ਚੰਡੀਗੜ੍ਹ, 18 ਮਾਰਚ 2025: ਹੁਣ ਵੋਟਰ ਆਈਡੀ ਕਾਰਡ (Voter ID Card) ਨੂੰ ਆਧਾਰ ਕਾਰਡ (Aadhaar card) ਨਾਲ ਜੋੜਿਆ ਜਾਵੇਗਾ। ਇਹ ਫੈਸਲਾ ਮੰਗਲਵਾਰ ਨੂੰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਅਤੇ ਕੇਂਦਰੀ ਗ੍ਰਹਿ ਸਕੱਤਰ ਦੀ ਬੈਠਕ ‘ਚ ਲਿਆ ਗਿਆ ਹੈ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਨੇ ਨਵੀਂ ਦਿੱਲੀ ਦੇ ਨਿਰਵਾਚਨ ਸਦਨ ਵਿਖੇ ਕੇਂਦਰੀ ਗ੍ਰਹਿ ਸਕੱਤਰ, ਵਿਧਾਨਕ ਵਿਭਾਗ ਦੇ ਸਕੱਤਰ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਅਤੇ ਯੂਆਈਡੀਏਆਈ ਦੇ ਸੀਈਓ ਅਤੇ ਚੋਣ ਕਮਿਸ਼ਨ ਦੇ ਤਕਨੀਕੀ ਮਾਹਰਾਂ ਨਾਲ ਇੱਕ ਬੈਠਕ ਕੀਤੀ।
ਇਸ ਬੈਠਕ ‘ਚ ਫੈਸਲਾ ਲਿਆ ਗਿਆ ਕਿ ਵੋਟਰ ਆਈਡੀ ਕਾਰਡ ਨੂੰ ਆਧਾਰ ਨਾਲ ਜੋੜਨ ਦਾ ਕੰਮ ਸੰਵਿਧਾਨ ਦੀ ਧਾਰਾ 326 ਦੇ ਉਪਬੰਧਾਂ ਮੁਤਾਬਕ ਕੀਤਾ ਜਾਵੇਗਾ। ਇਹ ਕਿਹਾ ਗਿਆ ਸੀ ਕਿ ਭਾਰਤੀ ਵਿਲੱਖਣ ਪਛਾਣ ਅਥਾਰਟੀ ਅਤੇ ਚੋਣ ਕਮਿਸ਼ਨ ਦੇ ਤਕਨੀਕੀ ਮਾਹਰ ਛੇਤੀ ਹੀ ਇਸ ਸਬੰਧ ‘ਚ ਹੋਰ ਚਰਚਾ ਕਰਨਗੇ।
ਜਿਕਰਯੋਗ ਹੈ ਕਿ ਸੰਵਿਧਾਨ ‘ਚ ਵੋਟਰ ਆਈਡੀ (Voter ID Card) ਨੂੰ ਆਧਾਰ ਨਾਲ ਜੋੜਨ ਦੀ ਵਿਵਸਥਾ ਵੀ ਹੈ। ਕਿਹਾ ਜਾਂਦਾ ਹੈ ਕਿ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 23, ਜਿਸਨੂੰ ਚੋਣ ਕਾਨੂੰਨ (ਸੋਧ) ਐਕਟ, 2021 ਵੀ ਕਿਹਾ ਜਾਂਦਾ ਹੈ, ਉਸਦੇ ਮੁਤਾਬਕ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਮੌਜੂਦਾ ਜਾਂ ਸੰਭਾਵੀ ਵੋਟਰਾਂ ਨੂੰ ਸਵੈਇੱਛਤ ਆਧਾਰ ‘ਤੇ ਪਛਾਣ ਸਥਾਪਤ ਕਰਨ ਲਈ ਆਧਾਰ ਨੰਬਰ ਪ੍ਰਦਾਨ ਕਰਨ ਦੀ ਮੰਗ ਕਰ ਸਕਦਾ ਹੈ। ਇਹ ਕਾਨੂੰਨ ਵੋਟਰ ਸੂਚੀਆਂ ਨੂੰ ਸਵੈਇੱਛਤ ਤੌਰ ‘ਤੇ ਆਧਾਰ ਡੇਟਾਬੇਸ ਨਾਲ ਜੋੜਨ ਦੀ ਆਗਿਆ ਦਿੰਦਾ ਹੈ।
Read More: ਸੁਪਰੀਮ ਕੋਰਟ ਨੇ ਅਧਾਰ ਕਾਰਡ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਮਾਨਤਾ ਦੇਣ ਤੋਂ ਕੀਤਾ ਇਨਕਾਰ