Novak Djokovic

Tennis: ਨੋਵਾਕ ਜੋਕੋਵਿਚ ਸਭ ਤੋਂ ਵੱਧ ਗ੍ਰੈਂਡ ਸਲੈਮ ਮੈਚ ਖੇਡਣ ਵਾਲਾ ਖਿਡਾਰੀ ਬਣਿਆ, ਰੋਜਰ ਫੈਡਰਰ ਦਾ ਤੋੜਿਆ ਰਿਕਾਰਡ

ਚੰਡੀਗੜ੍ਹ, 15 ਜਨਵਰੀ 2025: ਸਰਬੀਆ ਦੇ ਨੋਵਾਕ ਜੋਕੋਵਿਚ (Novak Djokovic) ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੌਰਾਨ ਸਵਿਸ ਟੈਨਿਸ ਦਿੱਗਜ ਰੋਜਰ ਫੈਡਰਰ (Roger Federer) ਦਾ ਆਲ ਟਾਈਮ ਰਿਕਾਰਡ ਤੋੜ ਦਿੱਤਾ ਹੈ।

ਜੋਕੋਵਿਚ ਦੀ ਨਜ਼ਰ ਆਸਟ੍ਰੇਲੀਅਨ ਓਪਨ (Australian Open) ‘ਚ ਆਪਣੇ 11ਵੇਂ ਖਿਤਾਬ ਜਿੱਤ ‘ਤੇ ਹੈ, ਓਪਨ ਏਰਾ ‘ਚ ਸਭ ਤੋਂ ਵੱਧ ਗ੍ਰੈਂਡ ਸਲੈਮ ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ ਹੈ। 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਨੇ ਪੁਰਤਗਾਲ ਦੇ 21 ਸਾਲਾ ਜੈਮੇ ਫਾਰੀਆ ਨੂੰ ਚਾਰ ਸੈੱਟਾਂ ‘ਚ ਹਰਾ ਕੇ ਅਗਲੇ ਦੌਰ ‘ਚ ਪ੍ਰਵੇਸ਼ ਕੀਤਾ।

ਇਹ ਜੋਕੋਵਿਚ (Novak Djokovic) ਦਾ 430ਵਾਂ ਗ੍ਰੈਂਡ ਸਲੈਮ ਮੈਚ ਸੀ ਅਤੇ ਉਹ ਫੈਡਰਰ ਨੂੰ ਪਛਾੜਨ ‘ਚ ਕਾਮਯਾਬ ਰਿਹਾ, ਜਿਸਨੇ ਆਪਣੇ ਕਰੀਅਰ ‘ਚ 429 ਗ੍ਰੈਂਡ ਸਲੈਮ ਮੈਚ ਖੇਡੇ ਹਨ। ਜੋਕੋਵਿਚ ਨੇ ਆਪਣੇ ਕਰੀਅਰ ‘ਚ 379 ਗ੍ਰੈਂਡ ਸਲੈਮ ਮੈਚ ਜਿੱਤੇ ਹਨ ਅਤੇ ਉਸਦੀ ਜਿੱਤ ਪ੍ਰਤੀਸ਼ਤਤਾ 89.2 ਹੈ ਜੋ ਕਿ ਸਾਰਿਆਂ ਨਾਲੋਂ ਬਿਹਤਰ ਹੈ। ਆਸਟ੍ਰੇਲੀਅਨ ਓਪਨ ਦੇ ਦੂਜੇ ਦੌਰ ‘ਚ ਆਪਣੀ ਜਿੱਤ ਦੇ ਨਾਲ, ਜੋਕੋਵਿਚ ਨੇ ਗ੍ਰੈਂਡ ਸਲੈਮ ‘ਚ ਆਪਣੇ ਜਿੱਤ-ਹਾਰ ਦੇ ਰਿਕਾਰਡ ਨੂੰ 379-51 ਤੱਕ ਸੁਧਾਰਿਆ।

ਜੋਕੋਵਿਚ ਦੇ ਨਾਮ ਸਭ ਤੋਂ ਵੱਧ ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਜਿੱਤਣ ਦਾ ਰਿਕਾਰਡ ਹੈ। ਪੁਰਸ਼ਾਂ ‘ਚ, ਉਹ ਰਾਫੇਲ ਨਡਾਲ (22) ਅਤੇ ਫੈਡਰਰ (20) ਤੋਂ ਅੱਗੇ ਹੈ। 37 ਸਾਲਾ ਇਸ ਖਿਡਾਰੀ ਦੇ ਨਾਂ ਸਭ ਤੋਂ ਲੰਮੇ ਸਮੇਂ ਤੱਕ ਰੈਂਕਿੰਗ ਦੇ ਸਿਖਰ ‘ਤੇ ਰਹਿਣ ਦਾ ਰਿਕਾਰਡ ਹੈ।

ਉਹ ਆਪਣੇ ਕਰੀਅਰ ‘ਚ ਹੁਣ ਤੱਕ 37 ਗ੍ਰੈਂਡ ਸਲੈਮ ਫਾਈਨਲ ਖੇਡ ਚੁੱਕਾ ਹੈ, ਜੋ ਕਿ ਫੈਡਰਰ ਤੋਂ ਛੇ ਵੱਧ ਹੈ। ਜੇਕਰ ਜੋਕੋਵਿਚ ਆਸਟ੍ਰੇਲੀਅਨ ਓਪਨ ਜਿੱਤਣ ‘ਚ ਸਫਲ ਹੋ ਜਾਂਦਾ ਹੈ, ਤਾਂ ਇਹ ਉਸਦਾ 25ਵਾਂ ਗ੍ਰੈਂਡ ਸਲੈਮ ਖਿਤਾਬ ਹੋਵੇਗਾ। ਇਹ ਇੱਕ ਅਜਿਹਾ ਅੰਕੜਾ ਹੈ ਜੋ ਅੱਜ ਤੱਕ ਕੋਈ ਵੀ ਪੁਰਸ਼ ਜਾਂ ਮਹਿਲਾ ਟੈਨਿਸ ਖਿਡਾਰੀ ਪ੍ਰਾਪਤ ਨਹੀਂ ਕਰ ਸਕਿਆ ਹੈ।

Read More: ਨੋਵਾਕ ਜੋਕੋਵਿਚ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲਾ ਟੈਨਿਸ ਸਟਾਰ, ਰਾਫੇਲ ਨਡਾਲ ਨੂੰ ਛੱਡਿਆ ਪਿੱਛੇ

Scroll to Top