ਨੋਬਲ ਪੁਰਸਕਾਰ 2025

Nobel Prizes 2025: ਮੈਡੀਸਨ ਖੇਤਰ ‘ਚ 3 ਵਿਗਿਆਨੀਆਂ ਨੂੰ ਮਿਲਿਆ ਨੋਬਲ ਪੁਰਸਕਾਰ

ਵਿਦੇਸ਼, 06 ਅਕਤੂਬਰ 2025: Nobel Prizes 2025: ਭੌਤਿਕ ਵਿਗਿਆਨ, ਸਾਹਿਤ ਅਤੇ ਸ਼ਾਂਤੀ ਸਮੇਤ ਵੱਖ-ਵੱਖ ਖੇਤਰਾਂ ‘ਚ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰਾਂ ਦਾ ਐਲਾਨ ਸੋਮਵਾਰ, 06 ਅਕਤੂਬਰ ਤੋਂ ਸ਼ੁਰੂ ਹੋਇਆ ਹੈ ਅਤੇ 13 ਅਕਤੂਬਰ ਤੱਕ ਜਾਰੀ ਰਹੇਗਾ। ਮੈਡੀਸਨ ਲਈ ਇਨਾਮ ਦਾ ਐਲਾਨ ਪਹਿਲਾਂ ਕੀਤਾ ਕੀਤਾ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਵਿਗਿਆਨੀਆਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਮੈਡੀਸਨ ਜਾਂ ਮਨੁੱਖੀ ਸਿਹਤ ‘ਚ ਮਹੱਤਵਪੂਰਨ ਖੋਜਾਂ ਕੀਤੀਆਂ ਹਨ।

ਇਸ ਸਾਲ 2025 ਦਾ ਸਾਈਕੋਲੋਜੀ ਤੇ ਮੈਡੀਸਨ ‘ਚ ਨੋਬਲ ਪੁਰਸਕਾਰ ਮੈਰੀ ਈ. ਬਰੰਕੋ, ਫਰੈੱਡ ਰੈਮਸਡੇਲ ਅਤੇ ਸ਼ਿਮੋਨ ਸਾਕਾਗੁਚੀ ਨੂੰ “ਪੈਰੀਫਿਰਲ ਇਮਿਊਨ ਸਹਿਣਸ਼ੀਲਤਾ ਸੰਬੰਧੀ ਉਨ੍ਹਾਂ ਦੀਆਂ ਖੋਜਾਂ ਲਈ” ਦਿੱਤਾ ਗਿਆ ਹੈ।

ਰਿਪੋਰਟਾਂ ਦੇ ਮੁਤਾਬਕ ਭੁੱਖ ਨੂੰ ਕੰਟਰੋਲ ਕਰਨ ਵਾਲੇ ਹਾਰਮੋਨਾਂ ‘ਤੇ ਖੋਜ ਨੂੰ ਇਸ ਸਾਲ ਮੈਡੀਸਨ ਜਾਂ ਸਰੀਰ ਵਿਗਿਆਨ ‘ਚ ਨੋਬਲ ਪੁਰਸਕਾਰ ਲਈ ਇੱਕ ਪ੍ਰਮੁੱਖ ਦਾਅਵੇਦਾਰ ਮੰਨਿਆ ਗਿਆ |

ਸਵੀਡਨ ਦੇ ਕੈਰੋਲਿੰਸਕਾ ਇੰਸਟੀਚਿਊਟ ਤੋਂ ਦੁਪਹਿਰ 3:00 ਵਜੇ ਦੇ ਕਰੀਬ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਜੇਤੂ ਨੂੰ 11 ਮਿਲੀਅਨ ਸਵੀਡਿਸ਼ ਕ੍ਰੋਨਾ (ਲਗਭਗ 9 ਕਰੋੜ ਰੁਪਏ), ਇੱਕ ਸੋਨੇ ਦਾ ਤਗਮਾ ਅਤੇ ਇੱਕ ਸਰਟੀਫਿਕੇਟ ਮਿਲੇਗਾ। ਇਹ ਪੁਰਸਕਾਰ 10 ਦਸੰਬਰ ਨੂੰ ਸਟਾਕਹੋਮ ‘ਚ ਪੇਸ਼ ਕੀਤੇ ਗਏ।

Read More: ਡਾਇਨਾਮਾਈਟ ਦੀ ਖੋਜ ਕਰਨ ਵਾਲੇ ਐਲਫ੍ਰੇਡ ਨੋਬਲ ਨੇ ਕਿਉਂ ਸ਼ੁਰੂ ਕੀਤਾ ਨੋਬਲ ਪੁਰਸਕਾਰ

Scroll to Top