ਨੋਇਡਾ, 23 ਜਨਵਰੀ 2026: schools bomb threats: ਨੋਇਡਾ ਦੇ ਕੁਝ ਪ੍ਰਾਈਵੇਟ ਸਕੂਲਾਂ ‘ਚ ਈਮੇਲ ਰਾਹੀਂ ਮਿਲੀਆਂ ਧਮਕੀਆਂ ਦੀਆਂ ਰਿਪੋਰਟਾਂ ਨੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਇਸਤੋਂ ਤੁਰੰਤ ਬਾਅਦ, ਸਥਾਨਕ ਪੁਲਿਸ ਪ੍ਰਸ਼ਾਸਨ ਨੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ, ਤੇਜ਼ੀ ਨਾਲ ਕਾਰਵਾਈ ਕੀਤੀ। ਵੱਖ-ਵੱਖ ਪੁਲਿਸ ਥਾਣਿਆਂ ਦੀਆਂ ਪੁਲਿਸ ਫੋਰਸਾਂ, ਬੰਬ ਸਕੁਐਡ, ਫਾਇਰ ਬ੍ਰਿਗੇਡ, ਡੌਗ ਸਕੁਐਡ ਅਤੇ ਬੀਡੀਡੀਐਸ (ਬੰਬ ਨਿਰੋਧਕ ਦਸਤੇ) ਨੂੰ ਤੁਰੰਤ ਪ੍ਰਭਾਵਿਤ ਸਕੂਲਾਂ ‘ਚ ਭੇਜਿਆ ਗਿਆ।
ਇਹ ਵਿਸ਼ੇਸ਼ ਟੀਮਾਂ ਕਿਸੇ ਵੀ ਸੰਭਾਵੀ ਖਤਰੇ ਦਾ ਪਤਾ ਲਗਾਉਣ ਅਤੇ ਬੇਅਸਰ ਕਰਨ ਲਈ ਸਕੂਲ ਦੇ ਅਹਾਤੇ ਦੀ ਡੂੰਘਾਈ ਨਾਲ ਤਲਾਸ਼ੀ ਲੈ ਰਹੀਆਂ ਹਨ। ਨੋਇਡਾ ਦੇ ਸੈਕਟਰ 62 ‘ਚ ਫਾਦਰ ਏਂਜਲ ਸਕੂਲ ‘ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ।
ਧਮਕੀ ਭਰੇ ਈਮੇਲ ਦੀ ਤਕਨੀਕੀ ਜਾਂਚ ਕਰਨ ਲਈ ਸਾਈਬਰ ਸੈੱਲ ਟੀਮ ਨੂੰ ਵੀ ਪੂਰੀ ਤਰ੍ਹਾਂ ਸਰਗਰਮ ਕਰ ਦਿੱਤਾ ਹੈ। ਟੀਮ ਈਮੇਲ ਦੇ ਸਰੋਤ ਦਾ ਪਤਾ ਲਗਾਉਣ, ਭੇਜਣ ਵਾਲੇ ਦੀ ਪਛਾਣ ਕਰਨ ਅਤੇ ਇਸਦੇ ਪਿੱਛੇ ਦੇ ਉਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤਕਨੀਕੀ ਜਾਂਚ ਇਹ ਨਿਰਧਾਰਤ ਕਰਨ ‘ਚ ਮੱਦਦ ਕਰੇਗੀ ਕਿ ਕੀ ਇਹ ਇੱਕ ਅਸਲੀ ਧਮਕੀ ਹੈ ਜਾਂ ਸਿਰਫ਼ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਹੈ। ਪੁਲਿਸ ਸਾਰੇ ਸੰਭਾਵਿਤ ਕੋਣਾਂ ਦੀ ਜਾਂਚ ਕਰ ਰਹੀ ਹੈ ਅਤੇ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਭੁੱਲ ਨਾ ਕੀਤੀ ਜਾਵੇ।
ਅਧਿਕਾਰੀਆਂ ਨੇ ਜਨਤਾ ਨੂੰ ਭਰੋਸਾ ਦਿੱਤਾ ਹੈ ਕਿ ਸਥਿਤੀ ਇਸ ਸਮੇਂ ਪੂਰੀ ਤਰ੍ਹਾਂ ਆਮ ਹੈ। ਉਨ੍ਹਾਂ ਥਾਵਾਂ ‘ਤੇ ਪੂਰੀ ਸ਼ਾਂਤੀ ਸਥਾਪਤ ਕੀਤੀ ਹੈ, ਜਿੱਥੇ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਸਖ਼ਤ ਅਪੀਲ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਰਹੇ ਹਨ।
Read More: Ahmedabad plane Crash: ਜਹਾਜ਼ ‘ਚ ਕਈ ਗੰਭੀਰ ਤਕਨੀਕੀ ਸਮੱਸਿਆਵਾਂ ਸਨ, ਅਮਰੀਕਿ ਰਿਪੋਰਟ ‘ਚ ਦਾਅਵਾ




