ਚੰਡੀਗੜ੍ਹ, 03 ਅਕਤੂਬਰ 2023: ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ (Nobel Prize) ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਇਸ ਵਾਰ ਇਹ ਸਨਮਾਨ ਸਾਂਝੇ ਤੌਰ ‘ਤੇ ਪੀਅਰੇ ਐਗੋਸਟਿਨੀ (Pierre Agostini), ਫੈਰੇਂਕ ਕਰੂਜ਼ (Ferenc Krausz ) ਅਤੇ ਐਨੀ ਐੱਲ ਹੁਈਲਿਅਰ (Anne L’Huillier )ਨੂੰ ਦਿੱਤਾ ਗਿਆ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਦੇ ਅਨੁਸਾਰ, ਤਿੰਨਾਂ ਨੇ ਪਦਾਰਥ ਵਿੱਚ ਇਲੈਕਟ੍ਰੋਨ ਗਤੀਸ਼ੀਲਤਾ ਦਾ ਅਧਿਐਨ ਕਰਨ ਲਈ ਪ੍ਰਯੋਗਾਤਮਕ ਢੰਗ ਅਪਣਾਏ। ਇਹ ਰੋਸ਼ਨੀ ਦੇ ਐਟੋਸੈਕੰਡ ਪਲਸ ਪੈਦਾ ਕਰਦਾ ਹੈ।
ਪਿਛਲੇ ਸਾਲ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ (Nobel Prize) ਸਾਂਝੇ ਤੌਰ ‘ਤੇ ਐਲੇਨ ਅਸਪੈਕਟ, ਜੌਨ ਐੱਫ. ਕਲੌਜ਼ਰ ਅਤੇ ਐਂਟਨ ਜ਼ਿਲਿੰਗਰ ਨੂੰ ਦਿੱਤਾ ਗਿਆ ਸੀ। ਐਲੇਨ ਅਸਪੈਕਟ ਇੱਕ ਫਰਾਂਸੀਸੀ ਭੌਤਿਕ ਵਿਗਿਆਨੀ ਹੈ, ਜਦੋਂ ਕਿ ਜੌਨ ਐੱਫ. ਕਲੌਜ਼ਰ ਇੱਕ ਅਮਰੀਕੀ ਵਿਗਿਆਨੀ ਹੈ ਅਤੇ ਐਂਟੋਨ ਜ਼ਿਲਿੰਗਰ ਇੱਕ ਆਸਟ੍ਰੀਅਨ ਵਿਗਿਆਨੀ ਹੈ। ਇਨ੍ਹਾਂ ਵਿਗਿਆਨੀਆਂ ਦੇ ਪ੍ਰਯੋਗਾਂ ਨੇ ਕੁਆਂਟਮ ਜਾਣਕਾਰੀ ਦੇ ਆਧਾਰ ‘ਤੇ ਨਵੀਂ ਤਕਨੀਕ ਲਈ ਰਾਹ ਪੱਧਰਾ ਕੀਤਾ ਸੀ।