9 ਮਾਰਚ 2025: ਪੰਜਾਬ ਸਰਕਾਰ (punajb sarkar) ਨੇ ਸੂਬੇ ਦੇ ਨਸ਼ਾ ਛੁਡਾਊ ਕੇਂਦਰਾਂ ਤੋਂ ਨਸ਼ਿਆਂ ਦੀ ਚੋਰੀ ਅਤੇ ਦੁਰਵਰਤੋਂ ਨੂੰ ਰੋਕਣ ਲਈ ਬਾਇਓਮੈਟ੍ਰਿਕ ਸਿਸਟਮ (biometric system) ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਇਸ ਨਵੀਂ ਪ੍ਰਣਾਲੀ ਤਹਿਤ, ਮਰੀਜ਼ਾਂ ਦੀ ਪਛਾਣ ਫਿੰਗਰਪ੍ਰਿੰਟ (fingerprint) ਸਕੈਨਿੰਗ ਰਾਹੀਂ ਕੀਤੀ ਜਾਵੇਗੀ, ਜਿਸ ਨਾਲ ਦਵਾਈਆਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਵਿੱਚ ਮਦਦ ਮਿਲੇਗੀ।
ਉਥੇ ਹੀ ਸੂਬਾ ਸਰਕਾਰ ਇਸ ਦੋ-ਪੱਧਰੀ ਬਾਇਓਮੈਟ੍ਰਿਕ ( biometric system) ਪ੍ਰਣਾਲੀ ਨੂੰ ਪੰਜਾਬ ਭਰ ਦੇ 706 ਆਊਟ ਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ (OOAT) ਕਲੀਨਿਕਾਂ ਵਿੱਚ ਲਾਗੂ ਕਰ ਰਹੀ ਹੈ। ਇਹ ਕਲੀਨਿਕ ਸਰਕਾਰ ਦੁਆਰਾ ਉਨ੍ਹਾਂ ਮਰੀਜ਼ਾਂ ਨੂੰ ਨਸ਼ਾ ਛੁਡਾਉਣ ਲਈ ਚਲਾਏ ਜਾਂਦੇ ਹਨ ਜੋ ਬਿਊਪ੍ਰੇਨੋਰਫਾਈਨ ਵਰਗੀਆਂ ਦਵਾਈਆਂ ਦੀ ਮਦਦ ਨਾਲ ਹੌਲੀ-ਹੌਲੀ ਨਸ਼ੇ ਦੀ ਲਤ ਤੋਂ ਬਾਹਰ ਆ ਰਹੇ ਹਨ।