ਹਰਿਆਣਾ, 04 ਜੁਲਾਈ 2025: census in Haryana: ਹਰਿਆਣਾ ਦੀ ਆਬਾਦੀ ਦੀ ਅਗਲੀ ਜਨਗਣਨਾ ਸਾਲ 2027 ‘ਚ ਕੀਤੀ ਜਾਵੇਗੀ। ਜਨਗਣਨਾ ਲਈ ਸੰਦਰਭ ਮਿਤੀ 1 ਮਾਰਚ, 2027 ਨੂੰ 00:00 ਵਜੇ ਨਿਰਧਾਰਤ ਕੀਤੀ ਗਈ ਹੈ।
ਹਰਿਆਣਾ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਡਾ. ਸੁਮਿਤਾ ਮਿਸ਼ਰਾ, ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ, ਮਾਲ ਅਤੇ ਆਫ਼ਤ ਪ੍ਰਬੰਧਨ ਅਤੇ ਇਕਜੁੱਟਤਾ ਵਿਭਾਗ ਨੂੰ ਜਨਗਣਨਾ 2027 ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਨੋਡਲ ਅਧਿਕਾਰੀ ਨਾਮਜ਼ਦ ਕੀਤਾ ਗਿਆ ਹੈ। ਉਹ ਸੂਬਾ ਸਰਕਾਰ, ਜਨਗਣਨਾ ਵਿਭਾਗ ਅਤੇ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਉਣਗੇ।
Read More: ਭਾਰਤ ‘ਚ ਪਹਿਲੀ ਜਨਗਣਨਾ ਦਾ ਇਤਿਹਾਸ