ਚੰਡੀਗੜ੍ਹ, 24 ਜਨਵਰੀ 2025: Best ICC ODI Team 2024: ਆਈਸੀਸੀ ਦੀ ਸਾਲ 2024 ਦੀ ਸਰਵੋਤਮ ਵਨਡੇ ਟੀਮ ‘ਚ ਭਾਰਤ ਅਤੇ ਆਸਟ੍ਰੇਲੀਆ ਦੇ ਕਿਸੇ ਵੀ ਖਿਡਾਰੀ ਨੂੰ ਜਗ੍ਹਾ ਮਿਲੀ | ਭਾਰਤ ਨੂੰ 2024 ‘ਚ ਜ਼ਿਆਦਾ ਵਨਡੇ ਨਾ ਖੇਡਣਾ ਦਾ ਨੁਕਸਾਨ ਚੁੱਕਣਾ ਪਿਆ ਹੈ। ਕਿਸੇ ਵੀ ਭਾਰਤੀ ਨੂੰ ਆਈਸੀਸੀ ਦੀ ਸਾਲ 2024 ਦੀ ਸਰਵੋਤਮ ਇੱਕ ਰੋਜ਼ਾ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ।
ਆਈਸੀਸੀ ਨੇ ਸ਼ੁੱਕਰਵਾਰ ਨੂੰ 2024 ਦੀ ਸਰਵੋਤਮ ਵਨਡੇ ਟੀਮ ਦੀ ਦੀ ਸੂਚੀ ਜਾਰੀ ਕੀਤੀ ਅਤੇ ਸ਼੍ਰੀਲੰਕਾ ਦੇ ਚਰਿਥ ਅਸਲਾਂਕਾ ਨੂੰ ਕਪਤਾਨੀ ਸੌਂਪ ਦਿੱਤੀ ਹੈ। ਇਸ ਟੀਮ ‘ਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦਾ ਕੋਈ ਖਿਡਾਰੀ ਨਹੀਂ ਹੈ। ਇਸਦਾ ਮਤਲਬ ਹੈ ਕਿ 2023 ਵਿਸ਼ਵ ਕੱਪ ਫਾਈਨਲ ਖੇਡਣ ਵਾਲੀਆਂ ਦੋਵਾਂ ਟੀਮਾਂ ‘ਚੋਂ ਕੋਈ ਵੀ ਖਿਡਾਰੀ ਨਹੀਂ ਹੈ।
ਆਈਸੀਸੀ ਦੀ ਸਾਲ 2024 ਦੀ ਇੱਕ ਰੋਜ਼ਾ ਟੀਮ ਵਿੱਚ ਸ਼੍ਰੀਲੰਕਾ ਦੇ ਸਭ ਤੋਂ ਵੱਧ ਚਾਰ ਖਿਡਾਰੀ ਹਨ। ਇਸ ਦੇ ਨਾਲ ਹੀ ਇਸ ਟੀਮ ‘ਚ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਟੀਮ ‘ਚ ਵੈਸਟਇੰਡੀਜ਼ ਦਾ ਸਿਰਫ਼ ਇੱਕ ਖਿਡਾਰੀ ਹੈ। ਭਾਰਤੀ ਟੀਮ ਨੇ ਸਾਲ 2024 ‘ਚ ਸਿਰਫ਼ ਤਿੰਨ ਵਨਡੇ ਮੈਚ ਖੇਡੇ ਸਨ। ਭਾਰਤ ਦੀ ਇਨ੍ਹਾਂ ‘ਚੋਂ ਦੋ ‘ਚ ਹਾਰ ਗਈ ਸੀ। ਭਾਰਤ ਨੇ ਇਹ ਤਿੰਨੋਂ ਇੱਕ ਰੋਜ਼ਾ ਮੈਚ ਕੋਚ ਗੌਤਮ ਗੰਭੀਰ ਦੀ ਨਿਗਰਾਨੀ ਹੇਠ ਖੇਡੇ ਸਨ।
2024 ਲਈ ਆਈਸੀਸੀ ਪੁਰਸ਼ ਇੱਕ ਰੋਜ਼ਾ ਟੀਮ ਆਫ ਦਿ ਈਅਰ (ICC Men’s ODI Team of the Year for 2024) ਚਰਿਥ ਅਸਲਾਂਕਾ (ਕਪਤਾਨ) (ਸ਼੍ਰੀਲੰਕਾ), ਸੈਮ ਅਯੂਬ (ਪਾਕਿਸਤਾਨ), ਰਹਿਮਾਨਉੱਲਾ ਗੁਰਬਾਜ਼ (ਅਫਗਾਨਿਸਤਾਨ), ਪਾਥੁਮ ਨਿਸਾੰਕਾ (ਸ਼੍ਰੀਲੰਕਾ), ਕੁਸਲ ਮੈਂਡਿਸ (ਵਿਕਟਕੀਪਰ) (ਸ਼੍ਰੀਲੰਕਾ), ਸ਼ੇਰਫਾਨ ਰਦਰਫੋਰਡ (ਵੈਸਟਇੰਡੀਜ਼), ਅਜ਼ਮਤੁੱਲਾ ਉਮਰਜ਼ਈ (ਅਫਗਾਨਿਸਤਾਨ), ਵਾਨਿੰਦੂ ਹਸਰੰਗਾ (ਸ਼੍ਰੀਲੰਕਾ), ਸ਼ਾਹੀਨ ਸ਼ਾਹ ਅਫਰੀਦੀ (ਪਾਕਿਸਤਾਨ), ਹਾਰਿਸ ਰਉਫ (ਪਾਕਿਸਤਾਨ), ਏਐਮ ਗਜ਼ਨਫਰ (ਅਫਗਾਨਿਸਤਾਨ) |
ਇਸਦੇ ਨਾਲ ਹੀ ਆਈਸੀਸੀ ਦੀ ਸਾਲ 2024 ਦੀ ਟੈਸਟ ਬੈਸਟ ਟੀਮ ‘ਚ ਭਾਰਤ ਦੇ ਯਸ਼ਸਵੀ ਜੈਸਵਾਲ, ਸਪਿਨਰ ਰਵਿੰਦਰ ਜਡੇਜਾ ਅਤੇ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਸ਼ਾਮਲ ਹਨ | ਇਸ ਟੀਮ ਦੀ ਕਪਤਾਨੀ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੂੰ ਸੌਂਪੀ ਹੈ |
ਜਦਕਿ ਭਾਰਤ ਦੀ ਸਮ੍ਰਿਤੀ ਮੰਧਾਨਾ ਅਤੇ ਦੀਪਤੀ ਸ਼ਰਮਾ ਨੂੰ ਆਈਸੀਸੀ ਮਹਿਲਾ ਵਨਡੇ ਟੀਮ ਆਫ ਦਿ ਈਅਰ 2024 ‘ਚ ਜਗ੍ਹਾ ਮਿਲੀ ਹੈ।
Read More: ICC Champions Trophy 2025 Schedule: ਜਾਣੋ, ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਮੈਚਾਂ ਦਾ ਪੂਰਾ ਸ਼ਡਿਊਲ