Site icon TheUnmute.com

ਵਸੀਮ ਅਕਰਮ ਨੂੰ ਪਿੱਛੇ ਛੱਡ ਅਸ਼ਵਿਨ ਨੇ ਆਪਣੇ ਨਾਂ ਕੀਤਾ ਇਹ ਰਿਕਾਰਡ

Ravichandran Ashwin

Ravichandran Ashwin

27 ਨਵੰਬਰ 2021: ਭਾਰਤ ਟੀਮ ਦੇ ਟਾਪ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੱਜ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ | ਸ਼ਨੀਵਾਰ ਨੂੰ ਕਾਨਪੁਰ ਵਿੱਚ ਖੇਡੇ ਜਾ ਰਹੇ ਤੀਜੇ ਮੈਚ ਵਿੱਚ ਟੈਸਟ ਕ੍ਰਿਕਟ ਵਿੱਚ ਆਪਣਾ 415ਵਾਂ ਵਿਕਟ ਹਾਸਿਲ ਕਰਕੇ ਇਹ ਇਤਿਹਾਸ ਰਚਿਆ ,ਉਨ੍ਹਾਂ ਨੇ ਪਾਕਿਸਤਾਨ ਦੇ ਦਿਗਜ ਖ਼ਿਡਾਰੀ ਵਸੀਮ ਅਕਰਮ ਨੂੰ ਇਸ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ| ਇਸਦੇ ਨਾਲ ਹੀ ਅਸ਼ਵਿਨ ਦੀਆਂ ਹੁਣ 416 ਵਿਕਟ ਹੋ ਗਈਆਂ ਹਨ |ਖਾਸ ਗੱਲ ਇਹ ਹੈ ਕਿ ਅਸ਼ਵਿਨ ਨੇ ਇਹ ਕਮਾਲ ਆਪਣੇ ਸਿਰਫ 80ਵੇਂ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ 14ਵੇਂ ਨੰਬਰ ਦੇ ਖ਼ਿਡਾਰੀ ਬਣ ਗਏ ਹਨ | ਜਦਕਿ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਦੀਆਂ 417 ਵਿਕਟਾਂ ਦੇ ਰਿਕਾਰਡ ਤੋਂ ਅਸ਼ਵਿਨ ਸਿਰਫ 2 ਵਿਕਟਾਂ ਹੀ ਦੂਰ ਹੈ |

Exit mobile version