Shashi Tharoor

ਗੁਆਂਢੀ ਦੇਸ਼ਾਂ ‘ਚ ਘੱਟ ਗਿਣਤੀਆਂ ਦੀ ਚਿੰਤਾਜਨਕ ਸਥਿਤੀ ਦਾ ਨੋਟਿਸ ਲੈਣਾ ਚਾਹੀਦੈ: ਸ਼ਸ਼ੀ ਥਰੂਰ

ਚੰਡੀਗੜ੍ਹ, 28 ਮਾਰਚ 2025: ਸੰਸਦ ਦਾ ਬਜਟ ਸੈਸ਼ਨ ਆਪਣੇ ਆਖਰੀ ਪੜਾਅ ‘ਤੇ ਹੈ ਅਤੇ ਸੰਸਦ ਸੈਸ਼ਨ ਦੌਰਾਨ ਕਾਫ਼ੀ ਹੰਗਾਮਾ ਦੇਖਿਆ ਗਿਆ। ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ 2025 ਵੀਰਵਾਰ ਨੂੰ ਲੋਕ ਸਭਾ ‘ਚ ਪਾਸ ਹੋ ਗਿਆ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਾਲ ਸਰਕਾਰ ‘ਤੇ ਘੁਸਪੈਠ ਨੂੰ ਬੜਾਵਾ ਦੇਣ ਦਾ ਦੋਸ਼ ਲਗਾਇਆ। ਇਸ ਸਬੰਧੀ ਸਦਨ ‘ਚ ਸ਼ੁੱਕਰਵਾਰ ਨੂੰ ਵੀ ਹੰਗਾਮਾ ਜਾਰੀ ਰਿਹਾ।

ਸੰਸਦ ‘ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਬਿਆਨ ‘ਤੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ‘ਇਸ ਗੱਲ ਦੇ ਸਪੱਸ਼ਟ ਸੰਕੇਤ ਹਨ ਕਿ ਅਸੀਂ ਪਾਕਿਸਤਾਨ ‘ਚ ਘੱਟ ਗਿਣਤੀਆਂ ਬਾਰੇ ਚਿੰਤਤ ਹਾਂ।’ ਸਮੱਸਿਆ ਇਹ ਹੈ ਕਿ ਪਾਕਿਸਤਾਨ ਨਾਲ ਸਾਡੀਆਂ ਦੁਵੱਲੀਆਂ ਗੱਲਬਾਤਾਂ ਬੰਦ ਹੋ ਗਈਆਂ ਹਨ, ਨਹੀਂ ਤਾਂ ਅਸੀਂ ਇਹ ਮੁੱਦਾ ਪਾਕਿਸਤਾਨ ਸਰਕਾਰ ਸਾਹਮਣੇ ਉਠਾ ਸਕਦੇ ਸੀ। ਵਿਦੇਸ਼ ਮੰਤਰੀ ਨੇ ਜੋ ਕਿਹਾ ਉਹ ਸਹੀ ਹੈ ਅਤੇ ਸਾਨੂੰ ਗੁਆਂਢੀ ਦੇਸ਼ਾਂ ‘ਚ ਘੱਟ ਗਿਣਤੀਆਂ ਦੀ ਚਿੰਤਾਜਨਕ ਸਥਿਤੀ ਦਾ ਨੋਟਿਸ ਲੈਣਾ ਚਾਹੀਦਾ ਹੈ।

ਦੂਜੇ ਪਾਸੇ ਭਾਜਪਾ ਸੰਸਦ ਮੈਂਬਰ ਦੀਪਕ ਪ੍ਰਕਾਸ਼ ਨੇ ਨਵੇਂ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ 2025 ‘ਤੇ ਕਿਹਾ, ‘ਬੰਗਲਾਦੇਸ਼ੀ ਘੁਸਪੈਠੀਏ ਭਾਰਤ ਦੀ ਜਨਸੰਖਿਆ ਨੂੰ ਬਦਲਣ ਲਈ ਕੰਮ ਕਰ ਰਹੇ ਹਨ।’ ਉਹ ਭਾਰਤ ਨੂੰ ਕਮਜ਼ੋਰ ਕਰ ਰਹੇ ਹਨ ਪਰ ਭਾਰਤ ਸਰਕਾਰ ਉਨ੍ਹਾਂ ਨੂੰ ਰੋਕਣ ਲਈ ਸਰਗਰਮ ਹੈ। ਬੰਗਾਲ ਸਰਕਾਰ ਕਈ ਥਾਵਾਂ ‘ਤੇ ਕੈਂਪ ਚਲਾਉਂਦੀ ਹੈ ਜਿੱਥੇ ਬੰਗਲਾਦੇਸ਼ੀ ਆਉਂਦੇ ਹਨ ਅਤੇ ਉੱਥੋਂ ਉਨ੍ਹਾਂ ਨੂੰ ਦੂਜੀਆਂ ਥਾਵਾਂ ‘ਤੇ ਭੇਜਿਆ ਜਾਂਦਾ ਹੈ। ਇਸ ਤੋਂ ਵੱਧ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਕਿ ਝਾਰਖੰਡ ਦੀ ਆਦਿਵਾਸੀ ਆਬਾਦੀ ਵੀ ਇਸ ਤੋਂ ਪ੍ਰੇਸ਼ਾਨ ਹੈ।

Read More: ਭਾਰਤ ਸਰਕਾਰ ਦੀ ਵੈਕਸੀਨ ਨੀਤੀ ਚੰਗੀ, ਪਰ ਲਾਕਡਾਊਨ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ: ਸ਼ਸ਼ੀ ਥਰੂਰ

Scroll to Top