Tata Trust

Tata Trust: ਨੋਏਲ ਟਾਟਾ ਬਣੇ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ

ਚੰਡੀਗੜ੍ਹ, 11 ਅਕਤੂਬਰ 2024: ਦੇਸ਼ ਦੇ ਦਿੱਗਜ ਸਨਅਤਕਾਰ ਰਤਨ ਟਾਟਾ ਦਾ ਬੀਤੇ ਬੁੱਧਵਾਰ ਰਾਤ ਨੂੰ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਹੁਣ ਟਾਟਾ ਟਰੱਸਟ (Tata Trust) ਦੀ ਬੈਠਕ ‘ਚ ਉਨ੍ਹਾਂ ਦੇ ਭਰਾ ਨੋਏਲ ਟਾਟਾ (Noel Tata) ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਨਿਯੁਕਤ ਬਣਾਇਆ ਗਿਆ ਹੈ। ਇਸ ਸਬੰਧੀ ਫੈਸਲਾ ਟਰੱਸਟ ਅਧਿਕਾਰੀਆਂ ਦੀ ਬੈਠਕ ‘ਚ ਲਿਆ ਗਿਆ।

ਬੀਤੇ ਦਿਨ ਵਰਲੀ ਦੇ ਸ਼ਮਸ਼ਾਨਘਾਟ ‘ਤੇ ਸਰਕਾਰੀ ਸਨਮਾਨਾਂ ਨਾਲ ਰਤਨ ਟਾਟਾ ਦਾ ਅੰਤਿਮ ਸਸਕਾਰ ਕੀਤਾ ਗਿਆ | ਮਹਾਰਾਸ਼ਟਰ ਪੁਲਿਸ ਨੇ ਵਰਲੀ ਦੇ ਸ਼ਮਸ਼ਾਨਘਾਟ ‘ਤੇ ਸਰਕਾਰੀ ਸਨਮਾਨਾਂ ਨਾਲ ਰਤਨ ਟਾਟਾ ਨੂੰ ਅੰਤਿਮ ਸਲਾਮੀ ਦਿੱਤੀ।

ਹੁਣ ਰਤਨ ਟਾਟਾ (Tata Trust) ਦੇ ਸੌਤੇਲੇ ਭਰਾ ਨੋਏਲ ਟਾਟਾ ਉਨ੍ਹਾਂ ਦੀ ਵਿਰਾਸਤ ਸੰਭਾਲਣਗੇ। ਟਾਟਾ ਟਰੱਸਟ ਨੇ ਇੱਕ ਬੈਠਕ ‘ਚ ਨੋਏਲ ਟਾਟਾ ਨੂੰ ਨਵਾਂ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਆਪਣੀ ਮੌਤ ਤੋਂ ਪਹਿਲਾਂ ਰਤਨ ਟਾਟਾ ਟਾਟਾ ਟਰੱਸਟ ਦੇ ਮੁਖੀ ਸਨ। ਵਰਤਮਾਨ ‘ਚ ਟਾਟਾ ਸਮੂਹ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਸੰਨਜ਼ ਹੈ, ਪਰ ਪ੍ਰਬੰਧਨ ਦੇ ਮਾਮਲੇ ‘ਚ ਟਾਟਾ ਟਰੱਸਟ ਹੋਰ ਵੀ ਉੱਚਾ ਹੈ।

ਦਰਅਸਲ, ਟਾਟਾ ਟਰੱਸਟ ਟਾਟਾ ਗਰੁੱਪ ਦੀਆਂ ਚੈਰੀਟੇਬਲ ਸੰਸਥਾਵਾਂ ਦਾ ਇੱਕ ਸਮੂਹ ਹੈ। 13 ਲੱਖ ਕਰੋੜ ਰੁਪਏ ਦੇ ਮਾਲੀਏ ਦੇ ਨਾਲ ਟਾਟਾ ਸਮੂਹ’ਚ ਇਸਦੀ ਸਭ ਤੋਂ ਵੱਧ 66 ਪ੍ਰਤੀਸ਼ਤ ਹਿੱਸੇਦਾਰੀ ਹੈ। ਸਰ ਦੋਰਾਬਜੀ ਟਾਟਾ ਟਰੱਸਟ ਅਤੇ ਸਰ ਰਤਨ ਟਾਟਾ ਟਰੱਸਟ, ਜੋ ਕਿ ਟਾਟਾ ਟਰੱਸਟ ਦੇ ਅਧੀਨ ਆਉਂਦੇ ਹਨ, ਟਾਟਾ ਸੰਨਜ਼ ਦੀ 52 ਪ੍ਰਤੀਸ਼ਤ ਹਿੱਸੇਦਾਰੀ ਦੇ ਮਾਲਕ ਹਨ।

ਜਿਕਰਯੋਗ ਹੈ ਕਿ ਨੋਏਲ ਟਾਟਾ (Noel Tata) ਰਤਨ ਟਾਟਾ ਦੇ ਸੌਤੇਲੇ ਭਰਾ ਹਨ | ਰਤਨ ਟਾਟਾ ਦੇ ਪਿਓ ਨਵਲ ਟਾਟਾ ਨੇ ਦੋ ਵਿਆਹ ਕੀਤੇ ਸਨ। ਨਵਲ ਟਾਟਾ ਦਾ ਪਹਿਲਾ ਵਿਆਹ ਸੁਨੀ ਟਾਟਾ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ ਦੋ ਪੁੱਤਰ, ਰਤਨ ਟਾਟਾ ਅਤੇ ਜਿੰਮੀ ਟਾਟਾ ਸਨ। ਸੁਨੀ ਟਾਟਾ ਤੋਂ ਤਲਾਕ ਤੋਂ ਬਾਅਦ, ਨੇਵਲ ਟਾਟਾ ਨੇ 1955 ‘ਚ ਦੂਜੀ ਵਾਰ ਇੱਕ ਸਵਿਸ ਵਪਾਰੀ ਸਿਮੋਨ ਨਾਲ ਵਿਆਹ ਕੀਤਾ। ਨੋਏਲ ਟਾਟਾ ਨੇਵਲ ਟਾਟਾ ਅਤੇ ਸਿਮੋਨ ਟਾਟਾ ਦੇ ਬੇਟੇ ਹਨ।

Scroll to Top