Municipal Corporation

Amritsar News: ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ 53 ਰੱਦ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ

ਚੰਡੀਗੜ੍ਹ, 14 ਦਸੰਬਰ 2024: 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣ (Municipal Corporation Elections) ਲਈ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੀ ਅੱਜ ਆਖ਼ਰੀ ਤਾਰੀਖ ਹੈ | ਅੱਜ ਉਮੀਦਵਾਰ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਵਾਪਸ ਲੈ ਸਕਦੇ ਹਨ | ਇਸ ਤੋਂ ਬਾਅਦ ਹਰੇਕ ਵਾਰਡ ‘ਚ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਦਿੱਤੇ ਜਾਣਗੇ, ਤਾਂ ਜੋ ਹਰ ਕੋਈ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਸਕੇ। ਅੰਮ੍ਰਿਤਸਰ ਨਗਰ ਨਿਗਮ ਚੋਣਾਂ (Municipal Corporation Elections) ‘ਚ ਲਈ ਬੀਤੇ ਦਿਨ ਪੜਤਾਲ ਕਮੇਟੀ ਨੇ ਇੱਕ ਦਿਨ ‘ਚ 709 ਅਰਜ਼ੀਆਂ ਦੀ ਜਾਂਚ ਕੀਤੀ।

ਜਿਸ ‘ਚ ਸਪੱਸ਼ਟ ਹੋਇਆ ਕਿ 709 ਅਰਜ਼ੀਆਂ ‘ਚੋਂ 53 ਰੱਦ ਹੋ ਚੁੱਕੀਆਂ ਹਨ। ਅੰਤਿਮ ਸੂਚੀ ਜਾਰੀ ਹੋਣ ਤੋਂ ਬਾਅਦ ਹੁਣ ਸਿਰਫ਼ 656 ਉਮੀਦਵਾਰ ਹੀ ਚੋਣ ਮੈਦਾਨ ‘ਚ ਰਹਿ ਗਏ ਹਨ। ਅਨੁਮਾਨ ਹੈ ਕਿ ਅੱਜ ਵੱਡੀ ਗਿਣਤੀ ‘ਚ ਅਰਜ਼ੀਆਂ ਵਾਪਸ ਲੈ ਲਈਆਂ ਜਾਣਗੀਆਂ। ਜਿਸ ਤੋਂ ਬਾਅਦ ਵਾਰਡਾਂ ‘ਚ ਉਮੀਦਵਾਰਾਂ ਦੀ ਗਿਣਤੀ ਸਪੱਸ਼ਟ ਹੋ ਜਾਵੇਗੀ।

ਲੁਧਿਆਣਾ ਨਗਰ ਨਿਗਮ ਚੋਣਾਂ (Municipal Corporation Elections) ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸਾਰੇ ਉਮੀਦਵਾਰਾਂ ਨੇ 12 ਦਸੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਚੋਣ ਕਮਿਸ਼ਨ ਵੱਲੋਂ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਰਿਪੋਰਟ ਅਨੁਸਾਰ ਕੁੱਲ 19 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਉਮੀਦਵਾਰਾਂ ‘ਚ ਭਾਜਪਾ ਦੇ 4, ਅਕਾਲੀ ਦਲ ਦੇ 3 ਅਤੇ ਕਾਂਗਰਸ ਦਾ 1 ਉਮੀਦਵਾਰ ਸ਼ਾਮਲ ਹੈ।

Read More: Punjab News: ਪੰਜਾਬ ‘ਚ ਚੋਣਾਂ ਲਈ ਰਾਜ ਚੋਣ ਕਮਿਸ਼ਨ ਵੱਲੋਂ 22 IAS ਅਧਿਕਾਰੀ ਚੋਣ ਆਬਜ਼ਰਵਰ ਨਿਯੁਕਤ

Scroll to Top