July 2, 2024 6:44 pm
Nobel Prize

Nobel Prize 2023: ਮੈਡੀਸਨ ਖੇਤਰ ‘ਚ ਇਨ੍ਹਾਂ ਦੋ ਵਿਗਿਆਨੀਆਂ ਨੂੰ ਮਿਲਿਆ ਨੋਬਲ ਪੁਰਸਕਾਰ

ਚੰਡੀਗੜ੍ਹ, 02 ਅਕਤੂਬਰ 2023: ਸਾਲ 2023 ਲਈ ਨੋਬਲ ਪੁਰਸਕਾਰਾਂ (Nobel Prize) ਦਾ ਐਲਾਨ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਤਹਿਤ ਅੱਜ ਫਿਜ਼ੀਓਲੋਜੀ ਜਾਂ ਮੈਡੀਸਨ ਦੇ ਖੇਤਰ ਲਈ ਇਸ ਸਨਮਾਨ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਸ ਸਾਲ, ਕੈਟਾਲਿਨ ਕਾਰਿਕੋ (Katalin Karikó) ਅਤੇ ਡਰਿਊ ਵੇਸਮੈਨ (Drew Weissman) ਨੂੰ ਮੈਡੀਸਨ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਨਿਊਕਲੀਓਸਾਈਡ ਬੇਸ ਸੋਧਾਂ ਨਾਲ ਸਬੰਧਤ ਉਨ੍ਹਾਂ ਦੀਆਂ ਖੋਜਾਂ ਲਈ ਦਿੱਤਾ ਗਿਆ ਹੈ ।

ਇਸ ਖੋਜ ਨੇ ਕੋਰੋਨਵਾਇਰਸ ਕੋਵਿਡ-19 ਯਾਨੀ ਸੀ.ਓ.ਵੀ.ਆਈ.ਡੀ-19 ਦੇ ਖ਼ਿਲਾਫ਼ ਪ੍ਰਭਾਵੀ ਐੱਮ.ਆਰ.ਐਨ.ਏ. ਟੀਕਿਆਂ ਦੇ ਵਿਕਾਸ ਵਿੱਚ ਮੱਦਦ ਮਿਲੀ ਹੈ | ਕੋਰੋਲਿਨਸਕਾ ਇੰਸਟੀਚਿਊਟ ਵਿਖੇ ਨੋਬਲ ਕਮੇਟੀ ਦੇ ਸਕੱਤਰ ਥਾਮਸ ਪਰਲਮੈਨ ਨੇ ਜੇਤੂ (Nobel Prize) ਦਾ ਐਲਾਨ ਕੀਤਾ।