Vehicle Fitness Certificate

ਹੁਣ ਆਨਲਾਈਨ ਮਿਲੇਗਾ ਗੱਡੀਆਂ ਦਾ ਫਿੱਟਨੈੱਸ ਸਰਟੀਫਿਕੇਟ, CM ਮਾਨ ਵਲੋਂ ਐਪ ਲਾਂਚ

ਚੰਡੀਗੜ੍ਹ, 14 ਫਰਵਰੀ 2023: ਪੰਜਾਬ ਵਿੱਚ ਹੁਣ ਗੱਡੀਆਂ ਦਾ ਫਿੱਟਨੈੱਸ ਸਰਟੀਫਿਕੇਟ (Vehicle Fitness Certificate) ਆਨਲਾਈਨ ਮਿਲੇਗਾ | ਮੁੱਖ ਮੰਤਰੀ ਭਗਵੰਤ ਮਾਨ ਨੇ ਗੱਡੀਆਂ ਦੀ ਫਿੱਟਨੈੱਸ ਲਈ ਟਰਾਂਸਪੋਰਟ ਵਿਭਾਗ ਦਾ ਐਪ ਲਾਂਚ ਕੀਤਾ ਹੈ |ਮੁੱਖ ਮੰਤਰੀ ਭਗਵੰਤ ਨੇ ਟਵੀਟ ਕਰਦਿਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ-ਸਰਕਾਰ ਵੱਲ ਇੱਕ ਹੋਰ ਕਦਮ ਚੁੱਕਦਿਆਂ ਗੱਡੀਆਂ ਦੀ ਫਿੱਟਨੈੱਸ ਲਈ ਟਰਾਂਸਪੋਰਟ ਵਿਭਾਗ ਦਾ ਐਪ ਲਾਂਚ ਕੀਤ ਹੈ | ਹੁਣ ਗੱਡੀਆਂ ਦੀ ਪਾਸਿੰਗ ਦਾ ਸਰਟੀਫ਼ਿਕੇਟ ਪੰਜਾਬ ਦੇ ਕਿਸੇ ਕੋਨੇ ‘ਚ ਬੈਠ ਕੇ ਆਨਲਾਈਨ ਪ੍ਰਾਪਤ ਕਰ ਸਕਦੇ ਹੋ | ਮੇਰੀ ਸਰਕਾਰ ਪੰਜਾਬੀਆਂ ਨੂੰ ਸੁਵਿਧਾ ਉਹਨਾਂ ਦੇ ਦੁਆਰ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਖ਼ਤਮ ਹੋਵੇਗੀ |

Image

Scroll to Top