“ਗੰਭੀਰ ਹਾਰਟ ਵਾਲਵ ਦੀਆਂ ਬਿਮਾਰੀਆਂ ਲਈ ਨਾਨ-ਇਨਵੈਸਿਵ ਤਕਨੀਕਾਂ ਸਭ ਤੋਂ ਪ੍ਰਭਾਵਸ਼ਾਲੀ ਹਨ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ਹੈ। ਬਿਮਾਰ ਵਾਲਵ ਵਾਲੇ ਬਜ਼ੁਰਗ ਮਾਲੂਕ ਜੀਵਨ ਜਿਉਣ ਲਈ ਮਜਬੂਰ ਹੁੰਦੇ ਹਨ। ਬਿਮਾਰ ਹਾਰਟ ਵਾਲਵ ਦੀ ਮੁਰੰਮਤ ਬਿਨਾਂ ਸਰਜਰੀ ਦੇ ਕੀਤੀ ਜਾ ਸਕਦੀ ਹੈ ਅਤੇ ਰੋਗੀ ਇੱਕ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਨ।“
ਪਟਿਆਲਾ ਦੇ ਪੰਜਾਬ ਰਤਨ ਐਵਾਰਡ ਨਾਲ ਸਮਮਾਨਿਤ ਸੀਨੀਅਰ ਕਾਰਡੀਓਲੋਜਿਸਟ ਅਤੇ ਮੇਦਾਂਤਾ ਹਸਪਤਾਲ ‘ਚ ਇੰਟਰਵੈਸ਼ਨਲ ਕਾਰਡੀਓਲੋਜੀ ਦੇ ਚੇਅਰਮੈਨ ਡਾ. ਰਜਨੀਸ਼ ਕਪੂਰ ਨੇ ਇੱਕ ਪ੍ਰੈਸ ਵਾਰਤਾ ‘ਚ ਕਿਹਾ ਕਿ ਮਾਈਟਰਾਕਲਿਪ ਇੱਕ ਨਾਨ-ਇਨਵੈਸੀਵ ਡਿਵਾਇਸ ਹੈ, ਜਿਸਦਾ ਉਪਯੋਗ ਮਾਈਟ੍ਰਲ ਵਾਲਵ ਰਿਗਰਜਿਟੇਸ਼ਨ ਦਾ ਇਲਾਜ ਕਰਨ ਲਈ ਕੀਤਾ ਜਾਂਦਾ ਹੈ।
ਮਾਈਟ੍ਰਲ ਵਾਲਵ ਰਿਗਰਜਿਟੇਸ਼ਨ ਇਕ ਅਜਿਹੀ ਸਥਿਤੀ ਹੈ, ਜਿੱਥੇ ਹਾਰਟ ਦਾ ਮਾਈਟ੍ਰਲ ਵਾਲਵ ਢੰਗ ਨਾਲ ਬੰਦ ਨਹੀਂ ਹੁੰਦਾ, ਜਿਸ ਕਰਕੇ ਰਕਤ ਹਾਰਟ ‘ਚ ਪਿਛੇ ਵੱਲ ਫਿਰਨ ਲੱਗਦਾ ਹੈ। ਪੁਸ਼ਪੇੰਦਰ ਗਾਰਗ (67), ਜਿਨ੍ਹਾਂ ਦਾ ਹਾਲ ਹੀ ‘ਚ ਡਾ. ਰਜਨੀਸ਼ ਕਪੂਰ ਦੁਆਰਾ ਮਾਈਟਰਕਲਿਪ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਹ ਆਪਣੀ ਆਮ ਜਿੰਦਗੀ ਜਿਉਣ ‘ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ। ਸਾਹ ਫੁੱਲਣ ਅਤੇ ਥਕਾਨ ਦੇ ਕਾਰਨ ਕੁਝ ਵੀ ਕਰਨ ‘ਚ ਅਸਮਰਥ ਸਨ।
ਉਹ ਦੂਜੀ ਸਰਜਰੀ ਵੀ ਨਹੀਂ ਕਰਵਾ ਸਕਦੇ ਸਨ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਏਓਰਟਿਕ ਵਾਲਵ ਰੀਪਲੇਸਮੈਂਟ ਸਰਜਰੀ ਕਰਵਾਉਣੀ ਪਈ ਸੀ ਅਤੇ ਉਨ੍ਹਾਂ ਦੀ ਉਮਰ ਵੀ ਜਿਆਦਾ ਸੀ।ਮਾਈਟਰੋਕਲਿਪ ਦੇ ਬਾਅਦ ਹੁਣ ਉਹ ਬਿਲਕੁਲ ਸਿਹਤਮੰਦ ਹਨ ਅਤੇ ਆਪਣੀ ਆਮ ਸਿਹਤਮੰਦ ਜ਼ਿੰਦਗੀ ਬਤੀਤ ਕਰ ਰਹੇ ਹਨ।
ਡਾ. ਰਜਨੀਸ਼ ਕਪੂਰ ਨੇ ਕਿਹਾ, “ਮਾਈਟ੍ਰਾਕਲਿਪ ‘ਚ ਇੱਕ ਕੈਥਿਟਰ ਇੱਕ ਨਸ ਦੇ ਜ਼ਰੀਏ ਮਾਇਟ੍ਰਲ ਵੈਲਵ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਕਿ ਕਲਿਪ ਲਗਾਈ ਜਾ ਸਕੇ | ਇਸ ਨਾਲ ਛਾਤੀ ਖੋਲ੍ਹੇ ਬਿਨਾਂ ਰਿਗਰਜੀਟੇਸ਼ਨ ਨੂੰ ਘਟਾਇਆ ਜਾ ਸਕੇ। ਇਹ ਇੱਕ ਉਨਤ ਤਕਨਾਲੋਜੀ ਹੈ ਜੋ ਮਾਈਟ੍ਰੋਕਲਿਪ ਦੀ ਨਵੀਂ ਪੀੜ੍ਹੀ ਅਤੇ ਇਸਦੀ ਸਟੀਕਤਾ ਨੂੰ ਦਰਸਾਉਂਦੀ ਹੈ।”
ਮਾਈਟ੍ਰਾਕਲਿਪ ਦੇ ਫਾਇਦੇ ਦੱਸਦੇ ਹੋਏ ਡਾ. ਕਪੂਰ ਨੇ ਕਿਹਾ ਕਿ ਇਸ ‘ਚ ਓਪਨ-ਹਾਰਟ ਸਰਜਰੀ ਦੀ ਲੋੜ ਨਹੀਂ ਹੁੰਦੀ, ਰਿਕਵਰੀ ਦਾ ਸਮਾਂ ਘੱਟ ਹੁੰਦਾ ਹੈ ਅਤੇ ਇਹ ਥਕਾਵਟ ਅਤੇ ਸਾਸ ਫੁੱਲਣ ਵਰਗੇ ਲਕਸ਼ਣਾਂ ਨੂੰ ਘਟਾਉਣ ‘ਚ ਪ੍ਰਭਾਵੀ ਹੈ।
ਏਓਰਟੀਕ ਸਟੇਨੋਸਿਸ ‘ਤੇ ਗੱਲ ਕਰਦਿਆਂ, ਡਾ. ਕਪੂਰ ਨੇ ਕਿਹਾ ਕਿ ਇਹ ਦਿਲ ਦੇ ਵਾਲਵ ਬਿਮਾਰੀਆਂ ਦਾ ਸਭ ਤੋਂ ਪ੍ਰਚਲਿਤ ਕਿਸਮ ਹੈ, ਜੋ ਹਰ ਸਾਲ ਦੁਨੀਆਂ ਭਰ ‘ਚ ਇੱਕ ਮਿਲੀਅਨ ਮਰੀਜ਼ਾਂ ਨੂੰ ਪ੍ਰਭਾਵਿਤ ਕਰਦਾ ਹੈ। ਇਲਾਜ ਦਾ ਵਿਕਲਪ ਓਪਨ ਹਾਰਟ ਸਰਜਰੀ ਦੁਆਰਾ ਏਓਰਟਿਕ ਵਾਲਵ ਰੀਪਲੇਸਮੈਂਟ ਸੀ, ਪਰ ਉਮਰ ਦੇ ਕਾਰਨ ਸਰਜਰੀ ਦੇ ਖਤਰੇ ਕਾਰਨ ਕਈ ਮਰੀਜ਼ ਬਿਨਾਂ ਇਲਾਜ ਦੇ ਰਹਿੰਦੇ ਹਨ ਅਤੇ ਹਾਰਟ ਅਟੈਕ ਅਤੇ ਮੌਤ ਦੇ ਉੱਚ ਖਤਰੇ ‘ਚ ਹੋ ਜਾਂਦੇ ਹਨ।
ਡਾ. ਕਪੂਰ ਨੇ ਕਿਹਾ ਕਿ ਟ੍ਰਾਂਸਕੈਥੇਟਰ ਐਓਰਟਿਕ ਵਾਲਵ ਰਿਪਲੇਸਮੈਂਟ (ਟੀਏਵੀਆਰ ਜਾਂ ਟੀਏਵੀਓਐਰ) ਇੱਕ ਪ੍ਰਕਿਰਿਆ ਹੈ ਜੋ ਕੈਥੇਟਰ ਰਾਹੀਂ ਐਓਰਟਿਕ ਵਾਲਵ ਨੂੰ ਬਦਲਣ ਲਈ ਕੀਤੀ ਜਾਂਦੀ ਹੈ, ਇਸ ‘ਚ ਛਾਤੀ ਨੂੰ ਪੂਰੀ ਤਰ੍ਹਾਂ ਕੱਟਣ ਦੀ ਜਰੂਰਤ ਨਹੀਂ ਹੁੰਦੀ ਅਤੇ ਮਰੀਜ਼ 3-4 ਦਿਨਾਂ ‘ਚ ਆਪਣੀਆਂ ਆਮ ਗਤਿਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰ ਸਕਦੇ ਹਨ।
Read More: ਵਿਸ਼ਵ ਹੈਪੇਟਾਈਟਸ ਦਿਵਸ 2025: ਹੈਪੇਟਾਈਟਸ ਕੀ ਹੈ ? ਜਾਣੋ ਇਸਦੇ ਲੱਛਣ ਤੇ ਇਲਾਜ਼