July 7, 2024 7:07 pm
ਹੁਣ whatsapp ਰਾਹੀਂ ਆਸਾਨੀ ਨਾਲ ਕੋਰੋਨਾ ਵੈਕਸੀਨ ਬੁੱਕ ਕਰਵਾ ਸਕੋਗੇ

ਹੁਣ whatsapp ਰਾਹੀਂ ਆਸਾਨੀ ਨਾਲ ਕੋਰੋਨਾ ਵੈਕਸੀਨ ਬੁੱਕ ਕਰਵਾ ਸਕੋਗੇ

ਚੰਡੀਗੜ੍ਹ,24 ਅਗਸਤ :ਕੇਂਦਰ ਸਰਕਾਰ ਨੇ ਵੈਕਸੀਨ ਲਗਵਾ ਰਹੇ ਲੋਕਾਂ ਲਈ ਇੱਕ ਵੱਡੀ ਸੁਵਿਧਾ ਦਾ ਐਲਾਨ ਕੀਤਾ ਹੈ। ਹੁਣ ਤੁਹਾਨੂੰ ਵੈਕਸੀਨ ਸਲਾਟ ਬੁੱਕ ਕਰਨ ਲਈ ਹੁਣ ਨਾ ਹੀ ਆਰੋਗਿਆ ਸੇਤੂ ਐਪ ਡਾਊਨਲੋਡ ਕਰਨ ਦੀ ਲੋੜ ਪਵੇਗੀ ਤੇ ਨਾ ਹੀ ਕੋਵਿਨ ਪੋਰਟਲ ’ਤੇ ਜਾਣਾ ਪਵੇਗਾ।

ਹੁਣ ਤੁਸੀਂ ਵਟਸਐਪ ਐੱਪ ਰਾਹੀਂ ਵੀ ਵੈਕਸੀਨ ਸਲਾਟ ਦੀ ਬੁਕਿੰਗ ਕਰਵਾ ਸਕਦੇ ਹੋ ਅਤੇ ਆਪਣੇ ਨੇੜਲੇ ਵੈਕਸੀਨੇਸ਼ਨ ਸੈਂਟਰ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ। ਵਟਸਐਪ ਦਾ ਨਵਾਂ ਫੀਚਰ MyGov Corona HelpDesk ਦੇ ਨਾਲ ਕੰਮ ਕਰੇਗਾ।ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਵਟਸਐਪ ’ਤੇ ਵੈਕਸੀਨ ਸਰਟੀਫਿਕੇਟ ਡਾਊਨਲੋਡ ਕਰਨ ਦੀ ਸੁਵਿਧਾ ਮਿਲੀ ਸੀ ਹੁਣ ਜਿਸ ਤੋਂ ਬਾਅਦ ਹੁਣ ਤਕ ਕਰੀਬ 32 ਲੱਖ ਸਰਟੀਫਿਕੇਟ ਡਾਊਨਲੋਡ ਕੀਤੇ ਗਏ ਹਨ।