June 30, 2024 9:52 am
PM Modi

ਕਾਂਗਰਸ ਦੇ ਇੰਡੀਆ ਗਠਜੋੜ ਨੂੰ ਕੋਈ ਵੋਟ ਨਹੀਂ ਪਾਉਣਾ ਚਾਹੁੰਦਾ: PM ਮੋਦੀ

ਚੰਡੀਗੜ੍ਹ, 24 ਮਈ, 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਜਲੰਧਰ ਰੈਲੀ ‘ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ 5 ਪੜਾਵਾਂ ਦੀਆਂ ਚੋਣਾਂ ਹੋਈਆਂ ਹਨ। ਭਲਕੇ ਛੇਵੇਂ ਪੜਾਅ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਉਸ ਲਈ ਚੋਣ ਪ੍ਰਚਾਰ ਰੁਕ ਗਿਆ ਹੈ।

ਉਨ੍ਹਾਂ (PM Modi) ਕਿਹਾ ਕਿ ਹੁਣ ਕਾਂਗਰਸ ਦੇ ਇੰਡੀਆ ਗਠਜੋੜ ਨੂੰ ਕੋਈ ਵੋਟ ਨਹੀਂ ਪਾਉਣਾ ਚਾਹੁੰਦਾ । ਉਨ੍ਹਾਂ ਕਿਹਾ ਕਿ ਤੁਸੀਂ ਜਲੰਧਰ ਚੌਂਕ ‘ਤੇ ਖੜ੍ਹੇ ਹੋ ਕੇ ਪੁੱਛੋ ਕਿ ਕਿਸ ਦੀ ਸਰਕਾਰ ਬਣੇਗੀ। 100 ਵਿੱਚੋਂ 90 ਲੋਕ ਕਹਿਣਗੇ ਕਿ ਮੋਦੀ ਦੀ ਸਰਕਾਰ ਦੁਬਾਰਾ ਬਣੇਗੀ। ਉਨ੍ਹਾਂ ਕਿਹਾ ਕਿ ਜਨਤਾ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਫਿਰ ਅਜਿਹੀ ਗਲਤੀ ਕੌਣ ਕਰੇਗਾ ਕਿ ਉਸ ਦੀ ਵੋਟ ਖਰਾਬ ਹੋ ਜਾਵੇ?

ਪੀ.ਐੱਮ ਮੋਦੀ ਨੇ ਕਿਹਾ ਕਿ ਪਹਿਲਾਂ ਪਾਕਿਸਤਾਨ ਦੇ ਹੌਂਸਲੇ ਵਧਦੇ ਜਾ ਰਹੇ ਸਨ, ਹੁਣ ਪਾਕਿਸਤਾਨ ਵੀ ਕੁਝ ਕਰਨ ਤੋਂ ਪਹਿਲਾਂ 100 ਵਾਰ ਸੋਚਦਾ ਹੈ। ਅੱਜ ਦੇਸ਼ ਇਹ ਵੀ ਸਮਝ ਰਿਹਾ ਹੈ ਕਿ ਜਦੋਂ ਤੱਕ ਕਾਂਗਰਸ ਹੈ, ਸਮੱਸਿਆਵਾਂ ਰਹਿਣਗੀਆਂ।