸਵਾਰੀਆਂ ਲਾਪਤਾ ਹਨ। ਮ੍ਰਿਤਕਾਂ ਵਿੱਚੋਂ ਪੰਜ ਦੀ ਪਛਾਣ ਹੋ ਚੁੱਕੀ ਹੈ। ਉਹ ਮੁਕਤਸਰ, ਫਾਜ਼ਿਲਕਾ, ਫਰੀਦਕੋਟ ਅਤੇ ਬਠਿੰਡਾ ਦੇ ਵਸਨੀਕ ਹਨ। 3 ਜਣਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੂੰ ਹੁਣ ਤੱਕ 11 ਜਖਮੀ ਹੋਏ ਹਨ।

5 ਮ੍ਰਿਤਕਾਂ ਦੀ ਪਛਾਣ :

ਪਰਵਿੰਦਰ ਕੌਰ ਪਤਨੀ ਮੰਦਰ ਸਿੰਘ ਵਾਸੀ ਬਠਿੰਡਾ।
ਪ੍ਰੀਤੋ ਕੌਰ ਪਤਨੀ ਹਰਜੀਤ ਸਿੰਘ ਵਾਸੀ ਪਿੰਡ ਕੱਟਿਆਂਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਮੱਖਣ ਸਿੰਘ ਪੁੱਤਰ ਵੀਰ ਸਿੰਘ ਚੱਕ ਜਾਨੀਸਰ, ਜ਼ਿਲ੍ਹਾ ਫਾਜ਼ਿਲਕਾ
ਬਲਵਿੰਦਰ ਸਿੰਘ ਪੁੱਤਰ ਬਾਗ ਸਿੰਘ ਵਾਸੀ ਪਿੰਡ ਪੱਕਾ, ਜ਼ਿਲ੍ਹਾ ਫਰੀਦਕੋਟ।
ਅਮਨਦੀਪ ਕੌਰ ਪੁੱਤਰੀ ਜਗਰੂਪ ਸਿੰਘ, ਜ਼ਿਲ੍ਹਾ ਫਰੀਦਕੋਟ

ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਤੁਰੰਤ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆਗਿਆ ਹੈ । ਐਨਡੀਆਰਐਫ ਦੀਆਂ ਟੀਮਾਂ ਮੋਟਰਬੋਟ ਦੀ ਵਰਤੋਂ ਕਰਕੇ ਨਹਿਰ ਵਿੱਚ ਲਾਪਤਾ ਸਵਾਰੀਆਂ ਦੀ ਭਾਲ ਕਰ ਰਹੀਆਂ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਹੈ। ਇਸ ਦਾ ਨੰਬਰ 01633-262175 ਹੈ।

ਪ੍ਰਸ਼ਾਸਨ ਮੁਤਾਬਕ ਬੱਸ ਵਿੱਚ ਕਰੀਬ 35 ਯਾਤਰੀ ਸਵਾਰ ਸਨ। ਅਜੇ ਵੀ ਕਈ ਸਵਾਰੀਆਂ ਦੇ ਨਹਿਰ ਵਿੱਚ ਰੁੜ੍ਹ ਜਾਣ ਦਾ ਖ਼ਦਸ਼ਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਥੇ ਮੀਂਹ ਪੈ ਰਿਹਾ ਸੀ। ਇਸ ਦੌਰਾਨ ਬੱਸ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਜਿਸ ਕਾਰਨ ਬੱਸ ਬੇਕਾਬੂ ਹੋ ਕੇ ਐਂਗਲ ਨਾਲ ਟਕਰਾ ਕੇ ਰੇਲਿੰਗ ਤੋੜ ਕੇ ਨਹਿਰ ਵਿੱਚ ਜਾ ਡਿੱਗੀ।

ਮੁਕਤਸਰ ਦੇ ਡੀਸੀ ਰੂਹੀ ਦੁਗ ਨੇ ਦੱਸਿਆ ਕਿ 8 ਜਣਿਆਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀ ਹੋਏ 11 ਜਣਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ (bus accident)  ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਸ ਓਵਰ ਸਪੀਡ ਸੀ ਜਾਂ ਮੀਂਹ ਕਾਰਨ ਫਿਸਲ ਗਈ।

ਇਸ ਤੋਂ ਪਹਿਲਾਂ ਵੀ ਇਸ ਨਹਿਰ ਵਿੱਚ 1993 ਵਿੱਚ ਬੱਸ ਡਿੱਗਣ ਦੀ ਘਟਨਾ ਵਾਪਰ ਚੁੱਕੀ ਹੈ। ਇਸ ਹਾਦਸੇ ‘ਚ ਕਈ ਬੱਚਿਆਂ ਸਮੇਤ 60 ਯਾਤਰੀਆਂ ਦੀ ਮੌਤ ਹੋ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ ਇਸ ਸੜਕ ’ਤੇ ਟੋਲ ਪਲਾਜ਼ਾ ਚੱਲ ਰਿਹਾ ਹੈ ਪਰ ਇੱਥੇ ਨਵਾਂ ਪੁਲ ਨਹੀਂ ਬਣਾਇਆ ਗਿਆ।