29 ਜਨਵਰੀ 2026: ਸਵੇਰੇ-ਸਵੇਰੇ ਪੰਜਾਬ ਸਕੱਤਰੇਤ ਅਤੇ ਚੰਡੀਗੜ੍ਹ ਦੇ ਮਿੰਨੀ ਸਕੱਤਰੇ(Punjab Secretariat and the Chandigarh Mini Secretariat) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਨਾਲ ਵਿਆਪਕ ਦਹਿਸ਼ਤ ਫੈਲ ਗਈ। ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ, ਜਿਸ ਕਾਰਨ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਚੌਕਸ ਰਹਿਣ ਲਈ ਕਿਹਾ ਗਿਆ ਸੀ। ਸਾਵਧਾਨੀ ਵਜੋਂ, ਪੰਜਾਬ ਅਤੇ ਹਰਿਆਣਾ ਸਕੱਤਰੇਤ ਕੰਪਲੈਕਸਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ, ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।ਦੱਸ ਦੇਈਏ ਕਿ ਇਹ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਮਾਮਲਾ ਲਗਾਤਰ ਜਾਰੀ ਹੈ, ਕਦੇ ਸਕੂਲਾਂ, ਅਦਾਲਤਾਂ ਅਤੇ ਹੁਣ ਸਕੱਤਰੇਤ ਨੂੰ ਉਡਾਉਣ ਦੀ ਧਮਕੀ ਮਿਲੀ ਹੈ|
ਇੱਕ ਧਮਕੀ ਭਰੀ ਈਮੇਲ ਵੀ ਸਾਹਮਣੇ ਆਈ ਹੈ, ਜੋ ਕਥਿਤ ਤੌਰ ‘ਤੇ ਖਾਲਿਸਤਾਨ ਨੈਸ਼ਨਲ ਆਰਮੀ ਦੁਆਰਾ ਭੇਜੀ ਗਈ ਸੀ। ਇਹ ਈਮੇਲ ਐਮ. ਗਿੱਲ ਦੀ ਮਲਕੀਅਤ ਵਾਲੇ ਜੀਮੇਲ ਖਾਤੇ ਤੋਂ ਆਈ ਸੀ, ਜੋ ਕਥਿਤ ਤੌਰ ‘ਤੇ ਇੰਜੀਨੀਅਰ ਗੁਰਨਾਖ ਸਿੰਘ ਰੁਕਨ ਸ਼ਾਹਵਾਲਾ ਵੱਲੋਂ ਸੀ। ਈਮੇਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਗਈ ਹੈ।
Read More: ਚੰਡੀਗੜ੍ਹ ਦੇ ਪੰਜ ਸਕੂਲਾਂ ਨੂੰ ਬੰ.ਬ ਨਾਲ ਉਡਾਉਣ ਦੀ ਧਮਕੀ




