ਮੈਂਬਰ ਪਾਰਲੀਮੈਂਟ ਨਹੀਂ ਅੰਮ੍ਰਿਤਸਰ ਦਾ ਸੇਵਾਦਾਰ ਬਣਾਗਾਂ: ਕੁਲਦੀਪ ਸਿੰਘ ਧਾਲੀਵਾਲ

Kuldeep Singh Dhaliwal

ਅੰਮ੍ਰਿਤਸਰ, 21 ਅਪ੍ਰੈਲ 2024: ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਅੱਜ ਹਲਕਾ ਪੂਰਬੀ ਤੋਂ ਵਿਧਾਇਕਾ ਮੈਡਮ ਜੀਵਨਜੋਤ ਕੌਰ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ ਨੁੱਕੜ ਬੈਠਕਾਂ ਵਿੱਚ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਦੋ ਸਾਲ ਦੇ ਕਾਰਜਕਾਲ ਦੌਰਾਨ ਹਰ ਘਰ ਨੂੰ 300 ਯੂਨਿਟ ਬਿਜਲੀ ਬਿਨਾ ਕਿਸੇ ਜਾਤਿ ਭੇਦਭਾਵ ਦੇ ਮਾਫ਼ ਕੀਤੇ ਹਨ ਜਿਸਦੀ ਬਦੌਲਤ ਅੱਜ ਪੰਜਾਬ ਦੇ 95% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ।

ਓਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੀ 10 ਸਾਲ ਦੀ ਨਾਕਾਮੀ ਨੂੰ ਲੁਕਾਉਣ ਲਈ ਆਪਣੀਆਂ ਵਿਰੋਧੀ ਧਿਰਾਂ ਨੂੰ ਝੂਠੇ ਕੇਸਾਂ ਵਿੱਚ ਦਬਾਉਣ ਤੇ ਲੱਗੀ ਹੈ। ਓਹਨਾਂ ਕਿਹਾ ਕਿ ਅੱਜ ਸੀ ਬੀ ਆਈ ਅਤੇ ਈ ਡੀ ਵਰਗੀਆਂ ਸਰਕਾਰੀ ਏਜੰਸੀਆਂ ਆਪਣੇ ਦਫ਼ਤਰਾਂ ਤੋਂ ਨਹੀਂ ਸਗੋਂ ਪ੍ਰਧਾਨ ਮੰਤਰੀ ਦਫਤਰ ਤੋਂ ਮਿਲ ਰਹੇ ਨਿਰਦੇਸ਼ਾਂ ਨਾਲ ਚੱਲ ਰਹੀਆਂ ਹਨ । ਓਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਪਰ ਲੋਕਤੰਤਰ ਵਿੱਚ ਲੋਕ ਮਾਲਿਕ ਹੁੰਦੇ ਹਨ।

ਓਹਨਾਂ (Kuldeep Singh Dhaliwal) ਨੇ ਹਲਕਾ ਪੂਰਬੀ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਹੰਕਾਰ ਦੇ ਦੋ ਵੱਡੇ ਥੰਮ ਸਿੱਧੂ ਤੇ ਮਜੀਠੀਆ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੇ ਮੈਡਮ ਜੀਵਨਜੋਤ ਨੂੰ ਜਿਤਾਇਆ ਸੀ। ਓਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਪੈਰਾਸ਼ੂਟ ਉਮੀਦਵਾਰ ਕੋਲ ਅੰਮ੍ਰਿਤਸਰ ਲਈ ਕੋਈ ਵਿਜਨ ਨਹੀਂ ਹੈ ਉਹ ਸਿਰਫ ਖ਼ਾਨਾਪੂਰਤੀ ਲਈ ਇਲੈਕਸ਼ਨ ਲੜ ਰਹੇ ਹਨ। ਓਹਨਾਂ ਕਿਹਾ ਕਿ ਓਹਨਾਂ ਨੇ ਰਾਜਨੀਤੀ ਨੂੰ ਸੇਵਾ ਲਈ ਚੁਣਿਆ ਹੈ ਪਰ ਵਿਰੋਧੀਆਂ ਲਈ ਇਹ ਇਕ ਪੇਸ਼ਾ ਹੈ।

ਓਹਨਾਂ ਕਿਹਾ ਕਿ ਅੰਮ੍ਰਿਤਸਰ ਨਾਲ ਹਮੇਸ਼ਾ ਭੇਦਭਾਵ ਹੋਇਆ ਹੈ ਵੱਡੇ ਪ੍ਰੋਜੈਕਟ ਅਕਾਲੀ ਰਾਜ ਵਿੱਚ ਬਾਦਲ ਬਠਿੰਡੇ ਲੈ ਗਏ ਸਨ। ਓਹ ਅੰਮ੍ਰਿਤਸਰ ਤੋਂ ਲੋਕ ਸਭਾ ਵਿੱਚ ਪਹੁੰਚ ਕੇ ਲੋਕਾਂ ਲਈ ਅਵਾਜ਼ ਚੁੱਕਣਗੇ ਕਿਉੰਕਿ ਅੰਮ੍ਰਿਤਸਰ ਵਿੱਚ ਕਈ ਪੁੱਲ ਰੇਲਵੇ ਵਿਭਾਗ ਤੋਂ ਮਨਜੂਰੀਆਂ ਕਰਕੇ ਰੁੱਕੇ ਹੋਏ ਹਨ ਓਹਨਾਂ ਨੂੰ ਵੀ ਸਿਰੇ ਚੜ੍ਹਾਉਣਗੇ।

ਕੇਂਦਰ ਸਰਕਾਰ ਤੋਂ ਅੰਮ੍ਰਿਤਸਰ ਲਈ ਪੀ ਜੀ ਆਈ ਲੈਵਲ ਦਾ ਹਸਪਤਾਲ਼ ਅਤੇ ਯੂਨੀਵਰਸਟੀ ਲੈਕੇ ਆਉਣਗੇ। ਇਸ ਮੌਕੇ ਓਹਨਾਂ ਨਾਲ ਡਾਇਰੇਕਟਰ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਸਰਬਜੋਤ ਸਿੰਘ ਧੰਜਲ,ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਨਿੱਜਰ,ਪਰਸ਼ੋਤਮ ਟਾਂਗਰੀ,ਪਵਨ ਠਾਕੁਰ,ਮਨਮੋਹਨ ਸਿੰਘ, ਲਖਵਿੰਦਰ ਸਿੰਘ ਹੁੰਦਲ, ਮਲਕੀਅਤ ਮੂਧਲ, ਮਨਦੀਪ ਸਿੰਘ,ਕਰਨ ਵੇਰਕਾ,ਹਲਕਾ ਪੂਰਬੀ ਦੇ ਸਾਰੇ ਬਲਾਕ ਪ੍ਰਧਾਨ ਵਰਕਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।